ਚੰਡੀਗੜ੍ਹ, 17 ਜੁਲਾਈ : ਅੱਜ ਇਥੇ ਚੰਡੀਗੜ੍ਹ ਵਿੱਚ ਲੋਕ ਕਲਾਵਾਂ ਨਾਲ ਜੁੜੀਆਂ ਪੰਜਾਬ ਤੇ ਚੰਡੀਗੜ੍ਹ ਦੀਆਂ 30 ਸੰਸਥਾਵਾਂ ਦੀ ਇਕੱਤਰਤਾ ਫੌਕਲੋਰ ਫਰੈਟਰਨੀਟੀ ਫੈਡਰੇਸ਼ਨ ਦੇ ਤਹਿਤ ਦਵਿੰਦਰ ਸਿੰਘ ਜੁਗਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਾਰੀਆਂ ਸੰਸਥਾਵਾਂ ਨੇ ਆਪਸੀ ਤਾਲਮੇਲ ਨਾਲ ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਤੇ ਪਸਾਰ ਲਈ ਫੌਕਲੋਰ ਫਰੈਟਰਨੀਟੀ ਫੈਡਰੇਸ਼ਨ ਦੀ ਸਰਪ੍ਰਸਤੀ ਨੂੰ ਕਬੂਲਿਆ। ਸਭ ਤੋਂ ਪਹਿਲਾਂ ਸਾਰੇ ਮੈਂਬਰਾਂ ਵਲੋਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਬਾਨੀ ਮੈਂਬਰ ਕੁਆਰਡੀਨੇਟਰ ਹਰਿੰਦਰ ਪਾਲ ਸਿੰਘ, ਢੋਲ ਉਸਤਾਦ ਬੱਚਨ ਰਾਮ, ਭੰਗੜਾ ਡਾਇਰੈਕਟਰ ਐੱਸ ਪੀ ਸਿੰਘ ਨੂੰ ਦੋ ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬ ਤੇ ਗਵਾਂਢੀ ਰਾਜਾਂ ਵਿੱਚ ਆਏ ਹੜ੍ਹਾਂ ਲਈ ਵੀ ਸਾਰੇ ਪ੍ਰਭਾਵਤ ਲੋਕਾਂ ਲਈ ਦੁੱਖ ਤੇ ਹਮਦਰਦੀ ਪ੍ਰਗਟ ਕੀਤੀ। ਇਸ ਦੌਰਾਨ ਫੈਡਰੇਸ਼ਨ ਦੇ ਜਰਨਲ ਸਕੱਤਰ ਵੱਲੋਂ ਪਿਛਲੇ ਸਾਲ ਕੀਤੇ ਗਏ ਪ੍ਰੋਗਰਾਮਾਂ ਦਾ ਵੇਰਵਾ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ। ਖਜ਼ਾਨਚੀ ਨੇ ਪਿਛਲੇ ਸਾਲਾਂ ਦਾ ਲੇਖਾ ਜੋਖਾ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੂੰ ਸਾਰਿਆਂ ਨੇ ਪ੍ਰਵਾਨਗੀ ਦਿੱਤੀ। ਫੈਡਰੇਸ਼ਨ ਦੇ ਸੁਚਾਰੂ ਕੰਮਕਾਜ ਲਈ ਅਗਲੇ ਦੋ ਸਾਲਾਂ ਲਈ ਕਾਰਜਕਾਰਨੀ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ। ਜਿਸ ਵਿੱਚ ਸਾਲਸੀ ਕਮੇਟੀ- ਪ੍ਰੀਤਮ ਸਿੰਘ ਰੁਪਾਲ, ਬਲਕਾਰ ਸਿੰਘ ਸਿੱਧੂ, ਡਾ: ਨਰਿੰਦਰ ਸਿੰਘ ਨਿੰਦੀ, ਨਰਿੰਦਰ ਪਾਲ ਸਿੰਘ ਨੀਨਾ, ਹਰਜੀਤ ਸਿੰਘ ਮਸੂਤਾ, ਕਾਰਜਕਾਰੀ ਕਮੇਟੀ- ਦਵਿੰਦਰ ਸਿੰਘ ਜੁਗਨੀ-ਪ੍ਰਧਾਨ, ਆਤਮਜੀਤ ਸਿੰਘ-ਸੀਨੀਅਰ ਮੀਤ ਪ੍ਰਧਾਨ, ਡਾ. ਜਸਵੀਰ ਕੌਰ ਅਤੇ ਅਮੋਲਕ ਸਿੰਘ-ਮੀਤ ਪ੍ਰਧਾਨ, ਸਵਰਨ ਸਿੰਘ-ਜਨਰਲ ਸਕੱਤਰ, ਅਜੀਤ ਸਿੰਘ-ਸਕੱਤਰ, ਹਰਦੀਪ ਸਿੰਘ-ਸੰਯੁਕਤ ਸਕੱਤਰ, ਮਨਿੰਦਰ ਪਾਲ ਸਿੰਘ-ਖਜ਼ਾਨਚੀ, ਕਾਰਜਕਾਰੀ ਮੈਂਬਰ- ਕਰਮਜੀਤ ਕੌਰ, ਪ੍ਰਵੇਸ਼ ਕੁਮਾਰ, ਸਰਬੰਸ ਪ੍ਰਤੀਕ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ,ਅਰਵਿੰਦਰਜੀਤ ਕੌਰ, ਸੁਖਬੀਰ ਪਾਲ ਕੌਰ, ਮਨਪ੍ਰੀਤ ਕੌਰ, ਬਲਬੀਰ ਚੰਦ ਨੂੰ ਚੁੱਣਿਆ ਗਿਆ।
ਸਲਾਹਕਾਰ- ਪ੍ਰਿਤਪਾਲ ਸਿੰਘ ਪੀਟਰ, ਮਲਕੀਅਤ ਕੌਰ ਡੌਲੀ, ਤਰਸੇਮ ਚੰਦ, ਕਮਲ ਸ਼ਰਮਾ, ਰੁਪਿੰਦਰ ਪਾਲ ਹੀ ਹੋਣਗੇ।
ਸਾਰਿਆਂ ਵਲੋਂ ਸੱਭਿਆਚਾਰ ਲਈ ਬਿਨਾ ਕਿਸੇ ਮੱਤਭੇਦ ਤੇ ਲਾਲਚ ਦੇ ਕੰਮ ਕਰਨ ਲਈ ਅਹਿਦ ਲਿਆ ਗਿਆ। ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਰਿਲੀਫ਼ ਕਾਰਜਾਂ ਲਈ ਫੰਡ ਇਕੱਠਾ ਕਰਕੇ ਭੇਟ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ ਗਈ।