ਜਗਰਾਉ, 18 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਨਿਯਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀ ਜੀਵਨ ਵਿੱਚ ਇਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਸੇ ਹੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਜਗਰਾਉ ਨੇ 33ਵਾਂ ਨੈਸ਼ਨਲ ਸੜਕ ਸੁਰੱਖਿਆ ਹਫਤਾ ਮਨਾਇਆ। ਇਸ ਮੌਕੇ ਡੀ.ਏ.ਵੀ ਪਬਲਿਕ ਸਕੂਲ ਵਿੱਚ ਹੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜੀ.ਐਚ.ਜੀ ਪਬਲਿਕ ਸਕੂਲ ਸਿਧਵਾਂ ਖੁਰਦ ਦੇ ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਐਸ.ਪੀ ਜਗਰਾਓਂ, ਸ. ਗੁਰਬਾਜ ਸਿੰਘ (ਪੀ.ਪੀ.ਐਸ.) ਡੀ.ਐਸ.ਪੀ. ਸ. ਗੁਰਵਿੰਦਰ ਸਿੰਘ (ਪੀ.ਪੀ.ਐਸ.), ਟ੍ਰੈਫਿਕ ਪੁਲਿਸ ਜਗਰਾਓਂ, ਨਵਲ ਕਿਸ਼ੋਰ ਕੌੜਾ (ਮੁਖੀ ਐਨ.ਜੀ.ਓ. ਸੇਫ਼ ਡਰਾਈਵ ਸੇਫ਼ ਲਾਈਵ) ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਛੇ ਸਕੂਲਾਂ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਾਨੂੰ ਇਹ ਦੱਸਦੇ ਹੋਏ ਬੜੀ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨਾਂ ਮੁਕਾਬਲਿਆ ਵਿੱਚ ਜੀ.ਐਚ.ਜੀ ਪਬਲਿਕ ਸਕੂਲ ਸਿਧਵਾਂ ਖੁਰਦ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਮਨਕੀਰਤ ਸਿੰਘ ਕਲਾਸ 9 ਵੀਂ ਦੇ ਵਿਦਿਆਰਥੀ ਨੇ ਸ਼ਾਨਦਾਰ ਕਰਦੇ ਹੋਏ ਦੂਸਰਾ ਇਨਾਮ ਹਾਸਲ ਕੀਤਾ। ਇਸ ਤੋਂ ਇਲਾਵਾ ਨੌਵੀਂ ਕਲਾਸ ਦੇ ਹਰਸਿਮਰਨ ਕੌਰ ਅਤੇ ਗੁਰਜੋਤ ਸਿੰਘ ਦਾ ਪਰਦਰਸ਼ਨ ਵੀ ਕਾਬਲੇ-ਤਾਰੀਫ਼ ਰਿਹਾ। ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਵਧਾਈ ਦਿੱਤੀ ਅਤੇ ਪ੍ਰਤੀਯੋਗਤਾ ਦੇ ਇੰਚਾਰਜ ਸ਼੍ਰੀਮਤੀ ਨੇਹਾ ਸੋਨੀ ਜੀ ਨੂੰ ਵੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।