ਮਾਝਾ

ਐੱਸਡੀਐੱਮ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਬਟਾਲਾ, ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਅਤੇ ਕਲੱਸਟਰ ਕੋ-ਆਰਡੀਨੇਟਰ ਨਾਲ ਮੀਟਿੰਗ
ਕਿਸਾਨਾਂ ਨੂੰ ਅਪੀਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਬਟਾਲਾ, 10 ਅਕਤੂਬਰ 2024 : ਐੱਸ.ਡੀ.ਐੱਮ.ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ, ਸ਼੍ਰੀ ਵਿਰਕਮਜੀਤ ਸਿੰਘ ਪਾਂਥੇ ਵਲੋਂ ਬਲਾਕ ਬਟਾਲਾ, ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਅਤੇ ਕਲੱਸਟਰ ਕੋ-ਆਰਡੀਨੇਟਰ ਨਾਲ ਮਸ਼ੀਨਾਂ ਦੀ ਮੈਪਿੰਗ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਏਡੀਓ ਕੰਵਲਜੀਤ ਕੌਰ ਅਤੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਐੱਸ.ਡੀ.ਐੱਮ. ਨੇ ਕਿਹਾ ਕਿ ਡਿਪਟੀ ਕਮਿਸ਼ਨਰ, ਸ੍ਰੀ ਉਮਾ ਸੰਕਰ....
ਬਲਾਕ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਕੀਤਾ ਗਿਆ ਜਾਗਰੂਕ
ਬਟਾਲਾ, 10 ਅਕਤੂਬਰ 2024 : ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੇ ਦਿਸ਼ਾ- ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਦੇ ਨਾਲ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆ ਅੱਜ ਤਹਿਸੀਲਦਾਰ ਬਟਾਲਾ, ਸ਼੍ਰੀ ਜਗਤਾਰ ਸਿੰਘ ਵੱਲੋਂ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਲੋਧੀ ਨੰਗਲ ਅਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਐਸ.ਡੀ.ਐਮ. ਫਤਿਹਗੜ੍ਹ ਚੂੜੀਆਂ, ਸ਼੍ਰੀਮਤੀ ਵੀਰਪਾਲ ਕੌਰ ਦੀ....
ਸੀਐੱਮ ਦੀ ਯੋਗਸ਼ਾਲਾ ਤਹਿਤ ਅੰਮ੍ਰਿਤਸਰ ਵਿਖੇ ਰੋਜਾਨਾ ਚਲਦੀਆਂ ਹਨ 140 ਕਲਾਸਾਂ : ਡਿਪਟੀ ਕਮਿਸ਼ਨਰ  
ਕਰੋ ਯੋਗ ਰਹੋ ਨਿਰੋਗ ਆਪਣੇ ਮੁਹੱਲੇ ਵਿੱਚ ਯੋਗ ਕਲਾਸਾਂ ਸ਼ੁਰੂ ਕਰਨ ਲਈ 76694-00500 ਨੰਬਰ ’ਤੇ ਕਾਲ ਕੀਤੀ ਜਾਵੇ ਅੰਮ੍ਰਿਤਸਰ 9 ਅਕਤੂਬਰ 2024 : ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 140 ਯੋਗਾ ਕਲਾਸਾਂ ਚੱਲ ਰਹੀਆ ਹਨ ਅਤੇ 24 ਯੋਗ ਟ੍ਰੇਨਰ ਨਿਯੁਕਤ ਕੀਤੇ ਗਏ ਹਨ। ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਉਠਾ ਰਹੇ ਹਨ। ਇਨ੍ਹਾਂ....
ਬ੍ਰਿਗੇਡੀਅਰ ਕੇ.ਐਸ ਬਾਵਾ ਕਮਾਂਡਰ ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵਲੋਂ ਗੁਰਦਾਸਪੁਰ ਜਿਲੇ ਦੇ ਦੋ ਸੀਮਾਵਰਤੀ ਸਕੂਲਾਂ ਦਾ ਦੌਰਾ
ਗੁਰਦਾਸਪੁਰ, 9 ਅਕਤੂਬਰ 2024 : ਬ੍ਰਿਗੇਡੀਅਰ ਕੇ.ਐਸ ਬਾਵਾ ਕਮਾਂਡਰ ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਨੇ ਅੱਜ ਗੁਰਦਾਸਪੁਰ ਜਿਲੇ ਦੇ ਦੋ ਸੀਮਾਵਰਤੀ ਸਕੂਲਾਂ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਸੀਨੀਅਰ ਅਤੇ ਜੂਨੀਅਰ ਡਿਵੀਜ਼ਨਾਂ ਦੇ ਐਨਸੀਸੀ ਕੈਡਿਟਾਂ ਨਾਲ ਗੱਲਬਾਤ ਕੀਤੀ। ਇਹ ਦੌਰਾ ਸੀਮਾਵਰਤੀ ਖੇਤਰਾਂ ਵਿੱਚ ਐਨਸੀਸੀ ਢ਼ਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ, ਤਾਂ ਜੋ ਐਨਸੀਸੀ ਕੈਡਿਟਾਂ ਦੇ ਮਿਆਰ ਵਿੱਚ ਮਹੱਤਵਪੂਰਕ ਸੁਧਾਰ ਹੋ ਸਕੇ ਅਤੇ ਉਹ ਆਪਣੇ ਸ਼ਹਰੀ ਸਮਕਾਲੀ ਬਾਲਗਾਂ....
