ਮਹਿਲ ਕਲਾਂ, 03 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਗ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਕਸਬਾ ਮਹਿਲ ਕਲਾਂ ਵਿਖੇ ਬਾਬਾ ਕੜਾਹਾ ਮੱਲ ਦੀ ਯਾਦ 'ਚ ਬਣਾਏ ਜਾ ਰਹੇ ਯਾਦਗਾਰੀ ਗੇਟ ਦੀ ਉਸਾਰੀ ਲਈ ਪ੍ਰਬੰਧਕਾਂ ਨੂੰ 50 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਬਾਬਾ ਕੜਾਹਾ ਮੱਲ ਜੀ ਸਿੱਖ ਇਤਿਹਾਸ 'ਚ ਸਤਿਕਾਰਤ ਸਥਾਨ ਰੱਖਦੇ ਹਨ। ਇਸ ਲਈ ਉਨ੍ਹਾਂ ਦੀ ਯਾਦਗਾਰ ਬਣਾਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਤਰਫ਼ੋਂ 50 ਹਜ਼ਾਰ ਦੀ ਹੋਰ ਗਰਾਂਟ ਭੇਜਣ ਦਾ ਭਰੋਸਾ ਦਿੱਤਾ ।ਮੀਰੀ ਪੀਰੀ ਸੇਵਾ ਲਹਿਰ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਨੇ ਭਾਈ ਖ਼ਾਲਸਾ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਤੋਂ ਮਿਲਣ ਵਾਲੇ ਸਹਿਯੋਗ ਸਦਕਾ ਇਸ ਯਾਦਗਾਰ ਦਾ ਕੰਮ ਜਲਦ ਨੇਪਰੇ ਚੜ੍ਹ ਸਕੇਗਾ। ਲੋਕਲ ਗੁ: ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਭਾਈ ਪਰਮਜੀਤ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ, ਚੇਅਰਮੈਨ ਜਗਸੀਰ ਸਿੰਘ ਖ਼ਾਲਸਾ, ਪ੍ਰੇਮ ਕੁਮਾਰ ਪਾਸੀ, ਸਰਪੰਚ ਬਲੌਰ ਸਿੰਘ ਤੋਤੀ, ਜਗਰੂਪ ਸਿੰਘ, ਕਰਨੈਲ ਸਿੰਘ, ਬਿੱਟੂ ਸਿੰਘ ਮੌੜ, ਮੇਜਰ ਸਿੰਘ ਕਲੇਰ,ਕਾਕਾ ਸਿੰਘ ਪਾਸੀ, ਰਣਜੀਤ ਸਿੰਘ ਪਾਸੀ,ਕਰਨੈਲ ਸਿੰਘ ਢੈਅਪੀ ਵਾਲੇ, ਹਰੀ ਸਿੰਘ ਚੀਮਾਂ ਆਦਿ ਹਾਜ਼ਰ ਸਨ |