- ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਦਿਖਾਉਣਗੇ ਆਪਣੇ ਜੌਹਰ
- ਖੇਡਾਂ ਵਿੱਚ ਭਾਗ ਲੈਣ ਲਈ www.khedanwatanpunjabdia.com ਪੋਰਟਲ ‘ਤੇ 26 ਸਤੰਬਰ ਤੱਕ ਰਜਿਸਟਰ ਕਰਨ ਖਿਡਾਰੀ
ਮਾਲੇਰਕੋਟਲਾ 23 ਸਤੰਬਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਦੇ ਬਲਾਕ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 28 ਸਤੰਬਰ ਤੋਂ 03 ਅਕਤੂਬਰ ਤੱਕ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਆਪਣੇ ਜੌਹਰ ਵਿਖਾਉਣਗੇ। ਉਨ੍ਹਾਂ ਦੱਸਿਆ ਕਿ 29 ਸਤੰਬਰ ਤੋਂ 03 ਅਕਤੂਬਰ ਤੱਕ ਵੱਖ-ਵੱਖ ਉਮਰ ਵਰਗਾਂ ਦੇ ਫੁੱਟਬਾਲ,ਬਾਕਸਿੰਗ,ਜੂਡੋ,ਕੁਸ਼ਤੀ ,ਬੈਡਮਿੰਟਨ,ਪਾਵਰ ਲਿਫ਼ਟਿੰਗ,ਟੇਬਲ ਟੈਨਿਸ,ਚੈੱਸ,ਤੈਰਾਕੀ ਅਤੇ ਵੇਟ ਲਿਫ਼ਟਿੰਗ ਦੇ ਖੇਡ ਮੁਕਾਬਲੇ ਸਥਾਨਕ ਡਾ ਜ਼ਾਕਿਰ ਹੁਸੈਨ ਸਟੇਡੀਅਮ,ਤਾਰਾ ਕਾਨਵੈਂਟ ਸਕੂਲ ਅਤੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕਰਵਾਏ ਜਾਣਗੇ । ਜਿਸ ਦੇ ਇੰਨਚਾਰਜ ਬਾਕਸਿੰਗ ਕੋਚ ਮੁਹੰਮਦ ਹਬੀਬ ਹੋਣਗੇ ।ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਫ਼ੋਨ ਨੰਬਰ 97792-00152 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਬੱਡੀ,ਖੋ-ਖੋ ਅਤੇ ਗਤਕੇ ਦੇ ਖੇਡ ਮੁਕਾਬਲੇ ਤਾਰਾ ਕਾਨਵੈਂਟ ਸਕੂਲ ਵਿਖੇ ਕਰਵਾਏ ਜਾਣਗੇ ਜਿਸ ਦੇ ਇੰਨਚਾਰਜ ਕ੍ਰਿਕਟ ਕੋਚ ਮੁਹੰਮਦ ਸਲੀਮ (84374-43742)ਹੋਣਗੇ ,ਅਥਲੈਟਿਕਸ ਅਤੇ ਵਾਲੀਬਾਲ ਦੇ ਦਾ ਟਾਊਨ ਸਕੂਲ ਬਾਲੇਵਾਲ ਹੋਣਗੇ ਜਿਸ ਦੇ ਇੰਨਚਾਰਜ ਬਾਕਸਿੰਗ ਕੋਚ ਹਰਪ੍ਰੀਤ ਸਿੰਘ (94174-93369) ਹੋਣਗੇ, ਲਾਅਨ ਟੈਨਿਸ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਕਰਵਾਏ ਜਾਣਗੇ ਜਿਸ ਦੇ ਡੀ.ਪੀ.ਆਈ ਮਨਦੀਪ ਸਿੰਘ(94173-60808) ਹੋਣਗੇ । ਫੁੱਟਬਾਲ ਦੇ ਅਲਫਲਹਾ ਸਕੂਲ ਵਿਖੇ ਫੁੱਟਬਾਲ ਕੋਚ ਸਹਿਬਾਜ ਅਹਿਮਦ ਦੀ ਦੇਖ ਰੇਖ ਵਿੱਚ ਕਰਵਾਏ ਜਾਣਗੇ ਅਤੇ ਇਸ ਤੋਂ ਇਲਾਵਾ ਹਾਕੀ ਦੇ ਖੇਡ ਮੁਕਾਬਲੇ ਡੀ.ਪੀ.ਆਈ. ਸ੍ਰੀ ਮਨਦੀਪ ਸਿੰਘ (94173-60808) ਦੀ ਦੇਖ ਰੇਖ ਵਿੱਚ ਨਨਕਾਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਛੰਨਾ ਵਿਖੇ ਕਰਵਾਏ ਜਾਣਗੇ । ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਤੇ www.khedanwatanpunjabdia.com ਪੋਰਟਲ ‘ਤੇ 26 ਸਤੰਬਰ ਤੱਕ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਤੇ ਪੂਰੀ ਮਿਹਨਤ ਕਰਦਿਆਂ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਜਣ ਵਿਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਇਨਾਮ ਵਜੋਂ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।