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਫੱਤੂਪੁਰ, ਖਵਾਜਾ ਵਰਦਗ, ਰਾਏ ਚੱਕ ਵਿੱਚ ਜਾ ਕੇ ਕਿਸਾਨਾਂ ਨੂੰ ਕੀਤਾ ਗਿਆ ਜਾਗਰੂਕ
ਪਿੰਡ ਵਾਸੀਆਂ ਨੂੰ ਪੈਫਲਿਟ ਵੰਡ ਕੇ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਬਟਾਲਾ, 9 ਅਕਤੂਬਰ 2024 : ਸ਼੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਮੇਤ ਵੱਖ- ਵੱਖ ਵਿਭਾਗਾਂ ਦੀਆਂ ਗਠਿਤ ਟੀਮਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆ ਅੱਜ ਸਰਕਾਰੀ ਮਿਡਲ ਸਕੂਲ ਭਗਵਾਨਪੁਰ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ। ਜਿਸ....
ਪਿੰਡਾਂ ਵਿੱਚ ਬੇਲਰਾਂ ਨਾਲ ਝੋਨੇ ਦੇ ਨਾੜ/ਪਰਾਲੀ ਇਕੱਠੀ (ਗੱਠਾਂ) ਕਰਨ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਪਿੰਡ ਸ਼ਾਮਪੁਰਾ ਤੋਂ 14 ਏਕੜ ਅਤੇ ਪਿੰਡ ਤਲਵੰਡੀ ਗੋਰਾਇਆ ਤੋਂ 12.5 ਏਕੜ ਪਰਾਲੀ ਕੀਤੀ ਇਕੱਠੀ ਗੁਰਦਾਸਪੁਰ, 8 ਅਕਤੂਬਰ 2024 : ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਝੋਨੇ ਦੇ ਨਾੜ ਦੇ ਯੋਗ ਪ੍ਰਬੰਧਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵੱਖ-ਵੱਖ ਪਿੰਡਾਂ ਵਿਚੋਂ ਯੋਗ ਢੰਗ ਨਾਲ ਨਾੜ/ਪਰਾਲੀ ਇਕੱਠੀ (ਗੱਠਾਂ) ਕੀਤੀ ਜਾ ਰਹੀ ਹੈ। ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੇ ਕਿਸਾਨ ਜੋ....
ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈਲ ਗੁਰਦਾਸਪੁਰ ਵਲੋਂ ਲਗਾਤਾਰ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ
ਗੀਤਾ ਭਵਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੱਗਾ ਜਾਗਰੂਕਤਾ ਕੈਂਪ ਗੁਰਦਾਸਪੁਰ, 8 ਅਕਤੂਬਰ 2024 : ਅੱਜ ਟੈਫ੍ਰਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਟਰੈਫਿਕ ਜਾਗਰੂਕਤਾ ਸੈਮੀਨਾਰ ਗੀਤਾ ਭਵਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਤੇ ਸਟਾਫ ਨੂੰ ਸ਼ਾਮਲ ਕਰਕੇ ਟੈਫ੍ਰਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਇੰਚਾਰਜ ਟੈ੍ਫਿਕ ਐਜੂਕੇਸ਼ਨ ਸੈਲ ਏ.ਐਸ.ਆਈ. ਜਸਵਿੰਦਰ ਸਿੰਘ ਏ.ਐਸ.ਆਈ. ਸੰਜੀਵ ਕੁਮਾਰ ਨੇ ਟੈ੍ਫਿਕ ਚਲਾਨਾ ਤੇ ਜੁਰਮਾਨਾ ਬਾਰੇ ਦੱਸਿਆ। ਡਰਾਈਵਿੰਗ ਲਾਇਸੈਂਸ ਦੀ....
