ਵਿਦਿਆਰਥੀਆਂ ਨੇ ਸਿੱਖੇ “ਅੱਗ ਤੋ ਬਚਾਅ” ਦੇ ਗੁਰ

ਬਟਾਲਾ, 18 ਫਰਵਰੀ 2025 : ਭਾਰਤ ਸਰਕਾਰ, ਗ੍ਰਹਿ ਵਿਭਾਗ ਦੇ ਡਾਇਰੈਕਟਰ ਜਨਰਲ ਫਾਇਰ ਸਰਵਿਸਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼, ਅਤੇ ਡਾਇਰੈਕਟਰੇਟ, ਸਥਾਨਿਕ ਸਰਕਾਰਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਅਨੁਸਾਰ , ਮਾਣਯੋਗ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਅਗਵਾਈ ‘ਚ ਸਥਾਨਿਕ ਫਾਇਰ ਬ੍ਰਿਗੇਡ ਬਟਾਲਾ ਵਲੋਂ ਅੱਗ ਤੋ ਬਚਾਅ ਤੇ ਮੋਕ ਡਰਿਲ ਜਾਗਰੂਕ ਕੈਂਪ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਲੇਰ ਕਲਾਂ ਵਿਖੇ ਲਗਾਇਆ ਗਿਆ। ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ (ਪੋਸਟ ਵਾਰਡਨ-ਸਿਵਲ ਡਿਫੈਂਸ ਤੇ ਆਪਦਾ ਮਿੱਤਰ) ਫਾਇਰਮੈਨਾਂ ਦੇ ਨਾਲ ਪ੍ਰਿੰਸੀਪਲ ਰਾਮਪਾਲ, ਲੈਕਚਰਾਰ ਲਖਵਿੰਦਰ ਸਿੰਘ, ਸੁਖਚੈਨ ਸਿੰਘ, ਵਕੋਸ਼ਨਲ ਟੈ੍ਨਰ ਅਰੁਨ ਗੁਪਤਾ ਤੇ  ਐਨ.ਐਸ.ਕਿਊ.ਐਫ. ਵਿਦਿਆਰਥੀ ਮੌਜੂਦ ਸਨ। ਇਸ ਕੈਂਪ ਦੇ ਸ਼ੁਰੂਆਤ ਵਿਚ ਵਿਦਿਆਰਥੀਆਂ ਨੂੰ ਅੱਗ ਲੱਗਣ ਦੇ ਕਾਰਣ ਦੱਸੇ ਗਏ।ਵੱਖ ਵੱਖ ਤਰਾਂ ਦੀ ਅੱਗਾਂ ਤੇਂ ਵਰਤਣ ਵਾਲੇ ਸਾਰੀ ਕਿਸਮਾਂ ਦੇ ਅੱਗ ਬੂਝਾਊ ਯੰਤਰਾਂ ਬਾਰੇ ਦੱਸਿਆ ।ਕਿਸੇ ਅਣਗਿਹਲੀ ਕਾਰਣ ਅੱਗ ਦੀ ਘਟਨਾ ਵਾਪਰ ਜਾਵੇ ਉਸ ਨੂੰ ਕਾਬੂ ਕਰਨ ਦੇ ਗੁਰ ਦੱਸੇ ਗਏ। ਮੋਕ ਡਰਿਲ ਦੋਰਾਨ ਇਹ ਦਸਿਆ ਕਿ ਸਮਾਂ ਅਤੇ ਸਥਿਤੀ ਅਨੁਸਾਰ ਆਪਣੇ ਹੀ ਯਤਨਾਂ ਨਾਲ ਅੱਗ ਤੇ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ। ਇਸੇ ਦੋਰਾਨ ਕਲਾਸ-ਏ ਦੀ ਅੱਗ ਨੂੰ ਰੇਤ, ਮਿੱਟੀ, ਪਾਣੀ ਅਤੇ ਰੁੱਖਾਂ ਦੀਆਂ ਟਾਹਿਣੀਆਂ ਨਾਲ ਬੁਝਾ ਕੇ ਦਸਿਆ ਗਿਆ ਜਿਸ ਵਿਚ ਵਿਦਿਆਰਥੀਆਂ ਵਲੋਂ ਵੀ ਅਭਿਆਸ ਕੀਤਾ ਗਿਆ।ਪਹਿਲਾਂ ਲੰਘਣ ਦਾ ਅਧਿਕਾਰ ਵਿਚ ਫਾਇਰ ਟੈਂਡਰ, ਪੁਲਿਸ, ਐਂਬੂਲੈਂਸ ਤੇ ਹੋਰ ਜਰੂਰੀ ਸੇਵਾਵਾਂ ਹਨ। ਇਹ ਹਮੇਸ਼ਾ ਯਾਦ ਰੱਖੋ ਤੇ ਸਹਿਯੋਗ ਕਰੋ। ਕਿਸੇ ਵੀ ਹੰਗਾਮੀ ਹਾਲਤਾਂ ਵਿਚ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਕਾਲ ਕਰੋ।