
- ਕਿਸਾਨਾਂ ਨੂੰ ਰਕਬਿਆਂ ਦੇ ਮਾਲਕ ਬਣਾਉਣ ਵਾਲੇ ਦਾ ਸਥਾਨ ਰਕਬਾ ਵਿੱਚ ਬਣਾ ਕੇ ਬਾਵਾ ਨੇ ਸਲਾਘਾਯੋਗ ਕੰਮ ਕੀਤਾ- ਮਨਜੀਤ
ਮੁੱਲਾਂਪੁਰ ਦਾਖਾ, 1 ਦਸੰਬਰ 2024 : ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਵਾਹਿਗੁਰੂ ਦਾ ਜਾਪ ਕਰਨ ਵਾਲੇ ਉਜਾਗਰ ਸਿੰਘ ਬੁੱਟਰ ਨੂੰ ਤੁਗਲ ਪਿੰਡ ਵਿਖੇ ਭੇਂਟ ਕੀਤੀ। ਇਸ ਸਮੇਂ ਫਾਊਂਡੇਸ਼ਨ ਦੇ ਪੰਜਾਬ ਦੇ ਜਨਰਲ ਸਕੱਤਰ ਮਨਜੀਤ ਸਿੰਘ ਸਰਪੰਚ ਤੁਗਲ ਅਤੇ ਗੁਰਮੀਤ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਤੁਗਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਮਨਜੀਤ ਸਿੰਘ ਤੁਗਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਦਿਹਾੜੇ ਮਨਾਉਣ ਸਮੇਂ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਸਾਨੀ ਨੂੰ ਦੇਣ ਸਬੰਧੀ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਨਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕਰਕੇ ਜੋ ਇਤਿਹਾਸ ਸਿਰਜਿਆ ਹੈ, ਉਹ ਗੌਰਵਮਈ ਹੈ। ਇਸ ਸਮੇਂ ਮਨਜੀਤ ਸਿੰਘ ਤੁਗਲ ਨੇ ਕਿਹਾ ਕਿ ਲੋੜ ਹੈ ਅਸੀਂ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਹਿਸਾਨਮੰਦ ਹੋਈਏ, ਜਿਨਾਂ ਨੇ ਅੱਜ ਸਾਨੂੰ ਜਮੀਨਾਂ ਦੇ ਮਾਲਕ ਬਣਾਇਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਰਕਬਿਆਂ ਦੇ ਮਾਲਕ ਬਣਾਉਣ ਵਾਲੇ ਦੀ ਯਾਦ ਬਾਵਾ ਨੇ ਰਕਬੇ ਪਿੰਡ ਵਿੱਚ ਸਥਾਪਿਤ ਕਰਕੇ ਸਰਾਹਨਾਯੋਗ ਕੰਮ ਕੀਤਾ ਹੈ, ਜੋ ਸਦੀਆਂ ਤੱਕ ਯਾਦ ਰਹੇਗਾ।