ਗੁਰਦਾਸਪੁਰ, 17 ਜੂਨ 2024 : ਲੋਕ ਸਭਾ ਚੋਣਾ ਤੋ ਬਾਅਦ ਆਏ ਨਤੀਜੇ ਨੂੰ ਲੈਕੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਐਮਐੱਲਏ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਵਲੋ ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਚ ਵੱਖ ਵੱਖ ਪਿੰਡਾਂ ਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਉਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕੀ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ ਚ ਜਿੱਥੇ ਪਿਛਲਿਆ ਸਾਲ 2022 ਚੋਣਾ ਦੇ ਨਤੀਜੇ ਚ ਤੀਸਰੇ ਸਥਾਨ ਤੇ ਆਇਆ ਸੀ ਹੁਣ ਮਜ਼ਬੂਤੀ ਨਾਲ ਆਗੇ ਆਉਂਦੇ ਹੋਏ ਇਸ ਹਲਕੇ ਚ ਕਾਂਗਰਸ ਪਾਰਟੀ ਆਗੇ ਰਹੀ ਅਤੇ ਜਦਕਿ ਭਾਵੇ ਆਪ ਦਾ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋ ਜਿੱਤ ਮਿਲੀ ਹੈ। ਅਤੇ ਇਸੇ ਤਰ੍ਹਾ ਪੰਜਾਬ ਦੇ 48 ਵਿਧਾਨ ਸਭਾ ਹਲਕੇ ਹਨ ਜਿੱਥੇ ਕਾਂਗਰਸ ਪਾਰਟੀ ਆਗੇ ਰਹੀ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕੀ ਅੱਜ ਪੰਜਾਬ ਦੇ ਮੁਦਿਆ ਨੂੰ ਲੈਕੇ ਸੂਬਾ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸੰਜੀਦਾ ਨਹੀਂ ਹਨ ਅਤੇ ਇਹੀ ਵਜ੍ਹਾ ਹੈ ਕੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੋ ਸਾਲ ਦੇ ਸਮੇ ਚ ਹੀ ਨਕਾਰ ਦਿੱਤਾ ਹੈ ਅਤੇ ਹੁਣ ਪੰਜਾਬ ਨੂੰ ਇੱਕ ਚੰਗੀ ਅਗਵਾਈ ਦੀ ਲੋੜ ਹੈ । ਉਥੇ ਹੀ ਪੰਜਾਬ ਚ ਬਿਜਲੀ ਦਰਾ ਦੇ ਵਾਧੇ ਨੂੰ ਲੈਕੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕੀ ਜਦ ਜਲੰਧਰ ਚ ਉਪ ਚੋਣਾ ਹੋਇਆ ਸਾਨ ਉਦੋ ਵੀ ਇਸੇ ਤਰ੍ਹਾ ਦਾ ਫ਼ੈਸਲਾ ਸਰਕਾਰ ਨੇ ਲਿਆ ਅਤੇ ਹੁਣ ਦੂਸਰੀ ਵਾਰ ਦੋਬਾਰਾ ਚੋਣਾ ਤੋ ਬਾਅਦ ਸਰਕਾਰ ਨੇ ਬਿਜਲੀ ਦਰਾ ਚ ਵਾਧਾ ਕੀਤਾ ਹੈ ਜੋ ਪੰਜਾਬ ਵਾਸੀਆ ਲਈ ਬੋਝ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਰਹਿਣ ਦੇ ਬਿਆਨ ਤੇ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕਸਿਆ।