ਫਾਜ਼ਿਲਕਾ, 28 ਜੁਲਾਈ : ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ 29 ਜੁਲਾਈ 2023 ਨੂੰ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰੀ 'ਸਾਵਣ ਕਵੀ ਦਰਬਾਰ 'ਦਾ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਵਿਖੇ ਸ਼ਾਮ 5 ਵਜੇ ਆਯੋਜਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕਵੀ ਦਰਬਾਰ ਦੌਰਾਨ ਉੱਘੇ ਕਵੀ ਸ਼ਿਰਕਤ ਕਰ ਰਹੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਨੇ ਦੱਸਿਆ ਕਿ ਕਵੀ ਦਰਬਾਰ ਦੌਰਾਨ ਸ਼੍ਰੀ ਸੁਨੀਲ ਸਚਦੇਵਾ ਚੇਅਰਮੇੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਾਜ਼ਿਲਕਾ , ਡਾ. ਰੇਖਾ ਸੁੂਦ ਹਾਂਡਾ ਪ੍ਰਿੰਸੀਪਲ ਗੋਪੀ ਚੰਦ ਆਰਯਾ ਮਹਿਲਾ ਕਾਲਜ ਅਬੋਹਰ ਅਤੇ ਪ੍ਰੋ. ਬੀ.ਐਸ.ਚੌਧਰੀ ਉੱਘੇ ਸਮਾਜ ਸੇਵਕ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਮਹਾਨ ਕਵੀਆਂ ਵਿਚ ਤ੍ਰਿਲੋਕ ਢਿੱਲੋਂ, ਵਰੁਣ ਗਗਨੇਜਾ, ਸੁਖਦੇਵ ਅਬੋਹਰ, ਸੰਜੀਵ ਲਵਲ, ਵਿਜੈਅੰਤ ਜੁਨੇਜਾ, ਜਗਜੀਤ ਬਰਾੜ, ਸੁਖਦੇਵ ਮਠਾੜੂ, ਹਰਦੀਪ ਢਿੱਲੋਂ, ਮਨਜੀਤ ਸੂਖਮ, ਤਰਸੇਮ ਰਾਹੀ, ਪਰਮਜੀਤ ਢਿੱਲੋਂ, ਆਤਮ ਰਾਮ ਰੰਜਨ, ਰਿਸ਼ੀ ਹਿਰਦੇਪਾਲ, ਸੰਦੀਪ ਆਰਯਾ, ਸਿੰਮੀ ਪ੍ਰੀਤ ਕੌਰ, ਅਮਿਤ ਸੇਤੀਆ ਅਤੇ ਵਿਮਲ ਮਿੱਢਾ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਵੀ ਦਰਬਾਰ ਦੌਰਾਨ ਸ੍ਰੀ ਰਜਿੰਦਰ ਮਾਜ਼ੀ, ਪ੍ਰੋ. ਗੁਰਰਾਜ ਚਹਿਲ, ਡਾ. ਤਰਸੇਮ ਸ਼ਰਮਾ, ਡਾ. ਚੰਦਰ ਅਦੀਬ, ਪਰਮਿੰਦਰ ਸਿੰਘ ( ਖੋਜ ਅਫ਼ਸਰ ), ਡਾ. ਵਿਜੈ ਗਰੋਵਰ ਕਾਰਜਕਾਰੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।