
- ਪਿੰਡ ਸਲੇਮਸ਼ਾਹ ਵਿਖੇ ਸਥਾਪਿਤ ਕੈਟਲ ਪੋਂਡ ਵਿਖੇ ਗਉ ਭਲਾਈ ਕੈਂਪ ਲਗਾਇਆ
ਫਾਜ਼ਿਲਕਾ, 27 ਸਤੰਬਰ : ਗਉਵੰਸ਼ ਦੀ ਸੁਚਜੇ ਢੰਗ ਨਾਲ ਦੇਖਭਾਲ ਅਤੇ ਬਿਹਤਰੀ ਰੱਖ ਰਖਾਵ ਲਈ ਜ਼ਿਲ੍ਹਾ ਪਿੰਡ ਸਲੇਮਸ਼ਾਹ ਵਿਖੇ ਸਥਾਪਿਤ ਕੈਟਲ ਪੋਂਡ ਵਿਖੇ ਗਉ ਭਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕੈਟਲ ਪੋਂਡ ਵਿਖੇ ਪਹੁੰਚ ਕੇ ਕੈਂਪ ਦੀ ਸ਼ੁਰੂਆਤ ਕਰਵਾਈ ਉਥੇ ਗਉਸ਼ਾਲਾ ਵਿਖੇ ਗਊਆਂ ਦੀ ਸਾਂਭ—ਸੰਭਾਲ ਦੇ ਕਾਰਜਾਂ ਅਤੇ ਕੈਟਲ ਸ਼ੈਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜਾ ਲਿਆ। ਗਊ ਪਲਾਈ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਨੇ ਗਊਵੰਸ਼ ਦੇ ਬਿਹਤਰੀਨ ਇਲਾਜ ਵਾਸਤੇ ਕਰੀਬ 25 ਹਜਾਰ ਰੁਪਏ ਦੀਆਂ ਦਵਾਈਆਂ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਖੇ ਪਸ਼ੂਆਂ ਦੀ ਦੇਖਭਾਲ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਪਸ਼ੂਆਂ ਨੂੰ ਲੋੜ ਮੁਤਾਬਕ ਚਾਰਾ ਅਤੇ ਫੀਡ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਸਨੂੰ ਵੱਖਰੇ ਸ਼ੈਡ ਵਿਚ ਰੱਖ ਕੇ ਉਸਦਾ ਇਲਾਜ ਕੀਤਾ ਜਾਂਦਾ ਹੈ ਤਾਂ ਜ਼ੋ ਬਾਕੀ ਪਸ਼ੂ ਠੀਕ ਰਹਿਣ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਵੰਡ ਨਾਲ ਪਸ਼ੂਆਂ ਦੇ ਇਲਾਜ ਵਿਚ ਹੋਰ ਵਾਧਾ ਹੋਵੇਗਾ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਅਤੇ ਕਮੇਟੀ ਮੈਂਬਰਾਂ ਨਾਲ ਗਉਸ਼ਾਲਾ ਵਿਖੇ ਚਲ ਰਹੇ ਵਿਕਾਸ ਕਾਰਜਾਂ ਅਤੇ ਨਵੇਂ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਚਾਰ—ਵਟਾਂਦਰਾ ਕੀਤਾ। ਉਨ੍ਹਾਂ ਮਗਨਰੇਗਾ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਅਤੇ ਗਊਸ਼ਾਲਾ ਨੂੰ ਹੋਰ ਵਿਕਸਿਤ ਕਰਨ ਲਈ ਪ੍ਰੋਜੈਕਟ ਕਾਰਵਾਈ ਅਧੀਨ ਲਿਆਉਣ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਵੈਟਰਨਰੀ ਅਫਸਰ ਰੋਜਾਨਾ ਪੱਧਰ *ਤੇ ਗਊਵੰਸ਼ ਦੀ ਚੈਕਿੰਗ ਕਰਨ ਤਾਂ ਜ਼ੋ ਪਸ਼ੂ ਦੀ ਯੋਗ ਤਰੀਕੇ ਨਾਲ ਸੰਭਾਲ ਕੀਤੀ ਜਾ ਸਕੇ।ਇਸ ਮੌਕੇ ਉਨ੍ਹਾਂ ਗਊਸ਼ਾਲਾ ਵਿਖੇ ਸਟਾਫ ਨੂੰ ਪੇਸ਼ ਆਉਂਦੀਆਂ ਵੀ ਸੁਣੀਆਂ ਤੇ ਉਨ੍ਹਾਂ ਦਾ ਨਿਪਟਾਰਾ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਜੀਵ ਕੁਮਾਰ, ਸਹਾਇਕ ਡਿਪਟੀ ਡਾਇਰੈਕਟਰ ਗੁਰਚਰਨ ਸਿੰਘ, ਐਸ.ਡੀ.ਓ. ਪੰਚਾਇਤੀ ਰਾਜ ਮਨਪ੍ਰੀਤ ਸਿੰਘ, ਬੀ.ਡੀ.ਓ. ਪਿਆਰ ਸਿੰਘ, ਸੀਨੀਅਰ ਵੈਟਨਰੀ ਅਫਸਰ ਡਾ. ਅਨਿਲ ਪਾਠਕ, ਵੈਟਨਰੀ ਅਫਸਰ ਡਾ. ਸਾਹਿਲ ਸੇਤੀਆ, ਵਿਸ਼ਵਜੀਤ ਪਾਹਵਾ, ਡਾ.ਅਮਰਜੀਤ, ਵੈਟਨਰੀ ਇੰਸਪੈਕਟਰ ਸੁਰਿੰਦਰ ਕੁਮਾਰ, ਕਮੇਟੀ ਮੈਂਬਰ ਦਿਨੇਸ਼ ਕੁਮਾਰ ਮੋਦੀ, ਸੁਰਿੰਦਰ ਸਚਦੇਵਾ, ਸੰਜੀਵ ਸਚਦੇਵਾ ਗੋਲਡੀ, ਭਜਨ ਲਾਲ, ਅਸ਼ਵਨੀ ਕੁਮਾਰ, ਕੇਅਰ ਟੇਕਰ ਸੋਨੂ ਕੁਮਾਰ, ਪੰਕਜ ਸਕਸੇਨਾ, ਸੰਦੀਪ ਸਚਦੇਵਾ , ਅਮਨ ਮੌਜੂਦ ਸਨ।