- ਮੁਫ਼ਤੀ-ਏ-ਆਜ਼ਮ ਹਜ਼ਰਤ ਮੌਲਾਨਾ ਨੇ ਨਮਾਜ ਅਦਾ ਕਰਨ ਤੋਂ ਉਪਰੰਤ ਪੰਜਾਬ,ਪੰਜਾਬੀਅਤ ਦੀ ਖੁਸ਼ਹਾਲੀ, ਤਰੱਕੀ ਅਤੇ ਆਪਸੀ ਭਾਈਚਾਰੇ ਦੇ ਬਰਕਰਾਰ ਰਹਿਣ ਦੀ ਕੀਤੀ ਦੁਆ
ਮਾਲੇਰਕੋਟਲਾ 17 ਜੂਨ 2024 : ਈਦ-ਉਲ-ਜੁਹਾ (ਬਕਰੀਦ) ਦੀ ਨਮਾਜ਼ ਤੋਂ ਬਾਅਦ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਮਿਮਾਨ ਨੇ ਮੁਸਲਿਮ ਭਾਈਚਾਰੇ ਨੂੰ ਮੁਖ਼ਾਤਿਬ ਹੁੰਦਿਆਂ ਈਦ ਦੀ ਵਧਾਈ ਦਿੰਦਿਆ ਕਿਹਾ ਕਿ ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ 'ਈਦ-ਉਲ-ਅਜ਼ਹਾ' (ਬਕਰੀਦ) ਈਦ ਦਾ ਤਿਉਹਾਰ ਪਵਿੱਤਰਤਾ, ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ, ਦਾ ਪ੍ਰਤੀਕ ਹੈ। ਇਸ ਮੌਕੇ ਮੁਫ਼ਤੀ-ਏ-ਆਜ਼ਮ ਹਜ਼ਰਤ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ ਨੇ ਨਮਾਜ਼ ਅਦਾ ਕਰਨ ਉਪਰੰਤ ਆਵਾਮ ਨੂੰ ਈਦ ਦੀ ਵਧਾਈ ਵੀ ਦਿੱਤੀ ਅਤੇ ਪੰਜਾਬ,ਪੰਜਾਬੀਅਤ ਦੀ ਖੁਸ਼ਹਾਲੀ, ਤਰੱਕੀ ਅਤੇ ਆਪਸੀ ਭਾਈਚਾਰੇ ਦੇ ਬਰਕਰਾਰ ਰਹਿਣ ਦੀ ਦੁਆ ਵੀ ਕੀਤੀ । ਡਾ ਜਮੀਲ ਉਰ ਰਮਿਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ " ਰੰਗਲਾ ਪੰਜਾਬ " ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਮਾਲੇਰਕੋਟਲਾ ਅਤੇ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਇਸ ਪਵਿੱਤਰ ਮੁਕੱਦਸ ਦਿਨ ਤੇ ਵਧਾਈ ਦਿੱਤੀ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਾਮਾਨਾ ਵੀ ਕੀਤੀ । ਉਨ੍ਹਾਂ ਕਿਹਾ ਕਿ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਸਮਾਜ ਦੇ ਕਮਜੋਰ ਵਰਗ ਦੇ ਲੋਕਾਂ ਦੀ ਬੇਹਤਰੀ ਲਈ ਕੰਮ ਕਰੀਏ ਤਾਂ ਜੋ ਉਨ੍ਹਾਂ ਦਾ ਵੀ ਸਰਵਪੱਖੀ ਵਿਕਾਸ ਸੰਭਵ ਹੋ ਸਕੇ । ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਤਿਉਹਾਰ ਹੈ ਜੋ ਸਾਨੂੰ ਦੂਜਿਆਂ ਦੇ ਦੁੱਖ-ਸੁੱਖ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਇਹ ਪਵਿੱਤਰ ਤਿਉਹਾਰ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਪੰਜਾਬ ਆਪਸੀ ਭਾਈਚਾਰਕ ਸਾਂਝ ਲਈ ਦੁਨੀਆਂ ਭਰ ਵਿੱਚ ਜਾਣਿਆਂ ਜਾਂਦਾ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਸਮਾਜ ਦੇ ਕਮਜੋਰ ਵਰਗ ਦੇ ਲੋਕਾਂ ਦੀ ਬੇਹਤਰੀ ਲਈ ਕੰਮ ਕਰੀਏ ਤਾਂ ਜੋ ਉਨ੍ਹਾਂ ਦਾ ਵੀ ਸਰਵਪੱਖੀ ਵਿਕਾਸ ਸੰਭਵ ਹੋ ਸਕੇ। ਇਸ ਮੌਕੇ ਐਸ.ਐਸ.ਪੀ ਮਾਲੇਰਕੋਟਲਾ ਡਾ ਸਿਮਰਤ ਕੌਰ,ਐਸ.ਪੀ(ਐਚ),ਸ੍ਰੀਮਤੀ ਸਵਰਨਜੀਤ ਕੌਰ, ਡੀ.ਐਸ.ਪੀ.ਸ੍ਰੀ ਗੁਰਦੇਵ ਸਿੰਘ,ਡੀ.ਐਸ.ਪੀ.(ਐਚ) ਕਰਮਜੀਤ ਸਿੰਘ, ਡੀ.ਐਸ.ਪੀ.(ਡੀ) ਸ੍ਰੀ ਸਤੀਸ ਕੁਮਾਰ, ਪ੍ਰਧਾਨ ਈਦਗਾਹ ਕਮੇਟੀ ਮੁਹੰਮਦ ਨਜ਼ੀਰ, ਮੂਨਿਸ ਰਹਿਮਾਨ,ਪ੍ਰਿੰਸੀਪਲ ਨਿਜ਼ਾਮ ਅਸਰਾਰੀ ਤੋਂ ਇਲਾਵਾ ਈਦਗਾਹ ਦੇ ਸਮੁੱਚੇ ਮੈਂਬਰ ਅਤੇ ਹੋਰ ਵੀ ਪਤਵੰਤੇ ਹਾਜ਼ਰ ਸਨ।