ਲੁਧਿਆਣਾ 31ਮਾਰਚ (ਸਤਵਿੰਦਰ ਸਿੰਘ ਗਿੱਲ) ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਦੀ ਕਲਾਸ ਫ਼ੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ 1680 ਸੈਕਟਰ 22 ਬੀ ਚੰਡੀਗੜ੍ਹ ਦੀ ਇਕਾਈ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਵਿਭਾਗਾਂ ਤੋਂ ਆਗੂ ਸਾਥੀ ਸ਼ਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ,ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ ਹਾਲਤ ਬੇਰੁਜਗਾਰੀ, ਮਹਿੰਗਾਈ, ਗਰੀਬੀ, ਭੁੱਖਮਰੀ ਦੀ ਕੀ ਸਥਿਤੀ ਹੈ ਸਿਹਤ ਅਤੇ ਸਿੱਖਿਆ ਦਾ ਕੀ ਹਾਲ ਹੈ ,ਮੁਲਾਜਮ-ਮਜਦੂਰ ਵਰਗ ਦੀ ਆਰਥਿਕ ਸਥਿਤੀ ਚ ਕਿਨਾਂ ਕੁ ਸੁਧਾਰ ਆਇਆ ਹੈ ,ਪੁਰਾਣੀ ਪੈਨਸ਼ਨ ਲਾਗੂ ਕਰਨ,ਘੱਟੋ ਘੱਟ ਉਜਰਤ 26000/ਰੁਪੈ ਕਰਨ,ਠੇਕਾ ਪ੍ਰਣਾਲੀ ਦਾ ਖਾਤਮਾਂ ਕਰਕੇ ਰੈਗੂਲਰ ਭਰਤੀ ਕਰਨਾ,ਸਿਵਲ ਸੇਵਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ,ਆਦਿ ਇਹਨਾਂ ਸਭ ਮੁੱਦਿਆਂ ਤੇ ਡੂੰਘੀਆਂ ਵਿਚਾਰਾਂ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ ਚੰਡੀਗੜ੍ਹ ਵਲੋਂ ਚੇਤਨਾ ਕੰਨਵੈਸਨ ਮਿਤੀ 11 ਅਪ੍ਰੈਲ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਹੈ ਉਸ ਵਿੱਚ ਜ਼ਿਲ੍ਹਾ ਲੁਧਿਆਣਾ ਤੋਂ ਆਗੂ ਸਾਥੀ ਸ਼ਾਮਲ ਹੋਣਗੇ। ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਮੱਟੂ, ਮਾਤਾ ਪ੍ਰਸ਼ਾਦਿ,ਲਾਭ ਸਿੰਘ ਬੇਰਕਲਾਂ, ਰਕੇਸ਼ ਕੁਮਾਰ ਸੁੰਢਾ, ਇੰਦਰਜੀਤ ਸਿੰਘ, ਹਜ਼ਾਰੀ ਲਾਲ ਮੱਤੇਵਾੜਾ,ਜੀਤ ਸਿੰਘ, ਜਸਵੰਤ ਸਿੰਘ, ਜੈਵੀਰ, ਸੋਨੂ, ਅਮਰਨਾਥ, ਸਤਿੰਦਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਮਿਡੇਮੀਲ ਵਰਕਰਾਂ ਤੋਂ ਸਕੂਲਾਂ ਵਿੱਚ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ, ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਕਰਮਚਾਰੀਆਂ ਤੋਂ ਵਾਧੂ ਸਮਾਂ ਡਿਊਟੀ ਲੈਂਣੀ ਬੰਦ ਕੀਤੀ ਜਾਵੇ ,ਅਤੇ ਪੱਕੀ ਭਰਤੀ ਕੀਤੀ ਜਾਵੇ, ਮੱਤੇਵਾੜਾ ਪਸ਼ੂ ਫਾਰਮ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਦਰਜ਼ਾ ਚਾਰ ਕਰਮਚਾਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਦਫ਼ਤਰ ਵਲੋਂ ਤਨਖਾਹ ਦਿੱਤੀ ਜਾਵੇ, ਇਸ ਤੋਂ ਇਲਾਵਾ ਕੈਸ਼ੀਅਰ ਰਣਜੀਤ ਸਿੰਘ ਨੇ ਕਿਹਾ ਕਿ 20 ਅਪ੍ਰੈਲ 2024 ਤੋਂ ਪਹਿਲਾਂ ਪਹਿਲਾਂ ਸਲਾਨਾ ਮੈਂਬਰਸ਼ਿਪ ਮਕੁੰਮਲ ਕਰਕੇ ਜਮਾਂ ਕਰਵਾ ਦਿੱਤੀ ਜਾਵੇ ਯੂਨੀਅਨ ਦੇ ਸਰਪ੍ਰਸਤ ਮਾਤਾ ਪ੍ਰਸ਼ਾਦਿ ਅਤੇ ਚੈਅਰਮੈਨ ਪਰਮਜੀਤ ਸਿੰਘ ਨੇ ਸਭ ਆਗੂ ਸਾਥੀਆਂ ਦਾ ਮੀਟਿੰਗ ਵਿੱਚ ਹਾਜ਼ਰ ਹੋਣ ਤੇ ਧੰਨਵਾਦ ਕੀਤਾ।