ਸੀਆਈਏ ਸਟਾਫ ਨੇ 2 ਨਸ਼ਾ ਸਮੱਲਗਰਾਂ ਨੂੰ 100 ਗ੍ਰਾਮ ਹੈਰੋਇਨ ਅਤੇ 5 ਨਜਾਇਜ਼ ਪਿਸਟਲ ਸਮੇਤ 26 ਰੌਂਦ ਸਮੇਤ ਕੀਤਾ ਕਾਬੂ

ਫਿਰੋਜ਼ਪੁਰ, 13 ਅਕਤੂਬਰ 2024 : ਸੀਆਈਏ ਸਟਾਫ ਫਿਰੋਜਪੁਰ ਪੁਲਿਸ ਟੀਮ ਵੱਲੋਂ ਗਸ਼ਤ ਦੌਰਾਨ 2 ਨਸ਼ਾ ਸਮੱਲਗਰਾਂ ਨੂੰ ਗ੍ਰਿਫਤਾਰ ਕਰਦਿਆਂ 100 ਗ੍ਰਾਮ ਹੈਰੋਇਨ ਅਤੇ 5 ਨਜਾਇਜ਼ ਪਿਸਟਲ ਸਮੇਤ 26 ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਫਿਰੋਜ਼ਪੁਰ ਦੇ ਐੱਸਐੱਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਸੀਆਈਏ ਸਟਾਫ਼ ਟੀਮ ਨੇ 02 ਨਸ਼ਾ ਸਮੱਲਗਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ 5 ਪਿਸਟਲ ਨਜਾਇਜ਼ ਸਮੇਤ 26 ਰੌਂਦ ਜਿੰਦਾ, ਜਿਹਨਾਂ ਵਿੱਚੋਂ 03 ਪਿਸਟਲ ਨਜਾਇਜ਼ 32 ਬੋਰ ਸਮੇਤ 2 ਮੈਗਜ਼ੀਨ ਅਤੇ 20 ਰੌਂਦ ਜਿੰਦਾ, 02 ਪਿਸਟਲ ਨਜਾਇਜ਼ 30 ਬੋਰ ਸਮੇਤ ਮੈਗਜ਼ੀਨ ਸਮੇਤ 06 ਰੌਂਦ ਅਤੇ ਇੱਕ ਕਾਰ ਬਰਾਮਦ ਕਰਕੇ ਥਾਣਾ ਸਦਰ ਫਿਰੋਜਪੁਰ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਕਥਿਤ ਮੁਲਜ਼ਮਾਂ ਦੀ ਪਛਾਣ ਸਾਗਰ ਉਰਫ ਤੇਜੀ ਪੁੱਤਰ ਜਸਵਿੰਦਰ ਵਾਸੀ ਮੰਦਰ ਵਾਲੀ ਗਲੀ ਗੋਲਬਾਗ ਫਿਰੋਜ਼ਪੁਰ ਸ਼ਹਿਰ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸੇਰਖਾਂ ਵਜੋਂ ਹੋਈ ਹੈ, ਜਿਹਨਾਂ ਪਾਸੋਂ ਪੁੱਛਗਿਛ ਜਾਰੀ ਹੈ। ਐੱਸਐੱਸਪੀ ਮਿਸ਼ਰਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਖਿਲਾਫ਼ ਕਤਲ ਦੇ ਕੇਸ ਸਮੇਤ 2 ਮਾਮਲੇ ਪਹਿਲਾ ਦਰਜ ਹਨ ਅਤੇ ਸਾਗਰ ਖਿਲਾਫ਼ ਤੇ 3 ਮਾਮਲੇ ਦਰਜ ਹਨ।