ਲੋਕ ਗਾਇਕ ਅਮਰੀਕ ਜੰਡੀ ਸਦਮਾ ਪਤਨੀ ਦਾ ਦਿਹਾਂਤ

ਜਗਰਾਉ 27 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਲੋਕ ਗਾਇਕ ਅਮਰੀਕ ਜੰਡੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋ ਉਨਾਂ ਦੀ ਧਰਮ ਪਤਨੀ ਸ੍ਰੀਮਤੀ ਹਰਜਿੰਦਰ ਕੌਰ 43 ਸਾਲ  ਦੀ ਅਚਾਨਕ ਦਿਲ ਦੋਰਾ ਪੈਣ ਨਾਲ ਮੋਤ ਹੋ ਗਈ। ਉਨਾਂ ਦੀ ਧਰਮ ਪਤਨੀ ਸ੍ਰੀਮਤੀ ਹਰਜਿੰਦਰ ਕੌਰ ਆਪਣੇ ਪਿੱਛੇ ਆਪਣੀ ਲੜਕੀ ਹਰਲੀਨ ਕੌਰ ਤੇ ਲੜਕੇ ਸਾਹਿਲਪ੍ਰੀਤ ਸਿੰਘ ਨੂੰ ਰੋਦਿਆ ਕਰਲੁਦਿਆਂ ਨੂੰ ਗੁਰੂ ਚਰਨਾਂ ਜਾ ਬਿਰਾਜੇ ।ਜਿੰਨਾਂ ਦੀ ਅਤਿੰਮ ਅਰਦਾਸ ਦੁਪਹਿਰ ਬਆਦ 1 ਤੋ 2 ਵਜੇ ਤੱਕ ਪਿੰਡ ਜੰਡੀ ਤਹਿਸੀਲ ਜਗਰਾਉ ਗੁਰਦੁਅਰਾ ਸਾਹਿਬ ਵਿਖੇ ਹੋਵੇਗੀ।ਇਸ ਮੋਕੇ ਲੋਕ ਗਾਇਕ ਅਮਰੀਕ ਜੰਡੀ ਨਾਲ ਇਲਾਕੇ ਦੀਆਂ ਧਰਮਿਕ,ਰਾਜਨਿਤਿਕ, ਸਗੀਤਾਂ ਪ੍ਰੇਮੀਆਂ ਡਾਇਰੈਕਟਰ ਸ਼ਿਵਮ ਸ਼ਰਮਾਂ,ਗੁਰਦਾਸ ਮਾਨ ,ਕਮਲ ਖਾਨ, ਮਲਕੀਤ ਰੌਣੀ, ਗੋਗਰਾਜ, ਰਣਜੀਤ ਮਣੀ, ਜੱਸੀ ਹਰਦੀਪ, ਪ੍ਰਧਾਨ ਮੱਖਣ ਸਿੰਘ ਸਿੱਧੂ ਸ਼ੇਖਦੋਲਤ, ਬਾਜ ਸਿੰਘ ਬਾਜ, ਕਮਲ ਭੂੰਦੜੀ,ਗਰਮੀਤ ਸਿੰਘ ਦਮਨ, ਸੰਮਾਂ ਜਗਰਾਉ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।