- ਗੁਰਬਾਣੀ ਦਾ ਓਟ ਆਸਰਾ ਲੈ ਕੇ ਜਿੰਦਗੀ ਬਤੀਤ ਕਰਨੀ ਸਮੇਂ ਦੀ ਮੁੱਖ ਲੋੜ-ਸੀਰਾ ਛੀਨੀਵਾਲ,ਕੀਤੂ,ਮੌੜ
ਮਹਿਲ ਕਲਾਂ,03 ਫਰਬਰੀ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਠੁੱਲੇਵਾਲ ਵਿਖੇ ਸਮਾਜ ਸੇਵੀ ਅਤੇ ਸੀ ਆਈ ਡੀ ਵਿਭਾਗ ਚ ਸੇਵਾਵਾਂ ਨਿਭਾਅ ਰਹੇ ਗੁਰਦੀਪ ਸਿੰਘ ਰਾਣਾ ਔਲਖ ਵੱਲੋਂ ਆਪਣੇ ਪੁੱਤਰ ਇਸ਼ਮੀਤ ਸਿੰਘ ਔਲਖ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਰਖਵਾਏ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ ਗਿਆ । ਇਸ ਸਮਾਗਮ ਸਮੇਂ ਰਾਗੀ ਗੁਰਮੀਤ ਸਿੰਘ ਬਰਨਾਲਾ ਅਤੇ ਗ੍ਰੰਥੀ ਅਮਰਜੀਤ ਸਿੰਘ ਠੁੱਲੀਵਾਲ ਨੇ ਆਪਣੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਰਾਜਨੀਤਿਕ ਸਮਾਜਿਕ ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਔਲਖ ਪਰਿਵਾਰ ਦੇ ਬੱਚੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਆਪਣੇ ਵੱਲੋਂ ਸ਼ਗਨ ਦੀ ਰਸਮ ਅਦਾ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜਰਨਲ ਸਕੱਤਰ ਜੱਗਾ ਸਿੰਘ ਛਾਪਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ , ਕਾਂਗਰਸ ਸੇਵਾ ਦਲ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਮੌੜ ਨੇ ਸਮਾਜਸੇਵੀ ਤੇ ਮੁਲਾਜ਼ਮ ਗੁਰਦੀਪ ਸਿੰਘ ਔਲਖ ਦੇ ਪਰਿਵਾਰ ਵੱਲੋਂ ਗੁਰੂ ਦਾ ਓਟ ਆਸਰਾ ਲੈ ਕੇ ਆਪਣੇ ਬੱਚੇ ਇਸ਼ਮੀਤ ਸਿੰਘ ਔਲਖ ਦਾ ਦਿਨ ਮਨਾਉਣ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕਾਰਜ ਅੱਜ ਹੋਰਨਾਂ ਪਰਿਵਾਰਾਂ ਨੂੰ ਵੀ ਔਲਖ ਪਰਿਵਾਰ ਤੋਂ ਪ੍ਰੇਰਨਾ ਲੈ ਕੇ ਆਪਣੇ ਧੀਆਂ ਪੁੱਤਾਂ ਜਨਮ ਦਿਨ ਮਨਾਉਣੇ ਸਮੇਂ ਦੀ ਮੁੱਖ ਲੋੜ ਹੈ ।