ਰਾਏਕੋਟ, 10 ਫਰਵਰੀ (ਚਮਕੌਰ ਸਿੰਘ ਦਿਓਲ) : ਅੱਜ ਸਥਾਨਕ ਓਮ ਸਿੱਧ ਬਾਬਾ ਬਾਲਕ ਨਾਥ ਅਤੇ ਦੁਰਗਾ ਮੰਦਰ ਕਮੇਟੀ ਵਲੋਂ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ, ਕੈਂਪ ਦਾ ਉਦਘਾਟਨ ਵਾਤਾਵਰਣ ਬਚਾਓ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਕਾਕਾ ਵੱਲੋਂ ਕੀਤਾ ਗਿਆ ਇਹ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ ਜਗਰਾਓਂ ਵੱਲੋਂ ਸਿਵਲ ਹਸਪਤਾਲ ਰਾਏਕੋਟ ਦੇ ਡਾਕਟਰ ਅਤੇ ਸਟਾਫ ਦੀ ਦੇਖ ਰੇਖ ਲਗਾਇਆ ਗਿਆ ਕੈਂਪ ਦੋਰਾਨ ਲੱਗਭਗ 31 ਯੂਨਿਟ ਖੂਨ ਦਾਨ ਕੀਤਾ ਗਿਆ ਇਸ ਮੌਕੇ ਬੋਲਦਿਆਂ ਪੰਡਿਤ ਚੰਦਨ ਕੁਮਾਰ ਨੇ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਜੋ ਕਿ ਕਿਸੇ ਵੀ ਸਮੇਂ ਕਿਸੇ ਵਿਅਕਤੀ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੇਵਾਦਾਰ ਸੰਦੀਪ ਕੁਮਾਰ, ਸੁਰਿੰਦਰ ਸਿੰਘ ਪੱਪੀ ਸਪਰਾ, ਜਗਜੀਤ ਸਿੰਘ, ਹਰਪਿੰਦਰ ਸਿੰਘ, ਡਾਕਟਰ ਮਨੀਤ ਲੁਥਰਾ, ਸੁੱਖਵਿੰਦਰ ਸਿੰਘ ਐਮ ਐਸ ਈ, ਨਿਰਮਲ ਸਿੰਘ ਸੰਦੀਪ ਕੌਰ ਆਦਿ ਹਾਜ਼ਰ ਸਨ