- ਐੱਸ.ਆਈ.ਐੱਸ ਸਕਿਉਰਿਟੀ ਕੰਪਨੀ ਵੱਲੋਂ ਸਕਿਉਰਿਟੀ ਗਾਰਡ ਦੀ ਕੀਤੀ ਜਾਵੇਗੀ ਭਰਤੀ
ਬਟਾਲਾ, 25 ਜੂਨ 2024 : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਵੱਖ ਵੱਖ ਸੈਕਟਰਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਹਰ ਮਹੀਨੇ ਰੋਜ਼ਗਾਰ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਉਨਾਂ ਅੱਗੇ ਦੱਸਿਆ ਕਿ ਐੱਸ.ਆਈ.ਐੱਸ ਸਕਿਉਰਿਟੀ ਕੰਪਨੀ ਵੱਲੋਂ 8 ਜੁਲਾਈ 2024 ਤੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰ ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕੱਲ੍ਹ 26 ਜੂਨ ਨੂੰ ਬੀ.ਡੀ.ਪੀ.ਓ. ਦਫ਼ਤਰ ਫ਼ਤਿਹਗੜ੍ਹ ਚੂੜੀਆਂ ਵਿਖੇ, 27 ਜੂਨ ਨੂੰ ਬੀ.ਡੀ.ਪੀ.ਓ. ਦਫ਼ਤਰ ਬਟਾਲਾ ਵਿਖੇ, 28 ਜੂਨ ਨੂੰ ਬੀ.ਡੀ.ਪੀ.ਓ. ਦਫ਼ਤਰ ਧਾਰੀਵਾਲ, 1 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਸ਼੍ਰੀ ਹਰਗੋਬਿੰਦਪੁਰ ਸਾਹਿਬ, ਮਿਤੀ 02.07.2024 ਨੂੰ ਬੀ.ਡੀ.ਪੀ.ਓ. ਦਫ਼ਤਰ ਕਾਦੀਆਂ, 3 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਦੋਰਾਂਗਲਾ, 4 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਕਾਹਨੂੰਵਾਨ, 5 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ, ਗੁਰਦਾਸਪੁਰ ਅਤੇ 8 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਦੀਨਾਨਗਰ ਵਿਖੇ ਰੋਜ਼ਗਾਰ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਐੱਸ.ਆਈ.ਐੱਸ ਸਕਿਉਰਿਟੀ ਕੰਪਨੀ ਵੱਲੋਂ ਸਕਿਉਰਿਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ। ਐੱਸ.ਆਈ.ਐੱਸ ਸਕਿਉਰਿਟੀ ਕੰਪਨੀ ਨੂੰ ਸਕਿਉਰਿਟੀ ਗਾਰਡ ਦੀ ਅਸਾਮੀ ਲਈ ( ਕੇਵਲ ਲੜਕੇ ) ਉਮੀਦਵਾਰਾਂ ਦੀ ਜ਼ਰੂਰਤ ਹੈ। ਸਕਿਉਰਿਟੀ ਗਾਰਡ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀ ਪਾਸ, ਉਮਰ 19 ਤੋਂ 40 ਸਾਲ, ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ । ਉਨਾਂ ਅੱਗੇ ਦੱਸਿਆ ਕਿ ਐੱਸ.ਆਈ.ਐੱਸ ਸਕਿਉਰਿਟੀ ਕੰਪਨੀ ਵੱਲੋਂ ਉੱਪਰ ਦਰਸਾਈਆਂ ਗਈਆਂ ਮਿਤੀਆਂ ਅਨੁਸਾਰ ਦਰਸਾਏ ਗਏ ਸਥਾਨਾਂ ਤੇ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ । ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟਰੇਨਿੰਗ ਦਿੱਤੀ ਜਾਵੇਗੀ, ਟਰੇਨਿੰਗ ਮੁਕੰਮਲ ਕਰਨ ਉਪਰੰਤ 15000 ਤੋਂ 17000/- ਰੁਪਏ ਤਨਖ਼ਾਹ ਮਿਲਣ ਯੋਗ ਹੋਵੇਗੀ । ਇਸ ਤੋਂ ਇਲਾਵਾ ਕੰਪਨੀ ਵੱਲੋਂ ਫ਼ੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਮਾਲ, ਹੋਟਲ ਅਤੇ ਮਲਟੀਨੈਸ਼ਨਲ ਕੰਪਨੀਆਂ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ। ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਵਿੱਦਿਅਕ ਯੋਗਤਾ ਦੇ ਦਸਤਾਵੇਜ਼ ਲੈ ਕੇ ਉੱਪਰ ਦਰਸਾਏ ਗਏ ਸਥਾਨਾਂ ’ਤੇ ਸਵੇਰੇ 9:30 ਵਜੇ ਪਹੁੰਚਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।