ਅੰਮ੍ਰਿਤਸਰ 8 ਨਵੰਬਰ 2024 : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗੱਤਕਾ ਅਤੇ ਰਗਬੀ 10-11-2024 ਤੱਕ ਖਾਲਸਾ ਕਾਲਜ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਈਆਂ ਜਾ ਰਹੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦਸਿੱਆ ਕਿ ਗੇਮ ਰਗਬੀ ਦੇ ਖੇਡ ਮੁਕਾਬਲੇ ਅੰ-14,17,21 ਅਤੇ 21-30 ਉਮਰ ਵਰਗ ਅਤੇ ਗੇਮ ਗੱਤਕਾ ਦੇ ਖੇਡ ਮੁਕਾਬਲੇ ਅੰ-14,17,21,21-30 ਅਤੇ 31 ਤੋ 40 ਉਮਰ ਵਰਗ ਵਿੱਚ ਕਰਵਾਏ ਜਾ ਰਹੇ ਹਨ। ਇਹਨਾਂ ਖੇਡਾਂ ਵਿੱਚ ਬਲਾਕ ਪੱਧਰੀ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਸਿਲੈਕਸ਼ਨ ਜਿਲ੍ਹਾ ਪੱਧਰੀ ਖੇਡਾਂ ਲਈ ਹੋਈ ਹੈ। ਇਸ ਉਪਰੰਤ ਜਿਲ੍ਹਾ ਪੱਧਰੀ ਖੇਡਾਂ ਵਿੱਚ ਜੇਤੂ ਖਿਡਾਰੀਆਂ ਦੀ ਸਿਲੈਕਸ਼ਨ ਰਾਜ ਪੱਧਰੀ ਖੇਡਾਂ ਲਈ ਹੋਈ ਹੈ। ਉਨਾਂ ਦਸਿੱਆ ਕਿ ਅੰਮ੍ਰਿਤਸਰ ਰਾਜ ਪੱਧਰੀ ਖੇਡ ਗੱਤਕਾ ਤੀਜੀ ਵਾਰ ਅਤੇ ਰਗਬੀ ਪਹਿਲੀ ਵਾਰ ਕਰਵਾਉਣ ਦਾ ਅੰਮ੍ਰਿਤਸਰ ਨੂੰ ਮਾਣ ਪ੍ਰਾਪਤ ਹੋਇਆ ਹੈ। ਇਹਨਾਂ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਸ੍ਰ: ਜਸਬੀਰ ਸਿੰਘ ਸੰਧੂ ਐਮ.ਐਲ.ਏ ਹਲਕਾ ਪੱਛਮੀ ਨੇ ਆਪਣੇ ਕਰ-ਕਮਲਾ ਨਾਲ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਨੂੰ ਨਸ਼ਿਆ ਤੋ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਵੱਲੋ ਰਸਮੀ ਤੌਰ ਤੇ ਖੇਡਾਂ ਸੁਰੂ ਕਰਨ ਦਾ ਐਲਾਨ ਕੀਤਾ ਗਿਆ ਅਤੇ ਆਏ ਹੋਏ ਖਿਡਾਰੀਆਂ ਅਤੇ ਉਹਨਾਂ ਦੇ ਕੋਚਿਜ ਨਾਲ ਜਾਣ-ਪਛਾਣ ਕੀਤੀ ਗਈ। ਇਸ ਮੌਕੇ ਤੇ ਸ੍ਰ: ਇੰਦਰਜੀਤ ਸਿੰਘ ਗਗੋਆਣੀ ਪ੍ਰਿੰਸੀਪਲ ਖਾਲਸਾ ਕਾਲਜ ਸੀ:ਸੈ:ਸਕੂਲ, ਸ੍ਰ: ਰਣਕੀਰਤ ਸਿੰਘ ਸਪੋਰਟਸ ਮੁੱਖੀ ਖਾਲਸਾ ਕਾਲਜ ਸੀ:ਸੈ:ਸਕੂਲ, ਸ੍ਰ: ਮਨਵਿੰਦਰ ਸਿੰਘ ਕਨਵੀਨਰ ਖੇਡਾਂ ਵਤਨ ਪੰਜਾਬ (ਗੱਤਕਾ), ਸ੍ਰ: ਪਰਵਿੰਦਰ ਸਿੰਘ ਕਨਵੀਨਰ ਖੇਡਾਂ ਵਤਨ ਪੰਜਾਬ (ਰਗਬੀ ), ਸ੍ਰੀਮਤੀ ਨੇਹਾ ਚਾਵਲਾ ਸੀ: ਸਹਾਇਕ ਅਤੇ ਵਿਭਾਗ ਦੇ ਕੋਚ ਵੀ ਹਾਜਰ ਸਨ। ਅੱਜ ਦੇ ਨੀਤਜੇ ਇਸ ਪ੍ਰਕਾਰ ਹਨ। ਗੇਮ ਗੱਤਕਾ :-ਫਰੀ ਸੋਟੀ ਟੀਮ ਉਮਰ ਵਰਗ 21 ਤੋ 30 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਜਿਲ੍ਹਾ ਹੁ਼ਸ਼ਿਆਰਪੁਰ ਨੇ ਪਹਲਾ ਸਥਾਨ, ਸ੍ਰੀ ਫਤੇਹਗੜ੍ਹ ਸਾਹਿਬ ਨੇ ਦੂਜਾ ਸਥਾਨ ਅਤੇ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਰਗਬੀ :- ਅੰ-14 ਲੜਕੀਆਂ ਦੇ ਮੁਕਾਬਲੇ ਵਿੱਚ ਬਰਨਾਲਾ ਨੇ ਪਹਿਲਾ ਸਥਾਨ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਅਤੇ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।