- ਕਿਹਾ—ਆਮ ਆਦਮੀ ਪਾਰਟੀ ਘਟੀਆ ਰਾਜਨੀਤੀ ਕਰਨ ਲੱਗੀ
ਮੁੱਲਾਂਪੁਰ ਦਾਖਾ, 27 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਬੀਤੇ ਦਿਨੀਂ ਲੁਧਿਆਣਾ ਜਿਲ੍ਹੇ ਦੇ ਹਲਕਾ ਦਾਖਾ ਦੇ ਕਸਬਾ ਸਿਧਵਾ ਬੇਟ ਦੀ ਜਾਇਦਾਦ ਦੀ ਗਲਤ ਕਾਗਜਾਤ - ਦੇ ਅਧਾਰ ' ਤੇ ਰਾਜਿਸਟਰੀ ਕਰਵਾਉਣ ਦੇ ਇੱਕ ਪੁਰਾਣੇ ਮਾਮਲੇ 'ਚ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ / ਸਿੱਧਵਾ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ ਨੂੰ ਥਾਣਾ ਸਿੱਧਵਾਂ ਬੇਟ ਦੀ ਪੁਲਸ ਨੇ ਧਾਰਾ 120 ਬੀ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਅਸੀਂ ਸ਼ਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਸਮਾਂ ਬੜਾ ਬਲਵਾਨ ਹੈ ਇਸ ਕਰਕੇ ਇਹ ਨਜਾਇਜ ਤੇ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ,ਜਨਰਲ ਸਕੱਤਰ ਕਾਂਗਰਸ ਕੈਪਟਨ ਸੰਦੀਪ ਸਿੰਘ ਸੰਧੂ ਤੇ ਕਾਂਗਰਸ ਪਾਰਟੀ ਦੇ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਪਰੇਮ ਸਿੰਘ ਸੇਖੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇਹਨਾ ਦੋਵੇਂ ਆਗੂਆਂ ਨੇ ਕਿਹਾ ਕਿ ਸਮੁਚੀ ਕਾਂਗਰਸ ਪਾਰਟੀ ਹੀ ਨਹੀਂ ਬਾਕੀ ਹਰ ਇਨਸਾਫ ਪਸੰਦ ਵਿਆਕਤੀ ਸੁਰਿੰਦਰ ਸਿੰਘ ਟੀਟੂ ਸਿੱਧਵਾਂ ਬੇਟ ਦੇ ਨਾਲ ਹੈ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਨਜਾਇਜ ਤੇ ਝੂਠਾ ਪਰਚਾ ਕਦੇ ਵੀ ਕਿਸੇ ਵੀ ਪਾਰਟੀ ਦੇ ਵਰਕਰ ਤੇ ਨਹੀਂ ਦਰਜ ਕਰਨਾ ਚਾਹੀਦਾ ਹੈ ਕਿਉਕਿ ਜਦੋ ਫੇਰ ਅਗਲੇ ਦਾ ਸਮਾਂ ਆਉਂਦਾ ਫੇਰ ਦੂਜੇ ਪਾਸੇ ਧਕੇਸ਼ਾਹੀ ਕਰਨ ਵਾਲੇ ਅਫਸਰ ਨੂੰ ਅਤੇ ਉਸ ਪਾਰਟੀ ਦੇ ਵਰਕਰ ਨੂੰ ਇਸਦਾ ਹਿਸਾਬ ਜਰੂਰ ਦੇਣਾ ਪੈਂਦਾ ਹੈ। ਪਰੇਮ ਸਿੰਘ ਸੇਖੋਂ ਨੇ ਕਿਹਾ ਕਿ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਸੁਰਿੰਦਰ ਸਿੰਘ ਟੀਟੂ ਦੇ ਨਾਲ ਹਰ ਪੱਖ ਤੋ ਖੜੇ ਹਨ। ਬੇਸ਼ਕ ਬਲਾਕ ਪ੍ਰਧਾਨ ਸੇਖੋਂ ਨੇ ਇਸ ਗੱਲ ਦਾ ਵੀ ਜਿਕਰ ਕੀਤਾ ਕਿ ਜੇਕਰ ਕਦੇ ਕੋਈ ਪੁਲਸ ਅਫ਼ਸਰ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਦੂਜੇ ਵਿਅਕਤੀ ਖਿਆਫ਼ ਗਲਤ ਅਤੇ ਝੂਠਾ ਮੁਕੱਦਮਾਂ ਦਰਜ ਕਰਦਾ ਹੈ ਤਾਂ ਮਾਣਯੋਗ ਅਦਾਲਤਾਂ ਵਿੱਚ ਤਾਂ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ,ਜਿਸ ਕਰਕੇ ਸਾਡੇ ਕਾਂਗਰਸੀ ਆਗੂ ਸੁਰਿੰਦਰ ਸਿੰਘ ਟੀਟੂ ਨੂੰ ਵੀ ਬਣਦਾ ਇਨਸਾਫ ਮਿਲੇਗਾ ਅਤੇ ਉਹ ਬਾਇਜੱਤ ਬਰੀ ਹੋ ਕੇ ਅਦਾਲਤ ਵਿਚੋਂ ਬਾਹਰ ਆਉਣਗੇ।