ਡਿਪਟੀ ਕਮਿਸ਼ਨਰ ਨੇ ਭਗਤਾਂ ਵਾਲਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ 
ਪਨਗਰੇਨ ਨੇ ਕੀਤੀ ਭਗਤਾਂ ਵਾਲਾ ਵਿੱਚ ਝੋਨੇ ਦੀ ਖਰੀਦ ਅੰਮ੍ਰਿਤਸਰ 08 ਅਕਤੂਬਰ 2024 : ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਭਗਤਾਂ ਵਾਲਾ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਹਨਾਂ ਨੇ ਇਸ ਨਵੇਂ ਸੀਜਨ ਦੀ ਕਿਸਾਨਾਂ , ਅੜਤੀਆਂ, ਪੱਲੇਦਾਰਾਂ ਅਤੇ ਖਰੀਦ ਏਜੰਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸੀਜ਼ਨ ਦੌਰਾਨ ਤੁਹਾਨੂੰ ਕਿਸੇ ਵੀ ਤਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਿਲਾ ਮੰਡੀ ਅਫਸਰ ਸ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ....
ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ
ਅੰਮ੍ਰਿਤਸਰ,7 ਅਕਤੂਬਰ 2024 : ਸਥਨਕ ਸ਼ਹਿਰ ਦੇ ਨੇੜਲੇ ਪਿੰਡ ਗੁਮਾਨਪੁਰਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਤਿੰਨੋ ਨੌਜਵਾਨ ਜਿਗਰੀ ਦੋਸਤ ਸਨ, ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਗੋਇੰਦਵਾਲ ਸਾਹਿਬ ਵਿਖੇ ਮੱਥ ਟੇਕਣ ਲਈ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਸੌਰਵ ਅਤੇ ਵਿਜੇ ਸਿੰਘ ਵਜੋਂ ਹੋਈ ਹੈ।
ਨਵੇਂ ਚੁਣੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਕੈਰੋਂ, 7 ਅਕਤੂਬਰ 2024 : ਪੰਜਾਬ ਵਿੱਚ ਅਗਾਮੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਠੱਕਰਪੁਰਾ ਦੀ ਚਰਚ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਕ ਕਾਰ ਚਾਲਕ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਰਾਜਵਿੰਦਰ ਸਿੰਘ ਉਰਫ਼ ਰਾਜ ਤਲਵੰਡੀ ਦੀ ਮੌਕੇ 'ਤੇ ਮੌਤ ਹੋ ਗਈ ਤੇਜਦੋਂ ਕਿ 2 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਬਲਾਕ ਪੱਟੀ ਤੋਂ ਜਦ ਜਿੱਤ ਦੀ ਖੁਸ਼ੀ ਵਿਚ ਆਪਣੇ ਸਾਥੀਆਂ ਨਾਲ ਕਾਰ ਵਿਚ ਸਵਾਰ ਹੋ ਕੇ ਆਪਣੇ ਪਿੰਡ....
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਖੇਤੀਬਾੜੀ ਵਿਭਾਗ ਨੂੰ ਝੱਖੜ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਆਦੇਸ਼
ਅੰਮ੍ਰਿਤਸਰ 7 ਅਕਤੂਬਰ 2024 : ਬੀਤੇ ਦਿਨੀ ਆਏ ਤੇਜ਼ ਹਨੇਰੀ ਅਤੇ ਤੂਫਾਨ ਕਾਰਨ ਫਸਲਾਂ ਦੇ ਨੁਕਸਾਨ ਹੋਣ ਦੀਆਂ ਆਈਆਂ ਖਬਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਰੇਕ ਖੇਤ ਤੱਕ ਪਹੁੰਚ ਕਰਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਇਸ ਬਾਰੇ ਕਿਸਾਨਾਂ ਨੂੰ ਢੁਕਵਾਂ ਮਸ਼ਵਰਾ ਦੇਣ, ਤਾਂ ਜੋ ਉਹ ਆਪਣੀ ਫਸਲ ਆਸਾਨੀ ਨਾਲ ਸਾਂਭ ਸਕਣ। ਜਾਰੀ ਕੀਤੇ ਹੁਕਮਾਂ ਵਿੱਚ ਉਹਨਾਂ....
