ਮਾਨਸਾ, 27 ਸਤੰਬਰ : ਸਕੱਤਰ-ਕਮ-ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ 29 ਸਤੰਬਰ, 2023 ਨੂੰ ਅਪ੍ਰੈਂਟਸ਼ਿਪ ਅਤੇ ਪਲੇਸਮੈਂਟ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੰਸਥਾ ਪ੍ਰਿੰਸੀਪਲ ਸ੍ਰ ਗੁਰਮੇਲ ਸਿੰਘ ਮਾਖਾ ਨੇ ਦਿੱਤੀ। ਉਨ੍ਹਾ ਦੱਸਿਆ ਕਿ ਇਸ ਅਪ੍ਰੈਂਟਸ਼ਿਪ ਅਤੇ ਪਲੇਸਮੈਂਟ ਮੇਲੇ ਦੌਰਾਨ ਨਾਮੀ ਕੰਪਨੀਆਂ ਜਿਵੇਂ ਕਿ ਗੋਦਰੇਜ ਇੰਡਸਟਰੀਜ ਮੋਹਾਲੀ, ਰੂਪ ਐਗਰੀਕਲਚਰ ਵਰਕਸ ਮਾਨਸਾ, ਸਰਦਾਰ ਐਗਰੀਕਲਚਰ ਇੰਡਸਟਰੀਜ, ਕਲਸੀ ਐਗਰੀਕਲਚਰ ਇੰਡਸਟਰੀਜ ਮਾਨਸਾ, ਗੋਇਲ ਕੂਲਰ ਹਾਊਸ ਮਾਨਸਾ, ਸ਼ਿਵਾ ਪ੍ਰੋਟੀਨ ਪਰੋਡਕਟਸ ਲਿਮਿਟਡ ਮਾਨਸਾ, ਪਾਲ ਐਗਰੀਕਲਚਰ ਇੰਡਸਟਰੀਜ ਮਾਨਸਾ, ਬੁਢਲਾਡਾ ਇੰਜੀਨੀਅਰ ਵਰਕਸ ਮਾਨਸਾ, ਗੁਰੂ ਨਾਨਕ ਇੰਡਸਟਰੀਜ ਸੇਲਜ ਕਾਰਪੋਰੇਸ਼ਨ ਮਾਨਸਾ, ਗੋਬਿੰਦ ਐਗਰੀਕਲਚਰ ਇੰਡਸਟਰੀਜ਼ ਮਾਨਸਾ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਪਲੇਸਮੈਂਟ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ। ਇਸ ਮੇਲੇ ਵਿੱਚ ਵੱਖ ਵੱਖ ਟਰੇਡਾਂ ਇਲੈਕਟ੍ਰੋਨਕਸ, ਇਲੈਕਟ੍ਰੀਸ਼ਨ, ਵੈਲਡਰ, ਫਿਟਰ, ਆਰ.ਏ.ਸੀ., ਮਸ਼ੀਨਿਸਟ, ਕੋਪਾ, ਐਗਰੀਕਲਚਰ ਮਸ਼ੀਨਰੀ ਅਤੇ ਡੀਜ਼ਲ ਮਕੈਨਿਕ ਦੇ ਸਿਖਿਆਰਥੀ ਭਾਗ ਲੈ ਸਕਦੇ ਹਨ।