ਅੰਮ੍ਰਿਤਸਰ, 28 ਅਕਤੂਬਰ : ਫ਼ਖ਼ਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਅਗਵਾਨ, ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਯਾਦਗਾਰ-ਏ-ਸ਼ਹੀਦਾਂ ਪਿੰਡ ਅਗਵਾਨ ਵਿਖੇ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਦਾ ਨੀਂਹ ਪੱਥਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਐਡਵੋਕੇਟ ਸ੍ਰ: ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕਾ ਜਥੇਦਾਰ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ, ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ , ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਜੀ ਦੇ ਮਾਤਾ ਜੀ ਮਾਤਾ ਪਿਆਰ ਕੌਰ ਜੀ ਅਤੇ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ (ਅੰਸ ਬੰਸ ਬਾਬਾ ਬਿਧੀ ਚੰਦ) ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਰੱਖਿਆ ਗਿਆ। ਇਸ ਮੌਕੇ ਤੇ ਬਾਬਾ ਬਲਬੀਰ ਸਿੰਘ ਕਾਰ ਸੇਵਾ ਭੂਰੀ ਵਾਲੇ,ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਸੁਖਦੀਪ ਸਿੰਘ ਬੇਦੀ, ਬਾਬਾ ਸਵਰਣਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ, ਬਾਬਾ ਅਮਰਬੀਰ ਸਿੰਘ ਗੁ: ਬਾਬਾ ਸ੍ਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਵਾਲੇ, ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਵਰਿਆਮ ਸਿੰਘ ਅਗਵਾਨ, ਭਾਈ ਗੁਰਨਾਮ ਸਿੰਘ ਅਗਵਾਨ, ਜਥੇ: ਹਰਜਿੰਦਰ ਸਿੰਘ ਦਿੱਲੀ ਵਾਲੇ, ਸ੍ਰ: ਰਵੀਕਰਨ ਸਿੰਘ ਕਾਹਲੋਂ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ, ਬਾਬਾ ਬਲਵਿੰਦਰ ਸਿੰਘ ਗੁਰਦਾਸ ਨੰਗਲ ਵਾਲੇ, ਬਾਬਾ ਦਇਆ ਸਿੰਘ ਕੱਕੜ, ਬਾਬਾ ਗੁਰਸੇਵਕਜੀਤ ਸਿੰਘ ਮਛਰਾਲੇ ਵਾਲੇ,ਸ੍ਰ: ਜਤਿੰਦਰ ਸਿੰਘ ਭੰਗੂ ਚੀਫ਼ ਮੰਡੀ ਬੋਰਡ ਪੰਜਾਬ, ਜਥੇ:ਗੁਰਨਾਮ ਸਿੰਘ ਜੱਸਲ, ਮੈਂਬਰ ਅੰਤ੍ਰਿੰਗ ਕਮੇਟੀ ਸ਼੍ਰੋਮਣੀ ਕਮੇਟੀ, ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਅਮਨਦੀਪ ਸਿੰਘ ਐੱਸ.ਸੀ.ਮੰਡੀ ਬੋਰਡ, ਸ੍ਰ: ਬਲਦੇਵ ਸਿੰਘ ਐਕਸੀਅਨ ਮੰਡੀ ਬੋਰਡ, ਸ੍ਰ: ਨਿਰਮਲ ਸਿੰਘ ਐੱਸ.ਡੀ.ਓ. ਮੰਡੀ ਬੋਰਡ, ਸ੍ਰ: ਸਵਿੰਦਰ ਸਿੰਘ ਗੁਣੀਏ ਵਾਲੇ, ਸ੍ਰ: ਗੁਰਸਿਮਰਨ ਸਿੰਘ ਬੰਡਾਲਾ, ਭਾਈ ਮੇਹਰ ਸਿੰਘ, ਬਾਬਾ ਖੁਸ਼ਵੰਤ ਸਿੰਘ ਰਾਜੂ, ਐਡਵੋਕੇਟ ਪਰਮਜੀਤ ਸਿੰਘ ਬੇਦੀ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਮੈਨੇਜਰ ਬਲਜੀਤ ਸਿੰਘ ਤਲਵੰਡੀ ਰਾਮਾ, ਮੈਨੇਜਰ ਸਤਨਾਮ ਸਿੰਘ ਗੋਸਲ ਆਦਿ ਹਾਜ਼ਰ ਸਨ।