ਕਿਸਾਨ ਯੂਨੀਅਨ ਡਕੌਂਦਾ ਕੇਵਲ ਇੱਕ ਹੀ ਜਥੇਬੰਦੀ ਹੈ, ਜਥੇਬੰਦੀ ਤੋਂ ਫਾਰਗ ਕੀਤੇ ਆਗੂ ਆਪਣੇ ਆਪ ਨੂੰ ਡਕੌਂਦਾ ਦੇ ਆਗੂ ਦੱਸਕੇ ਵਰਕਰਾਂ ਨੂੰ ਗੁੰਮਰਾਹ ਕਰ ਰਹੇ ਹਨ। 

ਰਾਏਕੋਟ, 13 ਫਰਵਰੀ (ਰਘਵੀਰ ਸਿੰਘ ਜੱਗਾ) :  ਪੱਧਰੀ ਮੀਟਿੰਗ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ, ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਭੱਟੀਵਾਲ, ਸੂਬਾ ਖਜਾਨਚੀ ਰਾਮ ਮਟੋਰੜਾ ਤੇ ਜ਼ਿਲ੍ਹਾ ਪ੍ਰਧਾਨ ਸੰਗਰੂਰ  ਕਰਮ ਸਿੰਘ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀਆਂ ਇਕਾਈਆ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਵੱਖ ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕੇਵਲ ਇੱਕ ਹੀ ਜਥੇਬੰਦੀ ਹੈ ਜਦਕਿ ਜਥੇਬੰਦੀ ਤੋਂ ਫਾਰਗ ਕੀਤੇ ਆਗੂ ਅਜੇ ਵੀਂ ਆਪਣੇ ਆਪ ਨੂੰ  ਡਕੌੰਦੇ ਦੇ ਆਗੂ ਦੱਸਕੇ ਜਥੇਬੰਦੀ ਦੇ ਵਰਕਰਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਜਥੇਬੰਦੀ ਦੀ ਫੁੱਟ ਦਾ ਵੱਡਾ ਕਾਰਨ ਇਨਕਾਲਬੀ ਕੇਂਦਰ ਨਾਮ ਦੀ ਛੋਟੀ ਜਿਹੀ ਜਥੇਬੰਦੀ ਨੂੰ ਦੱਸਿਆ ਕਿਉਂਕਿ ਇਹ ਮਨਜੀਤ ਧਨੇਰ ਰਾਹੀਂ ਭਾਰਤੀ ਕਿਸਾਨ ਯੂਨੀਅਨ ਡਕੌੰਦਾ ਨੂੰ ਆਪਣਾ ਕਿਸਾਨੀ ਵਿੰਗ ਬਣਾਉਣਾ ਚਾਹੁੰਦੇ ਸਨ ਜਿਸ ਵਿੱਚ ਮਨਜੀਤ ਧਨੇਰ, ਗੁਰਦੀਪ ਰਾਮਪੁਰਾ ਆਦਿ ਜਥੇਬੰਦੀ ਤੋਂ ਬਾਹਰ ਕੀਤੇ ਆਗੂ ਇਹਨਾਂ ਦਾ ਸਾਥ ਦੇ ਰਹੇ ਸਨ ਜਦਕਿ ਸਾਫ਼ ਸੁਥਰੇ ਅਕਸ ਵਾਲੀ ਸੂਬਾ ਕਮੇਟੀ ਨੇ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਿਸ ਕਰਕੇ ਇਹਨਾਂ ਬਾਗੀਆਂ ਨੇ ਬੌਖਲਾਹਟ ਵਿੱਚ ਆ ਕਿ ਸੂਬਾ ਪ੍ਰਧਾਨ ਸਮੇਤ ਪੂਰੀ ਸੂਬਾ ਕਮੇਟੀ ਉੱਪਰ ਵੱਡੇ ਇਲਜ਼ਾਮ ਲਗਾਏ ਤੇ ਅੱਜ ਤਕ ਇਹ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਕਰ ਸਕੇ। ਉਹਨਾਂ ਮਨਜੀਤ ਧਨੇਰ ਨੂੰ ਸਵਾਲ ਕੀਤਾ ਕਿ ਜਦੋਂ ਦਲੀਪ ਸਿੰਘ ਮਹਿਲ ਕਲਾਂ ਦੇ ਕੇਸ ਵਿੱਚ ਇਸ ਨੂੰ ਜੇਲ ਜਾਣਾ ਪਿਆ ਸੀ ਤਾਂ ਇਸ ਦੀ ਰਿਹਾਈ ਡਕੌੰਦਾ ਨੇ ਕਰਵਾਈ ਜਾਂ ਇਨਕਲਾਬੀ ਕੇਂਦਰ ਨੇ ਕਰਵਾਈ ਸੀ? ਉਹਨਾਂ ਕਿਹਾ ਕਿ ਜਿਸ ਉਗਰਾਹਾਂ ਨੇ ਚਿੱਠੀ ਰਾਂਹੀ ਸਾਡੇ ਉਪਰ ਇਲਜ਼ਾਮ ਲਗਾਏ ਉਹ ਖੁਦ ਕੇਂਦਰ ਸਰਕਾਰ ਨੂੰ ਵਾਰ ਵਾਰ ਅਪੀਲਾਂ ਕਰਦਾ ਸੀ ਕਿ ਤਿੰਨੇ ਕਾਲੇ ਕਾਨੂੰਨ ਛੇ ਮਹੀਨੇ ਲਈ ਅੱਗੇ ਪਾ ਦਿੱਤੇ ਜਾਣ ਜਦਕਿ ਅਸੀਂ ਟਿਕਰੀ ਬਾਰਡਰ ਦੀ ਸਟੇਜ ਤੋਂ ਐਲਾਨ ਕੀਤਾ ਸੀ ਕਿ ਲੋਕ ਹਾਰ ਤਿਆਰ ਰੱਖਣ ਜੇਕਰ ਅਸੀਂ ਜਿੱਤ ਕੇ ਆਏ ਤਾਂ ਇਹ ਹਾਰ ਸਾਡੇ ਗਲਾਂ ਵਿੱਚ ਪਾ ਦੇਣ ਨਹੀਂ ਸਾਡੀਆਂ ਡੈੱਡ ਬਾਡੀਆਂ  ਉਪਰ ਪਾ ਦੇਣ ਜਿਸ ਨੂੰ ਅਸੀਂ ਜਿੱਤ ਕੇ ਦਿਖਾਇਆ। ਉਹਨਾਂ ਇਨਕਲਾਬੀ ਕੇਂਦਰ ਤੇ ਡਕੌਂਦਾ ਦੇ ਬਾਗੀਆਂ ਉਪਰ ਇਲਜਾਮ ਲਗਾਇਆ ਕਿ ਇਹ ਸਿੱਖ ਕੌਮ ਦੇ ਸਿਧਾਤਾਂ ਤੇ ਮਸਲਿਆਂ ਤੋਂ ਵੀਂ ਭਗੌੜੇ ਹਨ ਅਤੇ ਇਹ ਲੋਕ ਦਿਲੋਂ ਬੰਦੀ ਸਿੰਘ ਰਿਹਾਈ ਮੋਰਚੇ ਦੇ ਸਮਰਥਨ ਦੇ ਖਿਲਾਫ ਹਨ ਤੇ ਲੋਕਾਂ ਨੂੰ ਭਰਮਾਉਣ ਲਈ ਆਪਣੀ ਬਿਆਨਬਾਜੀ ਅਖਬਾਰਾਂ ਦੀਆ ਸੁਰਖੀਆਂ ਤੱਕ ਹੀ ਸੀਮਤ ਰੱਖਦੇ ਹਨ ਜਦਕਿ ਡਕੌੰਦਾ ਜਥੇਬੰਦੀ 15 ਫਰਵਰੀ ਨੂੰ ਪੂਰੇ ਪੰਜਾਬ ਵਿੱਚੋਂ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਦੇ ਸਮਰਥਨ ਲਈ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਵੱਡਾ ਕਾਫਲਾ ਲੈਕੇ ਸ਼ਾਮਿਲ ਹੋਵੇਗੀ। ਉਹਨਾਂ ਦੱਸਿਆ ਕਿ 16 ਜ਼ਿਲ੍ਹਿਆਂ ਦਾ ਭਾਰੀ ਬਹੁਮਤ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਨਾਲ ਹੈ ਤੇ ਭਾਰੀ ਗਿਣਤੀ ਵਿੱਚ ਹਰ ਰੋਜ਼ ਕਿਸਾਨ ਡਕੌੰਦਾ ਨਾਲ ਜੁੜ ਰਹੇ ਹਨ। ਇੱਥੇ ਜਿਕਰਯੋਗ ਹੈ ਕਿ ਅੱਜ ਜੈਕਾਰਿਆਂ ਦੀ ਗੂੰਜ ਨਾਲ ਜਥੇਬੰਦੀ ਵਿਰੋਧੀ, ਗੁਟਬੰਧਕ ਆਪਹੁਦਰੀਆਂ ਕਰਨ ਵਾਲੇ ਤੇ ਬਾਗੀਆਂ ਦਾ ਸਾਥ ਦੇਣ ਵਾਲੇ ਜ਼ਿਲ੍ਹਾ ਤੇ ਬਲਾਕ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਉਹਨਾਂ ਕਿਹਾ ਕਿ ਇਹਨਾਂ ਨੂੰ ਜਥੇਬੰਦੀ ਦਾ ਜਨਰਲ ਇਜਲਾਸ ਬੁਲਾਉਣ ਦਾ ਕੋਈ ਹੱਕ ਨਹੀਂ ਹੈ। ਇਸ ਸਮੇਂ ਬਲਾਕ ਰਾਏਕੋਟ ਪ੍ਰਧਾਨ ਰਣਧੀਰ ਸਿੰਘ ਧੀਰਾ ਬੱਸੀਆਂ,ਬਲਾਕ ਪ੍ਰਧਾਨ ਪੱਖੋਵਾਲ ਜੁਗਰਾਜ ਸਿੰਘ ਆਂਡਲੂ,ਸੀਨੀ.ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪੱਖੋਵਾਲ,ਬਲਾਕ ਪ੍ਰਧਾਨ ਸੁਧਾਰ ਗੁਰਪ੍ਰੀਤ ਸਿੰਘ ਰਾਜੋਆਣਾ,ਬਲਾਕ ਪ੍ਰਧਾਨ ਮੁੱਲਾਂਪੁਰ ਜਗਰੂਪ ਸਿੰਘ ਹਸਨਪੁਰ, ਬਲਾਕ ਪ੍ਰਧਾਨ ਦੋਰਾਹਾ ਰਾਜਬੀਰ ਸਿੰਘ ਘੁਡਾਣੀ, ਬਲਾਕ ਪ੍ਰਧਾਨ ਪਾਇਲ ਸੁਖਦੇਵ ਸਿੰਘ ਲੇਹਲ,ਬਲਾਕ ਪ੍ਰਧਾਨ ਸਿੱਧਵਾਂ ਹਰਜੀਤ ਸਿੰਘ ਕਾਲਾ,ਬਚਿੱਤਰ ਸਿੰਘ ਜਨੇਤਪੁਰਾ,ਪ੍ਰਧਾਨ ਗਗਨਦੀਪ ਸਿੰਘ ਪਮਾਲੀ,ਕਰਮਜੀਤ ਸਿੰਘ ਪਮਾਲੀ, ਮਨਜਿੰਦਰ ਸਿੰਘ ਮੋਰਕਰੀਮਾਂ,ਅਵਤਾਰ ਸਿੰਘ ਪੰਡੋਰੀ,ਹਰਿੰਦਰਪਾਲ ਸਿੰਘ ਲਾਲੀ ਸੁਧਾਰ, ਅਮਰਜੀਤ ਸਿੰਘ ਲੀਲ, ਅਰਜਨ ਸਿੰਘ ਸ਼ੇਰਪੁਰ ਕਲਾਂ,ਹਰਚੰਦ ਸਿੰਘ ਢੋਲਣ,ਗੁਰਇਕਬਾਲ ਸਿੰਘ ਰੂੰਮ, ਅਜੈਬ ਸਿੰਘ ਬੁੱਟਰ,ਮਨਜਿੰਦਰ ਸਿੰਘ ਖਹਿਰਾ ਮਲਸੀਹਾਂ,ਗਗਨ ਸਿੰਘ ਪੋਨਾ,ਮਾਸਟਰ ਇਕਬਾਲ ਸਿੰਘ ਮੱਲਾਂ,ਪਵਿੱਤਰ ਸਿੰਘ ਲੋਧੀਵਾਲ,ਰਛਪਾਲ ਸਿੰਘ ਚਕਰ,ਜਗਤਾਰ ਸਿੰਘ ਹਠੂਰ,ਦਲਬੀਰ ਸਿੰਘ ਬੁਰਜ ਕੁਲਾਰਾਂ,ਬੂਟਾ  ਸਿੰਘ ਸਮਰਾ ਡੱਲਾ, ਹਰਦੀਪ ਸਿੰਘ ਸਰਾਭਾ,ਬਲਦੇਵ ਸਿੰਘ ਸਰਾਭਾ,ਦਰਸ਼ਨ ਸਿੰਘ ਝੋਰੜਾਂ,ਮਨਜਿੰਦਰ ਸਿੰਘ ਜੱਟਪੁਰਾ,ਸਿਵਦੇਵ ਸਿੰਘ ਕਾਲਸਾਂ,ਜਗਦੇਵ ਸਿੰਘ ਰਾਮਗੜ੍ਹ ਸਿਵੀਆ, ਅੰਮ੍ਰਿਤਪਾਲ ਸਿੰਘ ਹੈਪੀ,ਅੰਮ੍ਰਿਤਪਾਲ ਸਿੰਘ ਨੱਥੋਵਾਲ, ਕੁੁਲਵੀਰ ਸਿੰਘ ਨੱਥੋਵਾਲ, ਕੇਹਰ ਸਿੰਘ ਬੁਰਜ ਨਕਲੀਆਂ,ਹਾਕਮ ਸਿੰਘ ਬਿੰਜਲ, ਬਲਬੀਰ ਸਿੰਘ ਉਮਰਪੁਰਾ,ਸਾਧੂ ਸਿੰਘ ਚੱਕ ਭਾਈ ਕਾ,ਹਰਬਖਸ਼ੀਸ਼ ਸਿੰਘ ਚੱਕ ਭਾਈ ਕਾ,ਦਰਸ਼ਨ ਸਿੰਘ ਜਲਾਲਦੀਵਾਲ, ਬਲਕਾਰ ਸਿੰਘ ਬੋਪਾਰਾਏ ਖੁਰਦ, ਸਤਿਬੀਰ ਸਿੰਘ ਬੋਪਾਰਾਏ,ਕੁਲਵਿੰਦਰ ਸਿੰਘ ਚੀਮਾ,ਗੁਰਜੀਤ ਸਿੰਘ ਬੋਪਾਰਾਏ,ਪ੍ਰਦੀਪ ਸਿੰਘ ਸੁਖਾਣਾ, ਸੰਨੀ ਸੁਖਾਣਾ,ਜਸਭਿੰਦਰ ਸਿੰਘ ਛੰਨਾ,ਬਲਜਿੰਦਰ ਸਿੰਘ ਜੌਹਲਾਂ,ਸਰਪੰਚ ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਅਕਾਲਗਡ਼੍ਹ ਖੁਰਦ, ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਹਰਦੇਵ ਸਿੰਘ ਭੈਣੀ ਦਰੇੜਾਂ, ਨਿੱਕਾ ਸਿੰਘ ਭੈਣੀ ਬੜਿੰਗ,ਚਰਨਜੀਤ ਸਿੰਘ ਕਮਾਲਪੁਰਾ, ਚਮਕੌਰ ਸਿੰਘ ਗਿੱਲ, ਦਲਬੀਰ ਸਿੰਘ ਬੁਰਜਹਰੀ ਸਿੰਘ, ਰਾਜਿੰਦਰ ਸਿੰਘ,ਡਾ ਜਗਤਾਰ ਸਿੰਘ ਐਤੀਆਣਾ,ਮਨਮੋਹਣ ਸਿੰਘ ਬੱਸੀਆਂ ਆਦਿ ਆਗੂ ਹਾਜ਼ਰ ਸਨ।
--