ਫਰੀਦਕੋਟ ਪੁਲਿਸ ਨੇ ਲਾਰੈਸ ਬਿਸ਼ਨੋਈ ਗੈਗ ਅਤੇ ਜੱਗੂ ਭਗਵਾਨਪੁਰੀਆਂ ਗੈਗ ਦੇ 2 ਗੁਰਗਿਆ ਨੂੰ ਮੁਠਭੇੜ ਤੋ ਬਾਅਦ ਕੀਤਾ ਕਾਬੂ 

ਫਰੀਦਕੋਟ, 20 ਮਾਰਚ  2025 : ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਲਾਰੈਸ ਬਿਸ਼ਨੋਈ ਗੈਗ ਅਤੇ ਜੱਗੂ ਭਗਵਾਨਪੁਰੀਆਂ ਗੈਗ ਦੇ 2 ਗੁਰਗਿਆ ਨੂੰ ਫਰੀਦਕੋਟ ਦੇ ਜੈਤੋ ਨਜਦੀਕ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਫਰੀਦਕੋਟ ਪੁਲਿਸ ਦੇ ਸੀਆਈਏ ਸਟਾਫ ਜੈਤੋ ਦੀਆਂ ਟੀਮਾਂ ਵੱਲੋਂ ਜੈਤੋ ਨਜਦੀਕ ਡਰੇਨ ਪੁੱਲ ਪਰ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਉਸ ਸਮੇ ਸਕਾਰਪਿਓ ਗੱਡੀ ਪਰ ਸਵਾਰ 02 ਵਿਅਕਤੀ ਆਉਦੇ ਦਿਖਾਈ ਦਿੱਤੇ ਜਿਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕੁਝ ਫਾਇਰ ਬੈਰੀਕੇਡ ਉੱਪਰ ਵੀ ਲੱਗੇ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਇੱਕ ਦੋਸ਼ੀ ਜਖਮੀ ਹੋ ਗਿਆ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸੁਰਿੰਦਰ ਸਿੰਘ ਉਰਫ ਗਗਨ ਪੁੱਤਰ ਮਨਜੀਤ ਸਿੰਘ ਵਾਸੀ ਡਾ.ਅੰਬੇਦਕਰ ਨਗਰ, ਜੈਤੋ ਅਤੇ ਲਖਵਿੰਦਰ ਸਿੰਘ ਉਰਫ ਲੱਖੂ ਪੁੱਤਰ ਰਾਜੂ ਵਾਸੀ ਡਾ. ਅੰਬੇਦਕਰ ਨਗਰ, ਜੈਤੋ ਵਜੋ ਹੋਈ ਹੈ। ਪੁਲਿਸ ਟੀਮਾਂ ਨੇ ਇਹਨਾਂ ਤੋ ਇੱਕ ਪਿਸਟਲ .32 ਬੋਰ ਅਤੇ 02 ਰੌਦ ਬਰਾਮਦ ਕੀਤੇ ਹਨ, ਇਸ ਦੇ ਨਾਲ ਹੀ ਉਹਨਾਂ ਦੀ ਸਕਾਰਪੀਓ ਗੱਡੀ ਵੀ ਜਬਤ ਕੀਤੀ ਗਈ ਹੈ, ਜਿਸ ਉੱਤੇ ਉਹ ਸਵਾਰ ਹੋ ਕੇ ਆ ਰਹੇ ਸਨ।ਜਦ ਇਹਨਾ ਦੇ ਕ੍ਰਿਮੀਨਲ ਰਿਕਾਰਡ ਚੈਕ ਕੀਤੇ ਗਏ ਤਾਂ ਇਹ ਸਾਹਮਣੇ ਆਇਆ ਕਿ ਸੁਰਿੰਦਰ ਸਿੰਘ ਉਰਫ ਗਗਨ ਪੁੱਤਰ ਮਨਜੀਤ ਸਿੰਘ ਵਾਸੀ ਡਾ. ਅੰਬੇਦਕਰ ਨਗਰ, ਜੈਤੋ ਦੇ ਖਿਲਾਫ ਇਸ ਤੋ ਪਹਿਲਾ ਵੀ ਮੁਕੱਦਮੇ ਦਰਜ ਸਨ (1) ਮੁਕੱਦਮਾ ਨੰਬਰ 190 ਮਿਤੀ 23.11.2018 ਅ/ਧ 480, 454 ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ(2) ਮੁਕੱਦਮਾ ਨੰਬਰ 192 ਮਿਤੀ 26.11.2018 ਅ/ਧ 25/27/54/59 ਅਸਲਾ ਐਕਟ 379(ਏ),379(ਬੀ) ਥਾਣਾ ਸਿਟੀ ਕੋਟਕਪੂਰਾ (3) ਮੁਕੱਦਮਾ ਨੰਬਰ 99 ਮਿਤੀ 03.07.2019 ਅ/ਧ 25/54/59 ਅਸਲਾ ਐਕਟ 399,402 ਆਈ.ਪੀ.ਸੀ ਥਾਣਾ ਜੈਤੋ (4) ਮੁਕੱਦਮਾ ਨੰਬਰ 159 ਮਿਤੀ 01.12.2020 ਅ/ਧ 21/29 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਰੀਦਕੋਟ(5) ਮੁਕੱਦਮਾ ਨੰਬਰ 121 ਮਿਤੀ 12-08-2023 ਅ/ਧ 307, 379B, 364, 341, 323, 148, 149, 506, 120B ਆਈ.ਪੀ.ਸੀ 25/27/54/59 ਅਸਲਾ ਐਕਟ ਥਾਣਾ ਜੈਤੋ (6) ਮੁਕੱਦਮਾ ਨੰਬਰ 22 ਮਿਤੀ 06.03.2025 ਅ/ਧ 331(6),115(2),190, 191(3), 351(3), 25/7/54/59 ਅਸਲਾ ਐਕਟ ਥਾਣਾ ਜੈਤੋ ਫਰੀਦਕੋਟ ਪੁਲਿਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਜ਼ੀਰੋ ਟੋਲਰੈਸ ਨੀਤੀ ਦੇ ਤਹਿਤ ਇੱਕ ਵਧੀਆਂ ਪ੍ਰਸ਼ਾਸ਼ਨ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ।