ਫਰੀਦਕੋਟ 21 ਸਤੰਬਰ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ 22 ਸਤੰਬਰ 2023 ਨੂੰ "ਬਾਬਾ ਫਰੀਦ ਆਗਮਨ ਪੁਰਬ" ਪੂਰੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸ਼ੁਭ ਦਿਹਾੜੇ 'ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਡਾ. ਬਲਬੀਰ ਸਿੰਘ (ਸਿਹਤ ਮੰਤਰੀ), ਸ. ਗੁਰਮੀਤ ਸਿੰਘ ਖੁੱਡੀਆਂ (ਖੇਤੀਬਾੜੀ ਮੰਤਰੀ), ਸ. ਗੁਰਦਿੱਤ ਸਿੰਘ ਸੇਖੋਂ (ਸਥਾਨਕ ਵਿਧਾਇਕ), ਡਾ. ਸੁਸ਼ੀਲ ਮਿੱਤਲ, ਮਾਨਯੋਗ ਵਾਈਸ-ਚਾਂਸਲਰ(ਆਈ.ਕੇ.ਜੀ.ਪੀ.ਟੀ.ਯੂ) ਕਪੂਰਥਲਾ, ਡਾ: ਬੂਟਾ ਸਿੰਘ ਸਿੱਧੂ ਵਾਈਸ-ਚਾਂਸਲਰ,(ਐਮ.ਆਰ.ਐੱਸ.ਪੀ.ਟੀ.ਯੂ) ਬਠਿੰਡਾ ਅਤੇ ਕਈ ਪਤਵੰਤਿਆਂ ਨੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ। ਸਿਹਤ ਮੰਤਰੀ ਪੰਜਾਬ, ਨੇ ਉੱਚ-ਸਮਰੱਥਾ ਵਾਲੇ ਮੈਨਿਕਿਨਾਂ ਨਾਲ ਲੈਸ ਇੱਕ ਸਕਿੱਲ ਲੈਬ ਦਾ ਵੀ ਉਦਘਾਟਨ ਕਰਨਗੇ ਜੋ ਕਿ ‘ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.)’ ਦੀ ਮਦਦ ਨਾਲ ਬਣਾਈ ਗਈ ਹੈ। ਇਹ ਸਿਮੂਲੇਸ਼ਨ-ਅਧਾਰਿਤ ਸਿਖਲਾਈ ਲੈਬ ਜੀਵਨ ਨੂੰ ਖਤਰੇ ਵਿੱਚ ਪਾਏ ਬਿਨਾਂ ਕਲੀਨੀਕਲ ਹੁਨਰ ਦਾ ਅਭਿਆਸ ਕਰਨ ਦੀ ਸਹੂਲਤ ਦੇਵੇਗੀ, ਅਤੇ ਸਿਖਲਾਈਕਰਤਾ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਕਰੇਗੀ। ਇਸ ਤੋਂ ਇਲਾਵਾ ਨੈਕਸਟਜੈਨ ਈ-ਹਸਪਤਾਲ ਆਨਲਾਇਨ ਪੋਰਟਲ ਦਾ ਉਦਘਾਟਨ ਕਰਨਗੇ। ਇਸ ਸਿਸਟਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਸ਼ੁਰੂ ਹੋਣ ਨਾਲ ਹਸਪਤਾਲ ਦਾ ਸਾਰਾ ਕੰਮ ਜਿਵੇਂ ਕਿ ਓ ਪੀ ਡੀ , ਆਈ ਪੀ ਡੀ, ਬਿਲਡਿੰਗ, ਲੈਬ ਰਿਕਾਰਡ, ਬਲੱਡ ਬੈਂਕ ਰਿਕਾਰਡ ਅਤੇ ਸਟਾਕ ਵਗੈਰਾ ਕੰਪਿਊਟਰਈਕ੍ਰਿਤ ਹੋ ਜਾਵੇਗਾ । ਆਉਣ ਵਾਲੇ ਸਮੇ ਵਿੱਚ ਮਰੀਜ਼ ਆਪਣੀ ਪਰਚੀ ਘਰ ਬੈਠੇ ਹੀ ਆਨਲਾਇਨ ਬਣਾ ਸਕਣਗੇ ਅਤੇ ਲੈਬ ਰਿਪੋਟਾਂ ਵੀ ਘਰ ਬੈਠੇ ਹੀ ਦੇਖ ਸਕਣਗੇ। ਮੰਤਰੀ ਨੇ ਆਪਣੀ ਮਹਾਨ ਦੂਰਅੰਦੇਸ਼ੀ ਨਾਲ "ਗਰੀਨ ਕੈਂਪਸ ਹੈਲਥ ਯੂਨੀਵਰਸਿਟੀ" ਦਾ ਵੀ ਈ-ਉਦਘਾਟਨ ਕਰਨਗੇ, ਜੋ ਕਿ ਯੂਨੀਵਰਸਿਟੀ ਨੂੰ ਗਰੀਨ ਕੈਂਪਸ ਯੂਨੀਵਰਸਿਟੀ ਬਣਾਉਣ ਲਈ ਯਤਨ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਸਿਹਤ ਵਿਗਿਆਨ ਯੂਨੀਵਰਸਿਟੀ ਬਣਨ ਜਾ ਰਹੀ ਹੈ। ਵਿਸ਼ਵ ਭਰ ਵਿੱਚ ਚਿਕਿਤਸਕ ਪੌਦਿਆਂ ਦੇ ਉਤਪਾਦਾਂ ਦੀ ਵਿਆਪਕ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਤਰੀ ‘ਇੰਟਰਨੈਸ਼ਨਲ ਸੈਂਟਰ ਫਾਰ ਨੈਚੁਰਲ ਪਲਾਂਟ ਪ੍ਰੋਡਕਟਸ ਰਿਸਰਚ ਐਂਡ ਇਨਕਿਊਬੇਸ਼ਨ ਸੈਂਟਰ (INPPRIC)’ ਦਾ ਉਦਘਾਟਨ ਵੀ ਕਰਨਗੇ ਜੋ ਕਿ ਆਰ.ਸੀ.ਐਫ.ਸੀ.-ਐਨ.ਆਰ.1, ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ, ਆਯੂਸ਼, ਭਾਰਤ ਸਰਕਾਰ ਮੰਤਰਾਲੇ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਕੇਂਦਰ ਫਾਈਟੋਮੈਡੀਸਨ ਦੇ ਸਾਰੇ ਪਹਿਲੂਆਂ 'ਤੇ ਕੇਂਦਰਿਤ ਖੋਜ ਕਰੇਗਾ। ਫਾਈਟੋਮੈਡੀਸਨ ਦੀ ਮਹੱਤਤਾ ਅਤੇ ਚਿਕਿਤਸਕ ਪੌਦਿਆਂ ਦੀ ਕਾਸ਼ਤ, ਪ੍ਰਮਾਣਿਕਤਾ ਅਤੇ ਗੁਣਵੱਤਾ ਨਿਯੰਤਰਣ ਲਈ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਨੂੰ ਦੇਖਦੇ ਹੋਏ, ਉਨ੍ਹਾਂ ਨੇ ਐਮ.ਐਸ.ਸੀ. (ਫਾਈਟੋ-ਆਰਗਨੋ-ਐਗਰੋ-ਮੈਡੀਸਨ) ਅਤੇ ਐਮ.ਐਸ.