ਫਾਜ਼ਿਲਕਾ, 23 ਸਤੰਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰੱਖਣ ਦੇ ਮਕਸੱਦ ਨਾਲ ਖੇਡਾਂ ਵਤਨ ਪੰਜਾਬ ਦੀਆਂ- 2023 ਦਾ ਆਗਾਜ਼ ਕੀਤਾ ਗਿਆ ਹੈ। ਇਸ ਲੜੀ ਤਹਿਤ ਜਿਲ੍ਹਾ ਫਾਜਿਲਕਾ ਦੀਆਂ ਜਿਲ੍ਹ ਪੱਧਰੀ ਖੇਡਾਂ -2023 26 ਸਤੰਬਰ 2023 ਤੋਂ ਸ਼ੁਰੂ ਹੋ ਕੇ 05 ਅਕਤੂਬਰ 2023 ਤੱਕ ਕਰਵਾਈਆਂ ਜਾਣਗੀਆਂ। ਜਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਅਥਲੈਟਿਕਸ ,ਹੈਂਡਬਾਲ ਬਾਸਕਿਟ ਬਾਲ , ਗਤਕਾ, ਜੁਡੋ, ਕਬੱਡੀ (ਨਸ) , ਕਬੱਡੀ (ਸਸ), ਖੋ-ਖੋ, ਕਿੱਕ ਬਾੱਕਸਿੰਗ , ਫੁੱਟਬਾਲ, ਵਾਲੀਬਾਲ- ਸੂਟਿੰਗ ,ਵਾਲੀਬਾਲ- ਸਮੇਸ਼ਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ। ਸਤਰੰਜ ਦੇ ਮੁਕਾਬਲੇ ਗੌਡਵਿੰਨ ਪਬਲਿਕ ਸਕੂਲ ਘੱਲੂ , ਬੈਂਡਮਿੰਟਨ ਦੀ ਗੇਮ ਐਸ.ਡੀ. ਮਾਡਲ ਹਾਈ ਸਕੂਲ, ਫਾਜਿਲਕਾ, ਟੈਬਲ-ਟੈਨਿਸ ਦੇ ਮੁਕਾਬਲੇ ਸਰਵਹਿੱਤਕਾਰੀ ਸਕੂਲ ਫਾਜਿਲਕਾ, ਅਤੇ ਪਾਵਰਲਿੰਫਟਿੰਗ ਦੇ ਮੁਕਾਬਲੇ ਜਿਮਨੇਸ਼ਿਅਮ ਹਾਲ ਫਾਜਿਲਕਾ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾ ਖੇਡਾਂ ਦਾ ਉਦਘਾਟਨ ਸਮਾਰੋਹ 26 ਸਤੰਬਰ 2023 ਨੂੰ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਆਯੋਜਿਤ ਕੀਤਾ ਜਾਵੇਗਾ। ਇਨ੍ਹਾ ਟੂਰਨਾਮੈਂਟਾਂ ਵਿੱਚ ਪਹਿਲਾ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ ਅਥਲੈਟਿਕਸ, ਵਾਲੀਵਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਕਬੱਡੀ (ਨਸ) ਕਬੱਡੀ (ਸਸ), ਫੁੱਟਬਾਲ, ਖੋ-ਖੋ ਵਿੱਚ ਪਹਿਲੀਆਂ ਦੋ ਪੁਜੀਸਨ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਸਿੱਧੀ ਐਂਟਰੀ ਹੋਵੇਗੀ ਅਤੇ ਬਾਕੀ ਰਹਿੰਦੀਆਂ ਗੇਮਾਂ ਵਿੱਚ ਖਿਡਾਰੀ ਆਪਣੀ ਐਂਟਰੀ ਆੱਨਲਾਈਨ/ਆੱਫਲਾਈਨ ਤਰੀਕੇ ਰਾਹੀ ਕਰ ਸਕਦੇ ਹਨ। ਇਸ ਟੂਰਨਾਮੈਂਟ ਦੌਰਾਨ ਅੰ- 14,17,21, 21-30 ਅਤੇ 31-40 ਸਾਲ ਤੱਕ ਦੇ ਉਮਰ ਵਰਗ ਦੇ ਪਹਿਲੀਆਂ ਤਿੰਨ ਪੁਜੀਸਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੇਡਲ ਅਤੇ ਸਰਟੀਫੀਕੇਟ ਦਿੱਤੇ ਜਾਣਗੇ। ਇੱਕ ਖਿਡਾਰੀ ਇੱਕ ਗੇਮ ਵਿੱਚ ਹੀ ਭਾਗ ਲੈ ਸਕਦਾ ਹੈ ਅਤੇ ਅਥਲੈਟਿਕਸ ਵਿੱਚ ਵੱਧ ਤੋਂ ਵੱਧ ਦੋ ਈਵੈਂਟ ਅਤੇ ਇੱਕ ਰਿਲੇਅ ਵਿੱਚ ਭਾਗ ਲੈ ਸਕਦਾ ਹੈ। ਇਕ ਖਿਡਾਰੀ ਇੱਕ ਉਮਰ ਵਰਗ ਵਿੱਚ ਜੋ ਅਸਲ ਉਮਰ ਦੇ ਹਿਸਾਬ ਨਾਲ ਹੈ ਹਿੱਸਾ ਲੈ ਸਕਦਾ ਹੈ। ਆਫਲਾਈਨ ਰਜਿਸਟਰੈਸ਼ਨ ਲਈ ਖਿਡਾਰੀ ਦਫਤਰ ਜਿਲ੍ਹਾ ਖੇਡ ਅਫਸਰ, ਫਾਜਿਲਕਾ ਪਾਸੋ ਸਮਰੀਸੀਟਾਂ ਪ੍ਰਾਪਤ ਕਰ ਸਕਦੇ ਹਨ। ਖਿਡਾਰੀ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਸਵੇਰੇ 8:00 ਵਜੇ ਖੇਡ ਵੈਨਿਊ ਤੇ ਰਿਪੋਰਟ ਕਰਨਗੇ। ਜਿਲ੍ਹੇ ਦੇ ਸਾਰੇ ਸਕੂਲਾਂ/ਪਿੰਡ/ ਅਕੈਡਮੀਆਂ/ ਕਲੱਬਾਂ ਅਤੇ ਐਸੋਸੀਏਸ਼ਨਾਂ ਦੀਆਂ ਟੀਮਾਂ ਇਨ੍ਹਾ ਖੇਡਾਂ ਵਿੱਚ ਭਾਗ ਲੈ ਸਕਦੀਆਂ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵੱਜੋਂ ਆਪਣੇ ਨਾਲ ਆਪਣਾ ਆਧਾਰ ਕਾਰਡ, ਜਨਮ ਮਿਤੀ ਸਰਟੀਫੀਕੇਟ ਅਤੇ ਰੇਜੀਡੈਂਸ ਦਾ ਸਰਟੀਫੀਕੇਟ ਨਾਲ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਅੰ-14 ਸਾਲ ਉਮਰ ਵਰਗ - 01-01-2010 ਜਾ ਇਸ ਤੋਂ ਬਾਅਦ, ਅਂ-17 ਸਾਲ ਉਮਰ ਵਰਗ – 01-01-2007 ਤੋਂ 31-12-2009 ਤੱਕ,ਅੰਡਰ-21 ਸਾਲ ਉਮਰ ਵਰਗ – 01-01-2003 ਤੋਂ 31-12-2006 ਤੱਕ, ਅਂ-21 - 30 ਸਾਲ ਉਮਰ ਵਰਗ – 01-01-1994 ਤੋਂ 31-12- 2002 ਤੱਕ, ਅਂ-31-40 ਸਾਲ ਉਮਰ ਵਰਗ – 01-01-1984 ਤੋਂ 31-12-1993 ਤੱਕ, ਅਂ- 41-55 ਸਾਲ ਉਮਰ ਵਰਗ- 01-01-1996 ਤੋਂ 31-12-1983 ਤੱਕ, ਅਂ- 56-65 ਸਾਲ ਉਮਰ ਵਰਗ – 01-01-1959 ਤੋਂ 31-12-1968 ਤੱਕ ਅਤੇ 65 ਸਾਲ ਤੋਂ ਉੱਪਰ ਉਮਰ ਵਰਗ ਲਈ 31-12-1958 ਜਾਂ ਉਸ ਤੋਂ ਪਹਿਲਾ ਦੀ ਹੋਣੀ ਚਾਹੀਦੀ ਹੈ।