ਵਿਧਾਇਕ ਡਾ.ਅਜੈ ਗੁਪਤਾ ਨੇ ਕੀਤਾ ਟਿਊਬਵੈੱਲ ਦਾ ਉਦਘਾਟਨ 
ਅੰਮ੍ਰਿਤਸਰ, 7 ਅਕਤੂਬਰ 2024 : ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ.ਅਜੈ ਗੁਪਤਾ ਨੇ ਵਾਰਡ ਨੰਬਰ 61 ਦੇ ਗਲੀ ਝੰਡੀ ਵਾਲੀ ਇਲਾਕੇ ਵਿੱਚ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਵਿਧਾਇਕ ਡਾ: ਗੁਪਤਾ ਨੇ ਦੱਸਿਆ ਕਿ ਹੁਣ ਇਹ ਟਿਊਬਵੈੱਲ ਚਾਲੂ ਕਰ ਦਿੱਤਾ ਗਿਆ ਹੈ।ਇਸ ਕਾਰਨ ਗਲੀ ਝੰਡਿਆਂਵਾਲੀ, ਰਾਮ ਗਲੀ, ਤੇਲੀ ਪਾਨਾ ਇਲਾਕੇ ਦੇ ਆਸ-ਪਾਸ ਗਲੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਸ ਇਲਾਕੇ ਦੇ ਲੋਕ ਪੀਣ ਵਾਲੇ ਪਾਣੀ....
ਨਵੇਂ ਸੀਜ਼ਨ ਦੌਰਾਨ ਅਜਨਾਲਾ ਖੰਡ ਮਿੱਲ ਕਰੇਗੀ 27 ਲੱਖ ਕੁਇੰਟਲ ਗੰਨੇ ਦੀ ਪਿੜਾਈ- ਡਾ. ਸੇਨੂੰ ਦੁੱਗਲ
ਲੱਗਭੱਗ 1900 ਗੰਨਾ ਕਾਸ਼ਤਕਾਰਾਂ ਨੂੰ ਹੋਵੇਗਾ ਲਾਭ ਅੰਮ੍ਰਿਤਸਰ 7 ਅਕਤੂਬਰ 2024 : ਪ੍ਰਬੰਧਕ ਨਿਰਦੇਸ਼ਕ, ਸ਼ੂਗਰਫੈਡ, ਪੰਜਾਬ ਡਾ. ਸੇਨੂੰ ਦੁੱਗਲ ਨੇ ਅੱਜ ਦੀ ਅਜਨਾਲਾ ਸਹਿਕਾਰੀ ਖੰਡ ਮਿਲਜ਼ ਲਿਮ: ਦਾ ਦੌਰਾ ਕਰਕੇ ਮਿੱਲ ਦੀ ਮੁਰੰਮਤ ਅਤੇ ਰੱਖ-ਰਖਾਵ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਉਨਾਂ ਨੇ ਮਿਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਮਿੱਲ ਵਰਕਰ ਜੋ ਕਿ ਅਡਹਾਕ ਬੇਸਿਸ/ਆਉਟਸੋਰਸ ਰਾਂਹੀ ਖਾਲੀ ਅਸਾਮੀਆਂ ਦੇ ਵਿਰੁੱਧ ਕੰਮ ਕਰ ਰਹੇ ਹਨ, ਉਨ੍ਹਾਂ ਦੀ ਤਨਖਾਹ ਵਿੱਚ....
ਵਿਧਾਇਕ ਡਾ. ਨਿੱਜਰ ਨੇ ਸਰਕਾਰੀ ਹਾਈ ਸਕੂਲ ਭਗਤਾਂਵਾਲਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬਲਾਕ ਦਾ ਕੀਤਾ ਉਦਘਾਟਨ
ਜਿਲ੍ਹੇ ਅੰਦਰ ਚਲਾਏ ਜਾ ਰਹੇ ਹਨ ਅੱਠ ਸਕੂਲ ਆਫ ਐਮੀਨੈਂਸ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੌਰਾਨ ਹਨੂੰਮਾਨ ਮੰਦਰ ਵਿਖੇ ਟੇਕਿਆ ਮੱਥਾ ਅੰਮ੍ਰਿਤਸਰ 7 ਅਕਤੂਬਰ 2024 : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਵਿੱਚ ਹੋਰ ਕ੍ਰਾਂਤੀ ਲਿਆਉਣ ਲਈ ਵਿਸ਼ੇਸ਼ ਉਪਰਾਲੇ ਅਤੇ ਨਿਵੇਕਲੀਆਂ ਪਹਿਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੀ ਅਹਿਮ ਉਪਰਾਲੇ ਆਰੰਭੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦੱਖਣੀ....
ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ 9 ਅਕਤੂਬਰ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ
ਅੰਮ੍ਰਿਤਸਰ, 7 ਅਕਤੂਬਰ 2024 : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੌਜਾਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਨਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਮੁਕੇਸ਼ ਸਾਰੰਗਲ,ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਕੀਤਾ। ਉਹਨਾਂ ਕਿਹਾ ਕਿ ਇਸ ਦਫਤਰ ਵਿਖੇ ਹਰ ਬੁੱਧਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਤੀਰਥਪਾਲ ਸਿੰਘ, ਡਿਪਟੀ ਸੀ.ਈ.ਓ, ਡੀ.ਬੀ.ਈ.ਈ....