
ਰਾਏਕੋਟ, 01 ਜਨਵਰੀ 2025 : ਨਵੇਂ ਸਾਲ ਦੀ ਆਮਦ ਨੂੰ ਲੈ ਕੇ ਥਾਣਾ ਸਿਟੀ ਰਾਏਕੋਟ ਪੁਲਿਸ ਵੱਲੋਂ ਅੱਜ ਥਾਣੇ ਅੱਗੇ ਚਾਹ ਅਤੇ ਬਦਾਨਾ ਪਕੌੜੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਐਚ ਐਚ ਓ ਕਰਮਜੀਤ ਸਿੰਘ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਪੁਲਸ ਲੋਕਾਂ ਦੀ ਸੇਵਾ ਹਾਜਰ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੇਂ ਸਾਲ ਵਿਚ ਗਲਤ ਅਨਸਰਾਂ ਅਤੇ ਜੁਲਮ ਨੂੰ ਖਤਮ ਕਰਾਂਗੇ। ਇਸ ਲਈ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਇਸ ਮੌਕੇ ਥਾਣੇਦਾਰ ਗੁਰਮੀਤ ਸਿੰਘ, ਥਾਣੇਦਾਰ ਹਰਪਾਲ ਸਿੰਘ,, ਕੇਵਲ ਸਿੰਘ, ਸੁਰਜੀਤ ਸਿੰਘ, ਰਾਜਦੀਪ ਸਿੰਘ, ਮੁਨਸੀ ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਵਰਿੰਦਰਪਾਲ ਸਿੰਘ, ਲਖਵੀਰ ਸਿੰਘ, ਰਮਨਪ੍ਰੀਤ ਕੌਰ, ਪਰਮਿੰਦਰ ਕੌਰ, ਸਤਨਾਮ ਸਿੰਘ, ਮਨਜੀਤ ਸਿੰਘ, ਜਸਦੀਪ ਸਿੰਘ ਜੌਹਲ ਆਦਿ ਤੋਂ ਇਲਾਵਾ ਹੋਰ ਵੀ ਮੁਲਾਜਮ ਹਾਜਰ ਸਨ।