ਮੋਹਾਲੀ, 14 ਫਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੋ ਜਥੇਬੰਦੀ ਦੀ ਸੂਬਾ ਕਮੇਟੀ ਡੇਲੀਗੇਟ ਇਜਲਾਸ ਰਾਹੀਂ ਚੁਣੀ ਗਈ ਸੀ ਜਿਸਦੀ ਬਕਾਇਦਾ ਮੈਂਬਰਸ਼ਿਪ ਕੱਟ ਕੇ ਡੇਲੀਗੇਟ ਚੁਣੇ ਗਏ ਸਨ ਜਿਨ੍ਹਾਂ ਦੁਆਰਾ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਸੀ। ਜਦੋਂ ਕਿ ਹੁਣ ਜਥੇਬੰਦੀ ਵਲੋਂ ਕੱਢੇ ਹੋਏ ਵਿਅਕਤੀ ਆਹੁਦੇਦਾਰ ਉਨ੍ਹਾਂ ਨੂੰ ਤਾਂ ਜਥੇਬੰਦੀ ਦੀ ਮੀਟਿੰਗ ਵਿੱਚ ਬੈਠਣ ਦਾ ਵੀ ਅਧਿਕਾਰ ਨਹੀਂ ਹੁੰਦਾ ਤਾਂ ਫਿਰ ਜਨਰਲ ਕੌਂਸਲ ਸੱਦਣ ਦਾ ਅਧਿਕਾਰ ਤਾਂ ਬਿਲਕੁਲ ਹੀ ਨਹੀਂ ਹੁੰਦਾ। ਜਦ ਕਿ ਜਨਰਲ ਕੌਂਸਲ ਵਿਚ ਬਲਾਕ ਪ੍ਰਧਾਨ ਸਕੱਤਰ ਤੇ ਜਿਲ੍ਹਾ ਕਮੇਟੀਆਂ ਤੇ ਸੂਬਾ ਕਮੇਟੀ ਹੁੰਦੀ ਹੈ ਜਿਸ ਵਿਚ ਜਥੇਬੰਦੀਆਂ ਦੇ ਵਿਧਾਨ ਅਨੁਸਾਰ ਆਮ ਭੀੜ ਨਹੀਂ ਇਕੱਠੀ ਕੀਤੀ ਹੁੰਦੀ ਅਤੇ ਨਾ ਹੀ ਜਨਰਲ ਕੌਂਸਲ ਨੂੰ ਚੋਣ ਕਰਨ ਦਾ ਅਧਿਕਾਰ ਹੁੰਦਾ ਹੈ। ਜੋ ਪਹਿਲਾਂ ਸੂਬਾ ਕਮੇਟੀ ਦੀ ਚੋਣ ਹੋਈ ਹੈ ਉਹ ਬਕਾਇਦਾ ਪਹਿਲਾਂ ਮੈਬਰਸਿਪ ਭਰਤੀ ਕੀਤੀ ਜਾਦੀ ਹੈ ਫਿਰ ਉਨ੍ਹਾਂ ਵਿੱਚੋ ਡੇਲੀਗੇਟ ਚੁਣੇ ਜਾਦੇ ਹਨ ਅਤੇ ਉਹ ਹੀ ਸੂਬਾ ਕਮੇਟੀ ਦੀ ਚੋਣ ਕਰਦੇ ਹੁੰਦੇ ਹਨ ਅਤੇ ਪਹਿਲਾਂ ਪਿਛਲੀ ਕਮੇਟੀ ਨੂੰ ਭੰਗ ਕਰਕੇ ਅਤੇ ਲੇਖਾ ਜੋਖਾ ਕਰਕੇ ਫਿਰ ਅਗਲੀ ਕਮੇਟੀ ਚੁਣੀ ਜਾਦੀ ਹੈ। ਆਗੂਆਂ ਨੇ ਕਿਹਾ ਕਿ ਜੋ ਵਿਅਕਤੀ ਇਨ੍ਹਾਂ ਨੇ ਲਏ ਹਨ ਉਹ ਜਥੇਬੰਦੀ ਦੇ ਡੇਲੀਗੇਟ ਹੀ ਨਹੀਂ ਹਨ ਜਿਵੇ ਕਿ ਮੁਕਤਸਰ ਜਿਲੇ ਦਾ ਕਾਰਜਕਾਰੀ ਪ੍ਰਧਾਨ ਸੀ ਜਿਸਦੀ ਮੈਂਬਰਸ਼ਿਪ ਨਹੀਂ ਹੈ ਇਸੇ ਤਰ੍ਹਾਂ ਹੀ ਫਾਜਿਲਕਾ ਤੇ ਮੋਹਾਲੀ ਦੇ ਵਿਅਕਤੀ ਜਿੰਨਾ ਦੀ ਪਹਿਲਾਂ ਮੈਂਬਰਸ਼ਿਪ ਨਹੀਂ ਹੈ ਤੇ ਨਾ ਹੀ ਉਹ ਜਥੇਬੰਦੀ ਦੇ ਡੇਲੀਗੇਟ ਹਨ। ਇਹ ਸਭ ਕੁੱਝ ਗੈਰ ਸੰਵਿਧਾਨਕ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਵਿਅਕਤੀ ਨੇ ਸਿਰ ਪ੍ਰਧਾਨਗੀਆਂ ਲਈ ਜਥੇਬੰਦੀ ਵਿੱਚ ਫੁੱਟ ਪਾਈ ਹੈ। ਲੋਕਾਂ ਨੂੰ ਗੁੰਮਰਾਹ ਕੀਤਾ ਤੇ ਕਿਹਾ ਗਿਆ ਸੀ ਕਿ ਅਸੀਂ ਜਨਰਲ ਕੌਂਸਲ ਦੀ ਮੀਟਿੰਗ ਸੱਦ ਰਹੇ ਹਾ ਤੇ ਲੋਕਾਂ ਨੂੰ ਜਚਾਇਆ ਗਿਆ ਕਿ ਅਸੀਂ ਹੀ ਜਥੇਬੰਦੀ ਹਾਂ ਜਦੋਂ ਕਿ ਡੇਲੀਗੇਟਾ ਦੁਆਰਾ ਚੁਣੀ ਗਈ ਕਮੇਟੀ ਹੀ ਅਸਲ ਕਮੇਟੀ ਹੁੰਦੀ ਹੈ। ਆਗੂਆਂ ਕਿਹਾ ਕਿ ਇੱਕ ਪਾਸੇ ਸੰਵਿਧਾਨ ਦੇ ਰਾਖੇ ਬਣਦੇ ਹਨ ਦੂਸਰੇ ਪਾਸੇ ਜਥੇਬੰਦੀ ਦੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ ਕਿਉਂਕਿ ਚੋਣਾਂ ਹਮੇਸ਼ਾ ਜਨਰਲ ਇਜਲਾਸ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕੀਤੀ ਹੋਵੇ ਉਨ੍ਹਾਂ ਨੂੰ ਅਜਿਹੇ ਅਧਿਕਾਰ ਨਹੀਂ ਹੁੰਦੇ। ਜੋ ਜਥੇਬੰਦੀ ਦੀ ਕਮੇਟੀ ਚੱਲ ਰਹੀ ਹੈ ਇਹ ਹੀ ਰਹੇਗੀ ਤੇ ਇਸ ਦੀ ਅਗਵਾਈ ਹੇਠ ਕੱਲ ਨੂੰ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