ਫਤਹਿਗੜ੍ਹ ਸਾਹਿਬ, 27 ਜੁਲਾਈ : ਇਫਕੋ ਵੱਲੋਂ ਅਮਲੋਹ ਬਲਾਕ ਦੇ ਪਿੰਡ ਘੁੰਟੀਡ ਦੀ ਕੋਪਰੇਟਿਵ ਸੋਸਿਏਟੀ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਪ੍ਰਮਾਣਿਤ ,ਨੈਨੋ ਯੂਰੀਆ ਅਤੇ ਨੈਨੋ ਡੀ ਏ ਪੀ ਸਬੰਧੀ ਜਾਗਰੂਕਤਾ ਕੈੰਪ ਲਗਾਇਆ ਗਿਆ ਜਿਸ ਵਿੱਚ ਖੇਤੀਬਾੜੀ ਇੰਸਪੈਕਟਰ ਸ਼੍ਰੀ ਰਮਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਹਿਮਾਂਸ਼ੂ ਜੈਨ, ਖੇਤਰ ਪ੍ਰਬੰਧਕ, ਇਫ਼ਕੋ, ਫ਼ਤਹਿਗੜ ਸਾਹਿਬ, ਨੇ ਦੱਸਿਆ ਕਿ ਇਫਕੋ ਕਿਸਾਨਾਂ ਦੀ ਸੇਵਾ ਵਿੱਚ ਸੰਨ 1967 ਤੋਂ ਮਿਆਰੀ ਖਾਦਾਂ ,ਵਾਜੀਵ ਮੁੱਲ ਤੇ ਮੁਹਈਆ ਕਰਵਾਉਣ ਅਤੇ ਸਹਿਕਾਰਤਾ ਨੂੰ ਪ੍ਰਫੁੱਲਤ ਕਰਨ ਲਈ ਲਈ ਵਚਨਬੱਧ ਹੈ ਨਾਲ ਹੀ ਉਨ੍ਹਾਂ ਨੈਨੋ ਯੂਰੀਆ, ਨੈਨੋ ਡੀ.ਏ.ਪੀ. ਦੇ ਪ੍ਰਯੋਗ ਅਤੇ ਮਹੱਤਵ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਨੈਨੋ ਡੀ.ਏ.ਪੀ. ਦੀ ਵਰਤੋਂ ਨਾਲ ਫ਼ਸਲ ਦੇ ਝਾੜ ਅਤੇ ਕੁਆਲਿਟੀ ਵਿੱਚ ਵਾਧਾ ਹੁੰਦਾ ਹੈ। ਨੈਨੋ ਡੀ.ਏ.ਪੀ. ਦੀ 500 ਐਮ ਐਲ ਦੀ ਇੱਕ ਬੋਤਲ, ਜੜਾ ਦਾ ਵਿਕਾਸ ਬਹੁਤ ਵਧੀਆ ਕਰਦੀ ਹੈ। ਉਹਨਾਂ ਨੇ ਇਫਕੋ ਸਾਗਰੀਕਾ, ਨਾਲ ਹੀ ਜੀਵਾਣੂ ਖਾਦਾਂ ਜਿਵੇਂ ਤਰਕ ਕੰਨਸੋਰਸ਼ੀਆ ਬਾਰੇ ਦੱਸਿਆ ਕਿ ਇਸਦੀ ਮਦਦ ਨਾਲ ਮਿੱਟੀ ਦੇ ਆਰਗੈਨਿਕ ਮਾਦੇ ਵਿੱਚ ਵਾਧਾ ਹੁੰਦਾਂ ਹੈ ਅਤੇ ਨਾਲ ਹੀ ਇਸਦੀ ਵਰਤੋਂ ਨਾਲ ਮਿੱਟੀ ਵਿੱਚ ਜੰਮੇ ਹੋਏ ਪੋਟਾਸ਼ ਅਤੇ ਫੋਸਫੋਰੋਸ ਤੱਤ ਬੂਟੇ ਨੂੰ ਮਿਲਦੇ ਹਨ।ਨਾਲ ਹੀ ਉਨ੍ਹਾਂ ਇਫਕੋ ਦੀ ਮੁਫ਼ਤ ਸੰਕਟ ਹਰਨ ਬੀਮਾ ਯੋਜਨਾ ਬਾਰੇ ਦੱਸਿਆ, ਜਿਸ ਤਹਿਤ ਇਫਕੋ ਖਾਦ ਖਰੀਦਣ ਤੇ ਕਿਸਾਨ ਦਾ ਮੁਫ਼ਤ ਵਿੱਚ ਇੱਕ ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਹੈ ਅਤੇ ਭਾਰਤ ਸਰਕਾਰ ਦੀ ਪੀ ਐਮ ਪ੍ਰਣਾਮ ਯੋਜਨਾ ਬਾਰੇ ਵੀ ਦੱਸਿਆ। ਸ਼੍ਰੀ ਅਰਵਿੰਦ ਸਿੰਘ ਨੇ ਝੋਨੇ ਦੇ ਕਿੱਟ ਮਕੌੜੇ ਅਤੇ ਉੱਲੀ ਪ੍ਰਬੰਧਨ ਬਾਰੇ ਦੱਸਿਆ।ਸ਼੍ਰੀ ਰਮਨਦੀਪ ਸਿੰਘ ,ਖੇਤੀਬਾੜੀ ਇੰਸਪੈਕਟਰ ਨੇ ਵੀ ਇਫਕੋ ਉਤਪਾਦ ਦੀ ਸਿਫਤ ਕੀਤੀ ਨਾਲ ਹੀ ਉਨ੍ਹਾਂ ਕਿਸਾਨ ਵੀਰਾਂ ਨੂੰ ਇਫਕੋ ਦੀਆਂ ਨੈਨੋ ਖਾਦਾਂ ਵਰਤਣ ਤੇ ਜੋਰ ਦਿੱਤਾ, ਕਿਉਂਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ ਅਤੇ ਨਾਲ ਹੀ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਸ਼੍ਰੀ ਅਮ੍ਰਿਤਪਾਲ ਸਿੰਘ ਸਕੱਤਰ ਖਨਿਆਣ ਸੋਸਾਇਟੀ ਨੇ ਇਸ ਮੌਕੇ ਤੇ ਆਏ ਹੋਏ ਸਾਰੇ ਮਹਿਮਾਨਾ ਦਾ ਅਤੇ ਇਫਕੋ ਦਾ ਪ੍ਰੋਗਰਾਮ ਆਯੋਜਿਤ ਕਰਵਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਤੇ ਸਹਿਕਾਰੀ ਇੰਸਪੈਕਟਰ ਤਰੁੰਨੇਦੁ ਕੁਮਾਰ, ਪ੍ਰਧਾਨ ਰਾਮ ਸਿੰਘ,ਮੀਤ ਪ੍ਰਧਾਨ ਕਸ਼ਮੀਰਾ ਸਿੰਘ ,ਨੰਬਰਦਾਰ ਵਰਿੰਦਰ ਸਿੰਘ, ਸਕੱਤਰ ਸੁਖਵੰਤ ਸਿੰਘ, ਗੋਵਿੰਦ ਸਿੰਘ ਧਰੰਮਗੜ੍ਹ ਅਤੇ ਹੋਰ ਕਈ ਅਗਾਂਹਵਧੂ ਕਿਸਾਨ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਦੀ ਸੁਵਿਧਾ ਲਈ ਨਿਯੋ ਸਪ੍ਰੇਅਰ ਸੋਸਾਇਟੀ ਨੂੰ ਦਿੱਤਾ ਗਿਆ।