- ਹਲਕਾ ਮਹਿਲ ਕਲਾਂ ਇਕਾਈ ਦੀ ਚੋਣ ਵਿੱਚ ਜਗਸੀਰ ਸਿੰਘ ਕੁਰੜ ਬਣੇ ਪ੍ਰਧਾਨ
ਮਹਿਲ ਕਲਾਂ 13 ਫਰਬਰੀ (ਭੁਪਿੰਦਰ ਸਿੰਘ ਧਨੇਰ, ਗੁਰਸੇਵਕ ਸਿੰਘ ਸਹੋਤਾ) : ਏਕਤਾ ਮਨੁੱਖੀ ਅਧਕਾਰ ਬਿਊਰੋ ਪੰਜਾਬ ਪੰਜਾਬ ਵਿੱਚ ਲਗਾਤਾਰ ਆਪਣੀਆ ਇਕਾਈਆਂ ਸਥਾਪਤ ਕਰ ਰਹੀ ਹੈ,ਇਸੇ ਲੜੀ ਤਹਿਤ ਹਲਕਾ ਮਹਿਲ ਦੀ ਇਕਾਈ ਦੀ ਚੋਣ ਕੀਤੀ ਗਈ। ਜਿੰਨ੍ਹਾਂ ਨੂੰ ਨਿਯੁਕਤੀ ਪੱਤਰ ਪੰਜਾਬ ਦੇ ਡਿਪਟੀ ਚੇਅਰਮੈਨ ਸ੍ਰ ਬਲਵਿੰਦਰ ਸਿੰਘ ਘੋਲੀਆਂ ਵੱਲੋਂ ਵੰਡੇ ਗਏ। ਇਸ ਮੌਕੇ ਬਲਵਿੰਦਰ ਸਿੰਘ ਘੋਲੀਆਂ ਨੇ ਨਵੇ ਚੁਣੇ ਆਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਚੋਣ ਵਿੱਚ ਜਗਸੀਰ ਸਿੰਘ ਕੁਰੜ ਨੂੰ ਹਲਕਾ ਮਹਿਲ ਕਲਾਂ ਦਾ ਪ੍ਰਧਾਨ, ਅਵਤਾਰ ਸਿੰਘ ਕੁਰੜ ਨੂੰ ਜਨਰਲ ਸਕੱਤਰ,ਗੁਰਚਰਨ ਸਿੰਘ ਮਹਿਲ ਕਲਾਂ ਨੂੰ ਮੀਤ ਪ੍ਰਧਾਨ,ਭੋਲੀ ਕੌਰ ਨੂੰ ਪ੍ਰੈਸ ਸਕੱਤਰ ਅਤੇ ਪਿਆਰਾ ਸਿੰਘ ਗਾਗੇਵਾਲ,ਅਵਤਾਰ ਸਿੰਘ,ਗੁਰਪ੍ਰੀਤ ਸਿੰਘ ਠੁੱਲੀਵਾਲ,ਰਾਮਪਾਲ ਸਿੰਘ,ਦਲਵੀਰ ਸਿੰਘ,ਬੂਟਾ ਸਿੰਘ ਕੁਰੜ ਅਤੇ ਮਹਿੰਦਰ ਕੌਰ ਕੁਰੜ ਮੈਬਰ ਚੁਣੇ ਗਏ ਹਨ। ਇਸ ਮੌਕੇ ਬਲਵਿੰਦਰ ਸਿੰਘ ਘੋਲੀਆ, ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਠੁੱਲੀਵਾਲ ਅਤੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਜਗਸੀਰ ਸਿੰਘ ਕੁਰੜ ਨੇ ਕਿਹਾ ਕਿ ਪੰਜਾਬ ਵਿੱਚ ਚਿੱਟੇ ਨਾਲ ਨੌਜਵਾਨਾਂ ਦੀਆਂ ਲਗਾਤਾਰ ਮੌਤਾ ਹੋ ਰਹੀਆਂ ਹਨ ਪਰ ਰਾਜਨੀਤਕ ਧਿਰਾ ਸਿਆਸਤ ਵਿੱਚ ਮਗਨ ਹਨ। ਲੋਕਾਂ ਦੀ ਹਰ ਪਾਸੇ ਲੁੱਟ ਹੋ ਰਹੀ ਹੈ, ਤੇ ਕਿਰਤੀ ਕਿਸਾਨ ਮਜਦੂਰ ਧਰਨਿਆਂ ਤੇ ਬੈਠਣ ਲਈ ਮਜਬੂਰ ਹਨ। ਇਸ ਲਈ ਲੋਕਾਂ ਵੱਲੋਂ ਚੁਣੇ ਗਏ ਪੰਜਾਬ ਦੇ ਆਗੂਆਂ ਨੂੰ ਲੋਕਾਂ ਦੀ ਮੁੱਖ ਮੁਸਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਜਥੇਬੰਦੀ ਏਕਤਾ ਮਨੁੱਖੀ ਅਧਿਕਾਰ ਬਿਊਰੋ ਦਾ ਸਾਥ ਦੇਣ। ਇਸ ਮੌਕੇ ਜਗਸੀਰ ਸਿੰਘ ਕੁਰੜ ਅਤੇ ਨਵੇ ਚੁਣੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਾਂਗੇ।