ਰਾਏਕੋਟ, 09 ਮਾਰਚ (ਚਮਕੌਰ ਸਿੰਘ ਦਿਉਲ) : ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਰਾਏਕੋਟ ਵਿਖੇ ਹੁਨਰ - ਏ-ਕਾਇਨਾਤ ਵੈਲਫੇਅਰ ਸੁਸਾਇਟੀ (ਰਜਿ. ) ਰਾਏਕੋਟ, ਪੰਜਾਬ ਵਲੋਂ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਮਾਜ ਸੇਵਿਕਾ ਰਵੀ ਦੇਵਗਨ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਅੰਤਰ ਰਾਸ਼ਟਰੀ ਔਰਤ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤ - ਮਰਦਾਂ ਦੇ ਮੁਕਾਬਲੇ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਲੜਕੀ ਜਾਂ ਔਰਤ ਕਿਸੇ ਖੇਤਰ ਵਿੱਚ ਉਚਾਈਆਂ ਨੂੰ ਛੂੰਹਦੀ ਹੈ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਇਸ ਮੌਕੇ ਪ੍ਰੋ ਅਜੀਤਪਾਲ ਕੌਰ ( ਮੁੱਖ ਪ੍ਰਬੰਧਕ ਸ ਗਿਆਨ ਸਿੰਘ ਗਿੱਲ ਲਾਇਬ੍ਰੇਰੀ ਕਾਲਸਾਂ, ਪ੍ਰਿੰ ਹਰਦੀਪ ਕੌਰ, ਸੰਦੀਪ ਸੁਮਨ (ਪ੍ਰਧਾਨ, ਕੁਦਰਤ ਮਾਨਵ ਲੋਕ ਲਹਿਰ, ਕਾਤਰੋਂ ) ਅਮਨਦੀਪ ਕੌਰ, ਦੀਪਕਾ ਰਾਣੀ, ਬਲਬੀਰ ਕੌਰ ਰਾਮਗੜ੍ਹ ਸਿਵੀਆਂ ( ਲੇਖਿਕਾ), ਸੰਦੀਪ ਸੋਖਲ (ਲਾਇਬ੍ਰੇਰੀਅਨ),ਰਾਜਿੰਦਰ ਰਾਣੀ, ਪਰਮਜੀਤ ਕੌਰ ਸੇਖੂਪੁਰਾ (ਲੇਖਿਕਾ), ਬਲਜੀਤ ਕੌਰ (ਲਾਇਬ੍ਰੇਰੀਅਨ), ਰਮਨਜੋਤ ਕੌਰ, ਹਰਵਿੰਦਰ ਕੌਰ ਅਤੇ ਹੋਰ ਕਈ ਔਰਤਾਂ ਅਤੇ ਸੰਸਥਾ ਦੇ ਮੈਂਬਰ ਸਾਹਿਬਾਨ ਨੇ ਸਮੂਲੀਅਤ ਕੀਤੀ। ਇਸ ਮੌਕੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਸਮਾਗਮ ਦੀ ਲੇਖਕ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦੇ ਅਖੀਰ ਵਿਚ ਪ੍ਰਧਾਨ ਲੇਖਕਾ ਬਲਬੀਰ ਕੌਰ ਰਾਏਕੋਟੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੇਖਕ ਡਾ ਜਗਜੀਤ ਸਿੰਘ ਬਰਾੜ ਵੀ ਹਾਜ਼ਰ ਸਨ।