ਪਰਿਵਾਰ ਕਾਲਕਾ ਮਾਈ ਦਾ ਵੱਲੋਂ ਮਾਂ ਕਾਲਕਾ ਜੀ ਦੀ ਦੂਜੀ ਵਿਸ਼ਾਲ ਚੌਂਕੀ ਕਰਵਾਈ ਗਈ

ਲੁਧਿਆਣਾ, 9 ਅਕਤੂਬਰ 2024 : ਪਰਿਵਾਰ ਕਾਲਕਾ ਮਾਈ ਦਾ ਵੱਲੋਂ ਮਾਤਾ ਕਾਲਕਾ ਜੀ ਦੀ ਦੂਸਰੀ ਵਿਸ਼ਾਲ ਚੌਂਕੀ ਭਗਤ ਪਰਵੀਨ ਠਾਕੁਰ ਜੀ ਗੱਦੀ ਨਸ਼ੀਨ ਪ੍ਰਭਾਤ ਮੰਦਿਰ ਦੀ ਅਗਵਾਈ ਹੇਠ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਪਰਿਵਾਰ ਕਾਲਕਾ ਮਾਈ ਦਾ ਦੇ ਸੇਵਾਦਾਰ ਜੋਤੀ ਚੋਪੜਾ, ਰਾਜ ਚੋਪੜਾ, ਹਿਮੇਸ਼ ਗੋਇਲ ਅਤੇ ਵਰੁਣ ਜੈਨ ਨੇ ਦੱਸਿਆ ਕਿ ਮਾਤਾ ਕਾਲਕਾ ਜੀ ਦੀ ਦੂਜੀ ਵਿਸ਼ਾਲ ਚੌਕੀ ਸ਼੍ਰੀ ਸਿੱਧ ਜੋਗੀ ਬਾਬਾ ਬਾਲਕ ਨਾਥ ਪ੍ਰਭਾਤ ਮੰਦਿਰ ਵਿਖੇ ਸਮਾਪਤ ਹੋਈ। ਇਹ ਚੌਕੀ ਮਾਤਾ ਜੀ ਅਤੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਕਰਵਾਈ ਗਈ। ਚੌਂਕੀ 'ਚ ਵਿੱਕੀ ਸ਼ਾਹ, ਨਵਾਂਸ਼ਹਿਰ ਵਾਸੀ, ਅਮਿਤ ਧਰਮਕੋਟੀ, ਕਰਨ ਬੇਦੀ, ਲੁਧਿਆਣਾ ਤੋਂ ਵੰਸ਼ਿਕਾ ਨੇ ਮਾਤਾ ਦਾ ਗੁਣਗਾਨ ਕੀਤਾ। ਸ੍ਰੀ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਮੰਦਿਰ ਵੱਲੋਂ ਚੌਕੀ ਵਿਖੇ ਮਾਤਾ ਦੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਮਾਂ ਅਤੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਗਾਇਕ ਵਿੱਕੀ ਸ਼ਾਹ ਵੱਲੋਂ ਮਾਂ ਦੇ ਦੋ ਭਜਨ 'ਪਰਿਵਾਰ ਕਾਲਕਾ ਮਾਈ ਦਾ' ਅਤੇ 'ਕਾਲਕਾ ਮਾਂ' ਅਤੇ ਗਾਇਕਾ ਵੰਸ਼ਿਕਾ ਸ਼ਰਮਾ ਵੱਲੋਂ 'ਰਾਤ ਚਾਨਣੀ' ਰਿਲੀਜ਼ ਕੀਤਾ ਗਿਆ। ਚੌਂਕੀ ਵਿੱਚ ਲਾਡਲੇ ਮਾਂ ਚਿੰਤਪੁਰਨੀ ਦੇ, ਫੂਡ 4 ਨੀਡੀ ਪੀਪਲ ਸੰਸਥਾਵਾਂ ਨੇ ਵਿਸ਼ੇਸ਼ ਸਹਿਯੋਗ ਕੀਤਾ। ਇਸ ਮੌਕੇ ਸੰਸਥਾ ਦੇ ਸੇਵਾਦਾਰ ਸੁਨੀਲ ਗੋਇਲ, ਰਾਜ ਚੋਪੜਾ, ਹਿਮੇਸ਼ ਗੋਇਲ, ਵਰੁਣ ਜੈਨ, ਓਕਾਰ ਗੋਇਲ, ਵਿਪਨ ਮਹਿਰਾ, ਮਾਧਵ, ਸੋਨੂੰ ਭਾਰਦਵਾਜ, ਨਿਖਿਲ ਜੈਨ, ਨਿਸ਼ਾਂਤ ਬੇਦੀ ਨੀਸ਼ੂ, ਜੋਤੀ ਚੋਪੜਾ, ਮਮਤਾ ਗੋਇਲ, ਗਿੰਨੀ ਜੈਨ, ਅਮਨ ਮਹਿਰਾ, ਦੀਪਕ ਜੈਨ, ਭਾਰਤੀ ਸਿਕੰਦਰ, ਤਰੁਣ ਸ਼ਰਮਾ, ਲਲਿਤ ਟੰਡਨ, ਦੀਪਕ ਬਹਿਲ, ਤਰੁਣ ਬਹਿਲ, ਅਰਜੁਨ ਜੋਸ਼ੀ, ਰੁਚੀ ਪਾਹੂਜਾ, ਤੁਸ਼ਾਰ ਬਹਿਲ, ਅਨੀਤਾ ਅਰੋੜਾ, ਅਮਿਤ ਭਗਤ, ਸਵਿਤਾ ਸ਼ਰਮਾ ਆਦਿ ਹਾਜ਼ਰ ਸਨ।