
- ਦਿੜਬਾ ਨੇੜ੍ਹੇ ਸੂਲਰ ਘਾਟ ਵਿਖੇ ਚੱਲ ਰਹੀਆਂ ਚੱਕੀਆਂ ਦਾ ਜਾਇਜ ਲੈਣ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਦਿੜ੍ਹਬਾ, 28 ਦਸੰਬਰ 2024 : ਦਿੜਬਾ ਨੇੜ੍ਹੇ ਸੂਲਰ ਘਾਟ ਵਿਖੇ ਚੱਲ ਰਹੀਆਂ ਚੱਕੀਆਂ ਦਾ ਜਾਇਜ ਲੈਣ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਪੁਰਾਤਨ ਚੱਕੀਆਂ ਨੂੰ ਸੰਭਾਲ ਕੇ ਰੱਖਣਾ ਜਿੱਥੇ ਸਾਡੇ ਵਿਰਸੇ ਦੀ ਯਾਦ ਦਿਲਾਉਂਦਾ ਹੈ ਉੱਥੇ ਹੀ ਚੰਗੀ ਕਿਸਮ ਦਾ ਆਟਾ ਖਾਣ ਨੂੰ ਮਿਲਦਾ ਹੈ, ਜਿਹੜਾ ਕਿ ਸਾਡੀ ਸਿਹਤ ਲਈ ਬਹੁਤ ਗੁਣਾਕਰੀ ਹੁੰਦਾ ਹੈ। ਚੱਕੀਆਂ ਦੀ ਤੇ ਨਹਿਰੀ ਵਿਭਾਗ ਦੀ ਖਸਤਾ ਹੋਈ ਇਮਾਰਤ ਨੂੰ ਨਵੇਂ ਢੰਗ ਨਾਲ ਬਣਾਇਆ ਜਾ ਰਿਹਾ ਹੈ। ਜਿਸ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਚੀਮਾ ਨੇ ਕਿਹਾ ਕਿ ਘਰਾਟ ਦੀਆਂ ਚੱਕੀਆਂ ਸਾਡੇ ਪੁਰਾਤਨ ਵਿਰਸੇ ਦੀ ਵੱਡੀ ਨਿਸ਼ਾਨੀ ਹਨ। ਇਨ੍ਹਾਂ ਚੱਕੀਆਂ 'ਤੇ ਪਿਛਲੇ ਸਮੇਂ ਤੋਂ ਲੋਕ ਹਰ ਕਿਸਮ ਦਾ ਆਟਾ ਪਿਸਾਉਣ ਲਈ ਆਉਂਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੁਰਾਤਨ ਚੱਲ ਰਹੀਆਂ ਚੱਕੀਆਂ ਹਨ। ਮੁੱਖ ਮੰਤਰੀ ਚੀਮਾ ਨੇ ਕਿਹਾ ਕਿ 42 ਲੱਖ ਦੀ ਲਾਗਤ ਨਾਲ ਨਹਿਰੀ ਵਿਭਾਗ ਦੇ ਕੁਆਰਟਰ ਤੇ ਹੋਰ ਇਮਾਰਤ ਬਣਾਈ ਗਈ ਹੈ। ਮੁੱਖ ਮੰਤਰੀ ਚੀਮਾ ਨੇ ਨਹਿਰੀ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਨਹਿਰੀ ਵਿਭਾਗ ਦੀ ਇਮਾਰਤ ਤੋਂ ਲੈ ਕੇ ਕਰਾਟ ਚੱਕੀਆਂ ਤਕ ਨਹਿਰ ਦੇ ਕਿਨਾਰੇ ਖਤਾਨਾ ਵਿੱਚ ਮਿੱਟੀ ਪਾ ਕੇ ਉਨ੍ਹਾਂ ਨੂੰ ਸੁੰਦਰ ਪਾਰਕ ਦਾ ਰੂਪ ਦਿੱਤਾ ਜਾਵੇ। ਜਿਸ ਨਾਲ ਸੂਲਰ ਘਰਾਟ ਵਿੱਚ ਸਵੇਰ ਸ਼ਾਮ ਸੈਰ ਕਰਨ ਵਾਲਿਆਂ ਲਈ ਬਹੁਤ ਫਾਇਦਾ ਹੋਵੇਗਾ ਤੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ। ਇਸ ਕੰਮ ਲਈ ਵਿਭਾਗ ਜੋ ਵੀ ਅਲਟੀਮੇਟਮ ਲਾ ਕੇ ਦੇਵੇਗਾ ਉਹ ਸਾਰਾ ਪੈਸਾ ਉਨ੍ਹਾਂ ਵੱਲੋਂ ਸੈਂਸ਼ਨ ਕਰ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਪੈਸੇ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨ ਲਈ ਵੀ ਠੇਕੇਦਾਰ ਨੂੰ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਸਰਕਾਰ ਵਾਪਸ ਕਰ ਰਹੀ ਹੈ।