ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਸੁਨਕ ਦਾ ਨਾਨਕਾ ਪਿੰਡ ਹੈ ਜੱਸੋਵਾਲ, ਪਿੰਡ 'ਚ ਜਸ਼ਨ ਦਾ ਮਾਹੌਲ

ਮੁੱਲਾਂਪੁਰ : ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਦੇ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੱਸੋਵਾਲ ਨਾਲ ਸਬੰਧ ਹੈ। ਰਿਸ਼ੀ ਦੇ ਨਾਨਾ ਰਘੁਬੀਰ ਸੁਨਕ ਲੁਧਿਆਣਾ ਦੇ ਇਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹਨ। ਕਾਫੀ ਸਾਲ ਪਹਿਲਾਂ ਪਰਿਵਾਰ ਅਫਰੀਕਾ ਵਿਚ ਚਲਾ ਗਿਆ ਸੀ, ਉਥੋਂ ਬੇਰੀ ਪਰਿਵਾਰ ਇੰਗਲੈਂਡ ਚਲਾ ਗਿਆ ਤੇ ਉਥੇ ਜਾ ਕੇ ਹੀ ਵੱਸ ਗਏ ਰਿਸ਼ੀ ਦੇ ਨਾਨਾ ਜੀ 4 ਭਰਾ ਨੇ ਜਿਨ੍ਹਾਂ ਵਿਚੋਂ ਇੱਕ 92 ਸਾਲ ਦੀ ਉਮਰ ਦੇ ਲੰਡਨ ਦੇ ਇਕ ਨਰਸਿੰਗ ਹੋਮ 'ਚ ਰਹਿੰਦੇ ਹਨ। ਬੇਰੀ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਤੋਂ ਸਬੰਧਿਤ ਹੈ ਜੋ ਕੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਅਧੀਨ ਆਉਂਦਾ ਹੈ। ਰਿਸ਼ੀ ਇੰਗਲੈਂਡ ਦੇ ਸਭ ਤੋਂ ਘਟ ਉਮਰ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਸੁਨਕ ਦੇ ਮਾਤਾ ਉਸ਼ਾ ਰਾਣੀ ਦੇ ਚਚੇਰੇ ਭਰਾ ਸੁਭਮ ਬੇਰੀ ਅਤੇ ਉਨ੍ਹਾਂ ਦੀ ਮਾਸੀ ਦੇ ਬੇਟੇ ਰਾਕੇਸ਼ ਸੂਦ ਨੇ ਦੱਸਿਆ ਕਿ ਸਾਰਾ ਪਰਿਵਾਰ ਕਈ ਸਾਲ ਪਹਿਲਾਂ ਹੀ ਇੰਗਲੈਂਡ ਚਲੇ ਗਏ ਸਨ ਉਹਨਾਂ ਦੱਸਿਆ ਕਿ ਰਿਸ਼ੀ ਦੀ ਮਾਤਾ ਊਸ਼ਾ ਰਾਣੀ ਉਨ੍ਹਾਂ ਦੀ ਚਚੇਰੀ ਭੈਣ ਹੈ ਉਨ੍ਹਾਂ ਕਿਹਾ ਰਿਸ਼ੀ ਦੇ ਨਾਨਕੇ ਆਲਮਗੀਰ ਕੋਲ ਲੱਗਦੇ ਪਿੰਡ ਜੱਸੋਵਾਲ ਸੂਦ ਦੇ ਰਹਿਣ ਵਾਲੇ  ਹਨ, ਪਿੰਡ 'ਚ ਵੀ ਜਸ਼ਨ ਦਾ ਮਾਹੌਲ ਹੈ। ਉਨ੍ਹਾ ਕਿਹਾ ਕਿ ਸਾਡਾ ਦੇਸ਼ 200 ਸਾਲ ਤੱਕ ਅੰਗਰੇਜ਼ੀ ਹਕੂਮਤ ਦਾ ਗੁਲਾਮ ਰਿਹਾ ਹੈ ਅਤੇ ਹੁਣ ਭਾਰਤੀ ਮੂਲ ਦੇ ਉਨ੍ਹਾ ਦੇ ਪਰਿਵਾਰ ਨਾਲ ਸਬੰਧਿਤ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਰਹੇ ਨੇ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ।