ਜਗਰਾਉਂ, 21 ਜੂਨ : ਪਿੰਡ ਕੋਠੇ ਰਾਹਲਾਂ ਵਿਖੇ ਹੋਏ ਅਪਾਹਜ ਵਿਅਕਤੀ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਦੱਸਿਆ ਕਿ ਕਤਲ ਹੋਣ ਵਾਲੇ ਅਪਾਹਜ ਦੇ ਗੁਆਂਢ 'ਚ ਰਹਿੰਦਾ ਨਸ਼ਿਆਂ ਦਾ ਆਦੀ ਹੀ ਕਾਤਲ ਹੈ। ਜਿਕਰਯੋਗ ਹੈ ਕਿ ਡੀ ਐਸ ਪੀ ਦੀਪ ਕਰਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਪਾਸ ਪ੍ਰੀਤਮ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਭਨੌੜ ਥਾਣਾ ਮੁੱਲਾਪੁਰ ਨੇ ਆਪਣੇ ਬਿਆਨ ਰਾਹੀਂ ਦੱਸਿਆ ਸੀ ਕਿ ਉਸਦਾ ਲੜਕਾ ਜਸਵਿੰਦਰ ਸਿੰਘ ਕਰੀਬ 4 ਸਾਲ ਤੋਂ ਕੋਠੇ ਰਾਹਲਾਂ ਘਰ ਵਿੱਚ ਇਕੱਲਾ ਹੀ ਰਹਿ ਰਿਹਾ ਸੀ। ਪ੍ਰੀਤਮ ਕੌਰ ਉਕਤ ਦੀ ਭਾਣਜੀ ਛਿੰਦਰ ਕੌਰ ਜੋ ਵੀ ਕੋਠੋ ਰਾਹਲਾਂ ਵਖਰੇ ਸਥਾਨ ਵਿੱਚ ਰਹਿ ਰਹੀ ਸੀ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਜਸਵਿੰਦਰ ਸਿੰਘ ਆਪਣੇ ਘਰ ਅੰਦਰ ਡਿਗਿਆ ਪਿਆ ਹੈ ਅਤੇ ਗੇਟ ਨੂੰ ਅੰਦਰੋਂ ਜਿੰਦਾ ਲੱਗਿਆ ਹੋਇਆ ਹੈ। ਮੁਦਈਆ ਨੇ ਮੌਕੇ ਪਰ ਪੁੱਜ ਕੇ ਦੇਖਿਆ ਤਾਂ ਜਸਵਿੰਦਰ ਸਿੰਘ ਦੀ ਲਾਸ਼ ਮੰਜੇ ਕੋਲ ਪਈ ਸੀ ਤੇ ਲਾਸ ਦੇ ਗਲ ਵਿੱਚ ਇੱਕ ਬੈਲਟ ਨਾਲ ਗਲਾ ਘੁੱਟਿਆ ਹੋਇਆ ਸੀ ਅਤੇ ਉਸਦੇ ਮੂੰਹ ਉਪਰ ਸੱਟਾਂ ਦੇ ਨਿਸ਼ਾਨ ਸਨ ਅਤੇ ਜੀਭ ਬਾਹਰ ਨਿਕਲੀ ਹੋਈ ਸੀ। ਲਾਸ਼ ਕੋਲ ਇੱਕ ਕਰਦ ਪਈ ਸੀ। ਮ੍ਰਿਤਕ ਜਸਵਿੰਦਰ ਸਿੰਘ ਦਾ ਮੋਬਾਇਲ ਫੋਨ ਰੇਡਮੀ ਮੌਕੇ ਤੇ ਗਾਇਬ ਸੀ। ਨਸ਼ੇੜੀ ਫੋਨ ਚੋਰੀ ਕਰਨ ਲਈ ਜਸਵਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਇਆ ਅਤੇ ਜਦੋਂ ਉਸ ਨੂੰ ਪਹਿਚਾਣ ਲਿਆ ਸੀ, ਪਰ ਉਸ ਨਸ਼ੇੜੀ ਨੇ ਬੈਲਟ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਅਸਲ ਕਾਤਲ ਉਸ ਸਮੇਂ ਪੁਲਿਸ ਵਲੋਂ ਗਿਰਫ਼ਤਾਰ ਕਰ ਲਿਆ ਗਿਆ ਜਦੋਂ ਕਾਤਲ ਮੋਬਾਇਲ ਫੋਨ ਜਿਹੜਾ ਕਿ ਅਪਣੇ ਨਾਲ ਲੈ ਗਿਆ ਸੀ ਅਤੇ ਉਸ ਨੂੰ ਵੇਚਣ ਦੀ ਝਾਕ ਵਿੱਚ ਸੀ। ਪੁਲਿਸ ਨੇ ਮੋਬਾਇਲ ਨੰਬਰ ਦੀ ਲੋਕਸ਼ਨ ਦੇ ਆਧਾਰ ਉੱਤੇ ਦੋਸ਼ੀ ਅਮਨਦੀਪ ਸਿੰਘ ਉਰਫ ਦੀਪੂ ਪੁੱਤਰ ਬਲਜਿੰਦਰ ਸਿੰਘ ਵਾਸੀ ਕੋਠੇ ਰਾਹਲਾਂ ਥਾਣਾ ਸਿਟੀ ਜਗਰਾਉ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ। ਕਾਤਲ ਉਪਰ ਥਾਣਾ ਸਿਟੀ ਜਗਰਾਉ ਵਿੱਚ ਇੰਡੀਅਨ ਪੈਨਲ ਕੋਡ ਧਾਰਾ 302 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।