ਸੀ. (ਜਰਨਟੋਲੋਜੀ) ਕੋਰਸਾਂ ਨੂੰ ‘ਯੂਨੀਵਰਸਿਟੀ ਸੈਂਟਰ ਆਫ ਐਕਸੀਲੈਂਸ ਇੰਨ ਰਿਸਰਚ’ ਵਿੱਚ ਸ਼ੁਰੂ ਕਰਨ ਵਾਸਤੇ ਵੀ ਇਜਾਜ਼ਤ ਦਿੱਤੀ ਗਈ ਹੈ ਅਤੇ ਅਕਾਦਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਈ-ਉਦਘਾਟਨ ਕਰਨਗੇ। ਇਹ ਕੋਰਸ ਪਹਿਲੀ ਵਾਰ ਕਿਸੇ ਭਾਰਤੀ ਯੂਨੀਵਰਸਿਟੀ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ। ਉਹ ਮਾਸਟਰ ਆਫ਼ ਹਸਪਤਾਲ ਅਤੇ ਹੈਲਥ ਐਡਮਿਨਿਸਟ੍ਰੇਸ਼ਨ’ ਪ੍ਰੋਗਰਾਮ ਨੂੰ ਵੀ ਈ-ਲਾਂਚ ਕਰਨਗੇ। ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਰਾਜੀਵ ਸੂਦ ਨੇ ਡਾ. ਅਰੁਨ ਚੰਦਨ, ਰੀਜਨਲ ਡਾਇਰੈਕਟਰ, ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਅਤੇ ਸ਼੍ਰੀਮਤੀ ਰੀਵਾ ਸੂਦ, ਇੰਡੀਕੇਅਰ ਟਰੱਸਟ ਦੇ ਡਾਇਰੈਕਟਰ ਦੇ ਸਹਿਯੋਗ ਨਾਲ ਇਹ ਕੋਰਸ ਸ਼ੁਰੂ ਕਰਨ ਅਤੇ ਪਾਠਕ੍ਰਮ ਬਣਾਉਣ ਦਾ ਸ਼ਲਾਗਾ ਯੋਗ ਉਪਰਾਲਾ ਕੀਤਾ ਹੈ । ਸ਼੍ਰੀਮਤੀ ਰੀਵਾ ਸੂਦ ਡ੍ਰੈਗਨ ਪਲਾਂਟ ਅਤੇ ਔਸ਼ਧੀ ਪੌਦਿਆਂ ਦੇ ਖੇਤਰ ਵਿੱਚ ਇੱਕ ਜਾਣੀ-ਪਛਾਣੀ ਉੱਦਮੀ ਖੇਤੀ-ਮਹਿਲਾ ਹੈ । ਇਸ ਤੋਂ ਇਲਾਵਾ ਡਾ. ਦੀਪਕ ਜੌਹਨ ਭੱਟੀ, ਡੀਨ ਕਾਲਜਿਜ਼ ਬੀ.ਐਫ.ਯੂ.ਐਚ.ਐਸ., ਡਾ. ਸੰਜੇ ਗੁਪਤਾ, ਪ੍ਰਿੰਸੀਪਲ ਜੀ.ਜੀ.ਐਸ. ਮੈਡੀਕਲ ਕਾਲਜ, ਫਰੀਦਕੋਟ, ਡਾ. ਰਜੀਵ ਸ਼ਰਮਾ, ਕੰਟਰੋਲਰ ਆਫ ਇੰਗਜਾਮੀਨੇਸ਼ਨ, ਬੀ.ਐਫ.ਯੂ.ਐਚ.ਐਸ., ਡਾ. ਪ੍ਰਵੀਨ ਬਾਂਸਲ, ਡਾਇਰੈਕਟਰ ਯੂ.ਸੀ.ਈ.ਆਰ, ਬੀ.ਐਫ.ਯੂ.ਐਚ.ਐਸ., ਡਾ ਸ਼ੀਲੇਖ ਮਿੱਤਲ, ਮੈਡੀਕਲ ਸੂਪਰਡੈਂਟ, ਜੀ.ਜੀ.ਐਸ. ਮੈਡੀਕਲ ਕਾਲਜ ਅਤੇ ਹਸਪਤਾਲ, ਡਾ ਸ਼ਸੀਕਾਂਤ ਧੀਰ, ਮੁੱਖੀ ਬੱਚਾ ਵਿਭਾਗ ਵੱਲੋਂ ਵੀ ਅਹਿਮ ਭੂਮੀਕਾ ਨਿਭਾਈ ਗਈ।