ਫਰੀਦਕੋਟ, 4 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪਿੰਡ ਘੁਗਿਆਣਾ ਫਰੀਦਕੋਟ ਤੋਂ ਸਾਡੇ ਜੁਝਾਰੂ ਨੌਜਵਾਨ ਵਰਕਰ ਸ. ਬਲਕਰਨ ਸਿੰਘ ਤੇ ਉਸਦੇ ਪਿਤਾ ਬਸੰਤ ਸਿੰਘ 'ਤੇ ਬੀਤੇ ਦਿਨੀਂ ਕੁੱਝ ਲੋਕਾਂ ਵੱਲੋਂ ਘਰ 'ਚ ਵੜ ਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਬਲਕਰਨ ਸਿੰਘ ਤੇ ਉਸਦੇ ਪਿਤਾ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਬਲਕਰਨ ਸਿੰਘ ਦੀ ਮੌਤ ਹੋ ਗਈ। ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਉਹ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨੀਂ ਨਿਵਾਸ ਬਖਸ਼ਣ ਅਤੇ ਬਸੰਤ ਸਿੰਘ ਜੀ ਨੁੰ ਛੇਤੀ ਸਿਹਤਯਾਬ ਕਰਨ। ਉਨ੍ਹਾਂ ਮੌਕੇ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਫੜ੍ਹ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਔਖੀ ਘੜੀ ਆਪਣੇ ਪਰਿਵਾਰ ਦੇ ਨਾਲ ਹੈ ਅਤੇ ਪਰਿਵਾਰ ਦੀ ਹਰ ਸੰਭਵ ਮੱਦਦ ਲਈ ਵਚਨਬੱਧ ਹੈ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ, ਲੋਕ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹਨ, ਇਸਦਾ ਜਿੰਮੇਵਾਰ ਮੁਖਮੰਤਰੀ ਆਪ ਹੈ।