ਉਨ੍ਹਾਂ ਕਿਹਾ ਕਿ ਮੁਲਾਜਮ ਆਗੂ ਸਮਾਜ ਸੇਵੀ ਗੁਰਦੀਪ ਸਿੰਘ ਔਲਖ ਸੀ ਆਈ ਡੀ ਮੁਲਾਜ਼ਮ ਦੇ ਤੌਰ ਤੇ ਡਿਊਟੀ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸਮਾਜ ਸੇਵਾ ਜਾਰੀ ਰੱਖਦਿਆਂ ਹੋਇਆ ਇਲਾਕੇ ਦੇ ਲੋਕਾਂ ਦਾ ਭਾਰੀ ਇਕੱਠ ਗਵਾਹੀ ਭਰਦਾ ਹੈ ਇਸ ਮੌਕੇ ਗੁਰਦੀਪ ਸਿੰਘ ਔਲਖ ਦੀ ਅਗਵਾਈ ਹੇਠ ਸਮੂਹ ਔਲਖ ਪਰਿਵਾਰ ਵੱਲ ਵੱਖ-ਵੱਖ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਜਸਬੀਰ ਸਿੰਘ ਖੇੜੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਦਰਸ਼ਨ ਸਿੰਘ ਸੰਧੂ, ਚਰਨਜੀਤ ਸਿੰਘ ਦਿਓਲ, ਸਰਪੰਚ ਸਰਦਾਰਾ ਸਿੰਘ ਠੁੱਲੇਵਾਲ ,ਇਸਤਰੀ ਅਕਾਲੀ ਆਗੂ ਸਾਬਕਾ ਸਰਪੰਚ ਜਸਵਿੰਦਰ ਕੌਰ ਠੁੱਲੇਵਾਲ ,ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਸਾਬਕਾ ਸਰਪੰਚ ਰਾਜਾ ਰਾਮ ਬੱਗੂ ,ਅਵਤਾਰ ਸਿੰਘ ਗਿੱਲ ,ਡਿਪਟੀ ਕਮਿਸ਼ਨਰ ਬਰਨਾਲਾ ਦੇ ਪੀਏ ਹਰਪ੍ਰੀਤ ਸਿੰਘ ਵਿਰਕ, ਕਾਨੂੰਗੋ ਨਵਦੀਪ ਸਿੰਘ, ਯਾਦਵਿੰਦਰ ਸਿੰਘ ਧਾਲੀਵਾਲ ,ਸਰਬਜੀਤ ਸਿੰਘ ਅਸਟ੍ਰੇਲੀਆ, ਕਲਵੰਤ ਸਿੰਘ ਅਸਟ੍ਰੇਲੀਆ ,ਜੰਗ ਸਿੰਘ ਕਨੇਡੀਅਨ ,ਥਾਣਾ ਠੁੱਲੀਵਾਲ ਦੇ ਮੁਨਸ਼ੀ ਗੁਰਦੀਪ ਸਿੰਘ, ਥਾਣਾ ਟੱਲੇਵਾਲ ਦੇ ਮੁਨਸ਼ੀ ਸੁਖਪਾਲ ਸਿੰਘ, ਹਰਦੀਪ ਸਿੰਘ ਜੌਹਲ ਬੀਹਲਾ, ਪੱਤਰਕਾਰ ਤਰਸੇਮ ਸਿੰਘ ਗਹਿਲ,ਗੁਣਤਾਜ ਪ੍ਰੈਸ ਕਲੱਬ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ,ਫਿਰੋਜ ਖਾਨ, ਸਮਾਜ ਸੇਵਾ ਕਲੱਬ ਪੰਜਾਬ ਦੇ ਜਨਰਲ ਸਕੱਤਰ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ, ਜਸਵੰਤ ਸਿੰਘ ਲਾਲੀ, ਸੀ ਆਈ ਡੀ ਵਿਭਾਗ ਤੋਂ ਇੰਸਪੈਕਟਰ ਹਰਦਿਆਲ ਸਿੰਘ, ਏ ਐਸ ਆਈ ਜਗਦੀਸ਼ ਸਿੰਘ, ਇੰਸਪੈਕਟਰ ਸਾਧੂ ਸਿੰਘ, ਵਿੱਕੀ ਛੀਨੀਵਾਲ, ਬਲਦੇਵ ਸਿੰਘ ਗਾਗੇਵਾਲ, ਜਗਤਾਰ ਸਿੰਘ ਕਲਾਲ ਮਾਜਰਾ,ਰਮਨੀਕ ਸਿੰਘ, ਗੁਰਸਿਮਰਨ ਸਿੰਘ, ਜਗਤਾਰ ਸਿੰਘ ਧੋਲਾ,ਅਰਸ ਮਹਿਲ ਖੁਰਦ,ਬਲਵਿੰਦਰ ਕੁਮਾਰ ਮੋਲਾ ਤੋਂ ਇਲਾਵਾ ਸਮੂਹ ਰਿਸ਼ਤੇਦਾਰ ਦੋਸਤ-ਮਿੱਤਰ ਅਤੇ ਹੋਰ ਮੁਲਾਜ਼ਮ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।