ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਅੰਦਰ ਨਾਈਟ ਸਵੀਪਿੰਗ ਸ਼ੁਰੂ, ਸ਼ਹਿਰ ਦੀ ਸਫਾਈ ਵਿਵਸਥਾ ਵਿਚ ਆਵੇਗਾ ਹੋਰ ਸੁਧਾਰ

  • ਨਗਰ ਕੌਂਸਲ ਦਾ ਸਟਾਫ ਸੜਕਾਂ *ਤੇ ਉਤਰ ਦਿਨ ਰਾਤ ਨਿਭਾ ਰਿਹਾ ਆਪਣੀ ਡਿਉਟੀ
  • ਜਨਤਾ ਤੋਂ ਮੰਗਿਆ ਸਹਿਯੋਗ, ਆਪਣੇ ਸ਼ਹਿਰ ਦੀ ਖੁਬਸੂਰਤੀ ਰਖੀ ਜਾਵੇ ਬਰਕਰਾਰ

ਫਾਜ਼ਿਲਕਾ 23 ਅਪ੍ਰੈਲ 2025 : ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ *ਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੇ ਮਾਰਗਦਰਸ਼ਨ ਹੇਠ ਅਤੇ ਕਾਰਜਸਾਧਕ ਅਫਸਰ ਰੋਹਿਤ ਕੜਵਾਸਰਾ ਦੀ ਅਗਵਾਈ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਨਾਇੰਟ ਸਵਿਪਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਵੇਰ ਸਮੇਂ ਤਾਂ ਸਾਫ-ਸਫਾਈ ਦਾ ਕੰਮ ਚਲ ਹੀ ਰਿਹਾ ਹੈ, ਨਾਈਟ ਸਵੀਪਿੰਗ ਸ਼ੁਰੂ ਕਰਨ ਦਾ ਉਦੇਸ਼ ਸਵੇਰ ਸਮੇਂ ਆਉਣ-ਜਾਣ ਵਾਲਿਆਂ ਨੂੰ ਸ਼ੁੱਧ ਤੇ ਸਾਫ-ਸੁਥਰਾ ਵਾਤਾਵਰਣ ਮਿਲ ਸਕੇ। ਇਸ ਤੋਂ ਇਲਾਵਾ ਸ਼ਾਮ ਨੂੰ ਰੇਹੜੀਆਂ ਅਤੇ ਦੁਕਾਨਾ ਦੁਆਰਾ ਪੈਦਾ ਕੀਤੇ ਜਾਣ ਵਾਲੇ ਕੂੜੇ ਦੀ ਸਾਫ-ਸਫਾਈ ਨਾਲੋ-ਨਾਲ ਹੋ ਕੇ ਸਕੇ, ਨਵੀਂ ਸਵੇਰ ਸਮੇਂ ਫਲਾਂ ਤੇ ਸਬਜੀਆਂ ਦੇ ਛਿਲਕੇ ਇਧਰ-ਉਧਰ ਵਿਖਰੇ ਨਜਰ ਨਹੀਂ ਆਉਣਗੇ। ਕਾਰਜ ਸਾਧਕ ਅਫਸਰ ਨੇ ਕਿਹਾ ਕਿ ਨਾਈਟ ਸਵੀਪਿੰਗ ਦੇ ਸ਼ੁਰੂਆਤੀ ਮੌਕੇ ਸ਼ਹਿਰ ਦੇ ਮੁੱਖ ਬਜਾਰ, ਘੰਟਾ ਘਰ ਚੋਕ, ਪ੍ਰਮੁੱਖ ਸਥਾਨਾ ਦੀ ਸਾਫ-ਸਫਾਈ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਸਟਾਫ ਸੜਕਾਂ *ਤੇ ਉਤਰ ਦਿਨ ਰਾਤ ਆਪਣੀ ਡਿਉਟੀ ਨਿਭਾ ਰਿਹਾ ਹੈ ਤੇ ਸ਼ਹਿਰ ਦੀ ਖੁਬਸੂਰਤੀ ਨੂੰ ਕਾਇਮ ਰੱਖਣ ਲਈ ਲਗਾਤਾਰ ਸਾਫ-ਸਫਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਵਿਸ਼ੇਸ਼ ਟੀਮਾ ਤਾਇਨਾਤ ਕੀਤੀਆ ਗਈਆ ਹਨ ਜੋ ਰੋਜ਼ਾਨਾ ਰਾਤ ਨੂੰ ਸਾਫ਼-ਸਫ਼ਾਈ ਦਾ ਕੰਮ ਸੰਭਾਲਣਗੀਆ। ਸੁਪਰਡੰਟ ਸ੍ਰੀ ਨਰੇਸ਼ ਖੇੜਾ ਅਤੇ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾ ਅਤੇ ਦੁਕਾਨਾ ਦਾ ਕੂੜਾ ਗਿੱਲਾ ਅਤੇ ਸੁੱਕਾ ਵੱਖ ਵੱਖ ਕਰਕੇ ਡਸਟਬਿਨ ਵਿੱਚ ਪਾ ਕੇ ਰੱਖਣ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਪਲਾਸਟਿਕ ਤੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਅਭਿਆਨ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੇ ਹਨ ਇਸ ਕਰਕੇ ਨਗਰ ਕੌਂਸਲ ਦੇ ਸਫਾਈ-ਸੇਵਕਾਂ ਨਾਲ ਸਹਿਯੋਗ ਕਰਕੇ ਅਸੀ ਆਪਣੇ ਸ਼ਹਿਰ ਦੀ ਸਫਾਈ ਵਿਵਸਥਾ ਤੇ ਦਿਖ ਨੂੰ ਬਿਹਤਰੀਨ ਬਣਾਉਣ ਲਈ ਹਰ ਯੋਗ ਹੰਭਲਾ ਮਾਰੀਏ।