ਰਾਜਗੁਰੂ ਨਗਰ ਵਿੱਚ ਹਰ ਸਾਲ ਦੀ ਤਰ੍ਹਾਂ 23ਵੀਂ ਰਾਮ ਜੀ ਦੀ ਲੀਲਾ ਨਾਟਕ ਦਾ ਸ਼ੁਭ ਆਰੰਭ ਬਾਵਾ ਨੇ ਆਰਤੀ ਨਾਲ ਕੀਤਾ

  • ਰਾਮਲੀਲਾ ਰਾਹੀਂ ਸ਼੍ਰੀ ਰਾਮ ਜੀ ਨੇ ਸਾਨੂੰ ਰਿਸ਼ਤਿਆਂ ਦੇ ਸਤਿਕਾਰ ਬਾਰੇ ਗਿਆਨ ਦਿੱਤਾ ਹੈ ਜਿਸ ਨੂੰ ਜੀਵਨ ਅੰਦਰ ਧਾਰਨ ਕਰਨ ਦੀ ਲੋੜ ਹੈ

ਲੁਧਿਆਣਾ, 4 ਅਕਤੂਬਰ 2024 : ਰਾਜਗੁਰੂ ਨਗਰ ਵਿਖੇ 22 ਸਾਲ ਪਹਿਲਾਂ ਲਾਲਾ ਤੇਜ ਰਾਮ ਜੀ ਦੇ ਉਪਰਾਲੇ ਅਤੇ ਸ਼ੁੱਧ ਭਾਵਨਾ ਨਾਲ ਆਰੰਭ ਕੀਤੀ ਸ੍ਰੀ ਰਾਮਲੀਲਾ ਦੁਸ਼ਹਿਰਾ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ 22 ਸਾਲਾਂ ਤੋਂ ਹੀ ਸ਼੍ਰੀ ਰਾਮ ਲੀਲਾ ਦਾ ਸ਼ੁਭ ਆਰੰਭ ਕਰਦੇ ਆ ਰਹੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਨੇ ਸ਼ੁਭ ਆਰੰਭ ਕੀਤਾ। ਇਸ ਸਮੇਂ ਪੂਰੀ ਲਗਨ ਮਿਹਨਤ ਅਤੇ ਸਿਦਕ ਨਾਲ ਸੇਵਾ ਨਿਭਾਉਣ ਵਾਲੇ ਬ੍ਰਿਜ ਮੋਹਨ ਕਾਲੀਆ ਪ੍ਰਧਾਨ ਰਾਜਗੁਰੂ ਨਗਰ ਦੁਸਹਿਰਾ ਕਮੇਟੀ, ਚੇਅਰਮੈਨ ਸੁਨੀਲ ਕਪੂਰ, ਦਿਨੇਸ਼ ਗੁਪਤਾ, ਸੁਨੀਲ ਸ਼ਰਮਾ, ਸੁਸ਼ੀਲ ਸ਼ਰਮਾ ਸ਼ਰਦ ਅਗਰਵਾਲ, ਜੀਵਨ ਸਿੰਗਲਾ, ਰਾਜੇਸ਼ ਗੁਪਤਾ, ਨਵੀਨ ਗੁਪਤਾ, ਰੋਹਿਤ ਅਗਰਵਾਲ, ਅਵਿਨਾਸ਼ ਸਿੰਗਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਜਦ ਕਿ ਸਮੁੱਚੀ ਸਟੇਜ ਦੀਆਂ ਧਾਰਮਿਕ ਰਸਮਾਂ ਦਾ ਸੰਚਾਲਨ ਕਰਨ ਵਾਲੇ ਗੰਗਾ ਰਾਮ ਪਾਂਡੇ ਦੀ ਸ਼ੁੱਧ ਭਾਵਨਾ ਵੀ ਸਰਾਣਾਯੋਗ ਹੈ। ਇਸ ਸਮੇਂ ਬਾਵਾ ਨੇ ਕਿਹਾ ਕਿ ਸ੍ਰੀ ਰਾਮਲੀਲਾ ਰਾਹੀਂ ਰਾਮ ਜੀ ਨੇ ਸਾਨੂੰ ਰਿਸ਼ਤਿਆਂ ਦੇ ਸਤਿਕਾਰ ਬਾਰੇ ਗਿਆਨ ਦਿੱਤਾ ਹੈ ਕਿ ਭਰਾ ਨੂੰ ਭਰਾ ਦਾ ਕਿਸ ਤਰ੍ਹਾਂ ਸਤਿਕਾਰ ਕਰਨਾ ਚਾਹੀਦਾ ਹੈ। ਮਾਤਾ ਪਿਤਾ ਦੇ ਕਹਿਣੇ ਦਾ ਕੀ ਸਤਿਕਾਰ ਹੋਣਾ ਚਾਹੀ