ਫਾਜ਼ਿਲਕਾ, 21 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲੇ੍ਹ ਅੰਦਰ ਸਖਤੀ ਨਾਲ ਲਾਗੂ ਕਰਨ ਸਬੰਧੀ ਜ਼ਰੂਰੀ ਦਿਸ਼ਾ—ਨਿਰਦੇਸ਼ਾ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵੈਨ ਦੇ ਵਾਹਨ ਚਾਲਕ ਇਹ ਪੂਰਨ ਤੌਰ *ਤੇ ਯਕੀਨੀ ਬਣਾਉਣ ਕਿ ਸਕੂਲ ਵੈਨਾਂ *ਚ ਹਰੇਕ ਲੋੜੀਂਦੇ ਯੰਤਰ ਹੋਣੇ ਚਾਹੀਦੇ ਹਨ ਤੇ ਨਿਰਧਾਰਤ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਬਚਿਆਂ ਦੀ ਜਾਨ—ਮਾਲ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ, ਉਲੰਘਣਾ ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਫ ਸਕੂਲ ਵਾਹਲ ਪਾਲਿਸੀ ਅਧੀਨ ਸਕੂਲੀ ਵੈਨਾ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਸਕੂਲ ਵਾਹਨ ਦਾ ਮਿਆਦ ਵਾਲਾ ਫਿਟਨੈਸ ਸਰਟੀਫਿਕੇਟ ਅਤੇ ਪਰਮਿਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਮਰਜੰਸੀ ਖਿੜਕੀ ਸਜੇ ਹੱਥ ਪਿਛਲੇ ਪਾਸੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਬਸ ਦੇ ਰੁਕਣ *ਤੇ ਹੀ ਬਚਿਆਂ ਨੂੰ ਚੜਾਇਆ ਅਤੇ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਵੈਨਾਂ *ਤੇ ਸਪੀਡ ਗਵਰਨਰ ਲਗਿਆ ਹੋਣਾ ਚਾਹੀਦਾ ਹੈ ਤੇ ਵੈਨਾਂ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਵੈਨਾਂ ਅੰਦਰ ਸੀ.ਸੀ.ਟੀ.ਵੀ. ਕੈਮਰੇ ਲਗੇ ਹੋਣੇ ਚਾਹੀਦੇ ਹਨ ਅਤੇ 60 ਦਿਨਾਂ ਦੀ ਰਿਕਾਰਡਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਵੈਨ ਵਿਖੇ ਫਸਟ ਐਡ ਕਿਟ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਮਰਜੰਸੀ ਅੱਗ ਬੁਝਾੳਣ ਵਾਲਾ ਯੰਤਰ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਸਹੂਲਤ ਲਈ ਲੇਡੀ ਅਟੈਂਡ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੈਨ ਡਰਾਈਵਰ ਆਪਣੀ ਵਰਦੀ ਵਿਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵੈਨ ਦੇ ਪਿਛੇ ਚਾਈਲਡ ਹੈਲਪ ਲਾਈ ਨੰਬਰ, ਡੀ.ਟੀ.ਓ ਦਫਤਰ ਨੰਬਰ ਅਤੇ ਸਕੂਲ ਅਥਾਰਟੀ ਦਾ ਨੰਬਰ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਨ ਦੇ ਅੱਗੇ ਪਿੱਛੇ ਸਕੂਲ ਬਸ ਲਿਖਿਆ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਖਿੜਕਿਆਂ *ਤੇ ਗਰੀਲ ਲਗੀ ਹੋਣੀ ਚਾਹੀਦੀ ਅਤੇ ਵੈਨਾਂ ਵਿਚ ਬਚਿਆਂ ਦੇ ਬੈਗ ਰੱਖਣ ਲਈ ਅੱਲਗ ਤੋਂ ਰੈਕ ਹੋਣਾ ਚਾਹੀਦਾ ਹੈ। ਸਕੂਲਾਂ ਵੈਨਾਂ ਦੇ ਕੀਤੇ 82 ਚਲਾਨ ਜ਼ਿਲ੍ਹਾ ਬਾਲ ਸੁਰਖਿਆ ਅਫਸਰ ਮੈਡਮ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਉਲੰਘਣਾਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ 14 ਫਰਵਰੀ 2023 ਤੋਂ ਲੈ ਕੇ 13 ਸਤੰਬਰ 2023 ਤੱਕ ਕੁੱਲ 82 ਚਲਾਨ ਕੀਤੇ ਗਏ ਜਿਸ ਵਿਚ ਜਲਾਲਾਬਾਦ ਵਿਚ 33, ਫਾਜ਼ਿਲਕਾ ਵਿਚ 14, ਅਬੋਹਰ ਵਿਚ 31 ਅਤੇ ਅਰਨੀਵਾਲਾ ਵਿਚ 4 ਚਲਾਨ ਕੀਤੇ ਗਏ।