- ਕੋਚਿੰਗ ਲੈ ਰਹੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ
ਬਟਾਲਾ, 16 ਸਤੰਬਰ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ 18-19 ਸਾਲ ਦੇ ਨੌਜਵਾਨਾਂ ਦੀਆ ਵੋਟਾਂ ਬਣਾਉਣ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਟੀਚਾ ਵੋਟਰ ਰਜਿਸਟਰੇਸ਼ਨ ਨੂੰ 100% ਪੁਰਾ ਕਰਨਾ ਹੈ। ਇਸ ਸਬੰਧੀ ਸਮੂਹ ਪ੍ਰਿੰਸੀਪਲਾਂ/ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ 18 ਸਾਲ ਤੋਂ ਵਧੇਰੇ ਉਮਰ ਦੇ ਵਿਆਦੀਆਰਥੀਆਂ ਪਾਸੋ ਫਾਰਮ ਨੰਬਰ 6 ਆਨ-ਲਾਈਨ ਕਰਵਾ ਕੇ ਡਾਟਾਬੇਸ ਤਿਆਰ ਕੀਤਾ ਜਾਵੇ। ਆਨਲਾਈਨ ਵੋਟਰ ਰਜਿਸ਼ਟਰੇਸ਼ਨ ਕਰਨ ਲਈ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nsvp.in /voterportal.eci.gov.in ਤੇ ਫਾਰਮ ਭਰਵਾਏ ਜਾਣ। ਇਸ ਦੇ ਨਾਲ ਜ਼ਿਲ੍ਹੇ ਦੇ ਸਮੂਹ ਕੋਚਿੰਗ/ ਆਈਲੈਟਸ ਸੈਂਟਰਾਂ ਵਿਖੇ ਕੋਚਿੰਗ ਲੈ ਰਹੇ ਯੁਵਕਾਂ ਨੂੰ ਜਮਾਤਾਂ ਵਿੱਚ ਵੋਟ ਬਣਾਉਣ ਅਤੇ ਵੋਟ ਪਾਉਣ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਲਈ ਕਿਹਾ ਗਿਆ ਸੀ। ਜਿਸ ਦੇ ਚੱਲਦਿਆਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ ਵਿਨੋਦ ਸ਼ਰਮਾ ਦੀ ਅਗਵਾਈ ਵਿੱਚ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਮੀਤ ਸਿੰਘ ਭੋਮਾ ਅਤੇ ਇਲੈਕਸ਼ਨ ਸ਼ੋਸਲ ਮੀਡੀਆ ਨੋਡਲ ਅਫ਼ਸਰ (ਸਵੀਪ ) ਗਗਨਦੀਪ ਸਿੰਘ ਵੱਲੋਂ ਗਰੀਨਲੈਂਡ ਇਮੀਗਰੇਸ਼ਨ ਐਡ ਆਈਲੈਟਸ ਸੈਂਟਰ ਬਟਾਲਾ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਗਰੀਨਲੈਂਡ ਇਮੀਗਰੇਸ਼ਨ ਐਡ ਆਈਲੈਟਸ ਸੈਂਟਰ ਤੋਂ ਗੁਰਨੂਰ ਸਿੰਘ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਜ਼ਿਲ੍ਹਾ ਚੋਣ ਦਫਤਰ ਗੁਰਦਾਸਪੁਰ ਵਿਖੇ ਵੋਟਰ ਹੈਲਪ ਲਾਈਨ ਨੰਬਰ 1950 ਸਥਾਪਤ ਕੀਤਾ ਗਿਆ ਹੈ। ਚੋਣਾਂ ਜਾਂ ਵੋਟਰ ਸੂਚੀ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ, ਸ਼ਿਕਾਇਤ ਜਾਂ ਸੁਝਾਅ ਉਕਤ ਨੰਬਰ ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨੋਟ ਕਰਵਾਇਆ ਜਾ ਸਕਦਾ ਹੈ।