- ਮਾਨਯੋਗ ਜੱਜ ਸਾਹਿਬ ਜੀ ਵੱਲੋਂ ਸਕੂਲ ਵਿੱਚ ਪੌਦੇ ਲਗਾਏ ਗਏ।
ਤਰਨ ਤਾਰਨ, 07 ਅਗਸਤ 2024 : ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕੰਵਲਜੀਤ ਸਿੰਘ ਬਾਜਵਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ ਸ਼ਿਲਪਾ, ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਵੱਲੋਂ ਫਰੀ ਲੀਗਲ ਏਡ, ਮੀਡੀਏਸ਼ਨ ਸੈਂਟਰ, ਵਿਕਟਮ ਕੰਮਪਨਸੇਸ਼ਨ, ਪਰਮਾਨੈਂਟ ਲੋਕ ਅਦਾਲਤ, ਨਾਲਸਾ ਦੀਆਂ ਸਕੀਮਾਂ ਅਤੇ ਨੈਸ਼ਨਲ ਲੋਕ ਅਦਾਲਤ ਸੰਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ (ਕੁੜੀਆਂ) ਵਿਖੇ ਸੈਮੀਨਰ ਲਗਾਇਆ ਗਿਆ। ਇਸ ਸੈਮੀਨਰ ਵਿੱਚ ਸਕੂਲ ਪ੍ਰਿੰਸੀਪਲ ਸ਼੍ਰੀ ਗਗਨ ਜੈਨ, ਸ਼੍ਰੀ ਰਵੀ ਪ੍ਰਕਾਸ਼ ਸ਼ਰਮਾ, ਸ਼੍ਰੀ ਮਲਕੀਤ ਸਿੰਘ (ਪੈਰਾ ਲੀਗਲ ਵਲੰਟੀਅਰ), ਸ਼੍ਰੀ ਸਰਬਜੀਤ ਸਿੰਘ (ਪੈਰਾ ਲੀਗਲ ਵਲੰਟੀਅਰ) ਬੱਚੇ ਅਤੇ ਸਕੂਲ ਦਾ ਸਟਾਫ ਹਾਜ਼ਰ ਰਿਹਾ। ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੁਹਿਰਦ ਉਪਰਾਲਿਆਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਮਿਸ ਸ਼ਿਲਪਾ, ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ (ਕੁੜੀਆ) ਵਿਖੇ ਪੌਦੇ ਲਗਾਏ ਗਏ। ਇਸ ਸੈਮੀਨਾਰ ਵਿੱਚ ਮਾਨਯੋਗ ਜੱਜ ਸਾਹਿਬ ਜੀ ਨੇ ਦੱਸਿਆ ਕਿ ਪੰਜਾਬ ਦੇ ਅਪਰਾਧ ਪੀੜਤਾਂ ਅਤੇ ਉਹਨਾਂ ਤੇ ਨਿਰਭਰਾਂ ਲਈ ਮੁਆਵਜ਼ਾ ਸਕੀਮ, 2011 ਇਸ ਸਕੀਮ ਦੇ ਤਹਿਤ ਅਪਰਾਧ ਪੀੜਤ ਮੁਆਵਜ਼ਾ ਕਮੇਟੀ ਦਾ ਜਿਲ੍ਹਾ ਅਤੇ ਰਾਜ ਪੱਧਰ ਤੇ ਗਠਨ ਕੀਤਾ ਗਿਆ ਹੈ। ਮਾਨਯੋਗ ਜੱਜ ਸਾਹਿਬ ਜੀ ਨੇ ਦੱਸਿਆ ਕਿ ਮੁਆਵਜ਼ੇ ਦੇ ਹੱਕਦਾਰ ਕੌਣ ਹੁੰਦੇ ਹਨ ਜਿਵੇਂ ਕਿ ਜੇਕਰ ਅਪਰਾਧ ਪੀੜਤ ਜਾਂ ਉਸ ਤੇ ਨਿਰਭਰ ਵਿਅਕਤੀ ਹੇਠ ਮਾਪਦੰਡ ਪੂਰੇ ਕਰਦੇ ਹਨ, ਉਹ ਮੁਆਵਜ਼ੇ ਦੇ ਹੱਕਦਾਰ ਹਨ। ਮਾਨਯੋਗ ਜੱਜ ਸਾਹਿਬ ਜੀ ਨੇ ਦੱਸਿਆ ਕਿ ਕਿਹੜੇ ਕਿਹੜੇ ਅਪਰਾਧਾਂ ਵਿੱਚ ਮੁਆਵਜ਼ਾ ਮਿਲ ਸਕਦਾ ਹੈ ਜਿਵੇ ਕਿ ਮੌਤ, ਬਲਾਤਕਾਰ, ਬਲਾਤਕਾਰ ਦੇ ਨਾਲ ਕਤਲ, ਮਨੁੱਖੀ ਤਸਕਰੀ ਦੇ ਪੀੜਤ, ਬੱਚਿਆਂ ਦੇ ਸ਼ੋਸ਼ਣ ਅਤੇ ਅਗਵਾ, ਬੱਚੇ ਨੂੰ ਸਧਾਰਨ ਨੁਕਸਾਨ ਜਾਂ ਚੋਟ, ਔਰਤਾਂ ਅਤੇ ਬੱਚਿਆਂ ਦੇ ਮੁੜ ਵਸੇਬੇ ਲਈ, ਤੇਜਾਬ ਹਮਲੇ ਦੀ ਪੀੜਤ (1. ਚਿਹਰੇ ਦਾ ਰੂਪ ਵਿਗੜਨ 2. ਚੋਟ ਦੇ ਹੋਰ ਮਾਮਲੇ), ਸਰੀਰ ਦੇ ਕਿਸੇ ਹਿੱਸੇ/ਲਿੰਗ ਦੇ ਨੁਕਸਾਨ ਵਜੇ 40% ਜਾਂ ਉਸ ਤੋਂ ਉੱਪਰ ਦੀ ਅਪੰਗਤਾ ਆਦਿ। ਮਾਨਯੋਗ ਜੱਜ ਸਾਹਿਬ ਜੀ ਨੇ ਦੱਸਿਆ ਕਿ ਮਿਤੀ 14 ਸਤੰਬਰ ਨੂੰ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ ਨੈਸ਼ਨਲ ਲੋਕ ਅਦਾਲਤ ਦੇ ਬਹੁਤ ਸਾਰੇ ਲਾਭ ਹਨ ਜਿਵੇਂ ਕਿ ਇਸਦੇ ਫ਼ੈਸਲੇ ਨਾਲ ਧੰਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਇਸਦੇ ਫ਼ੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ, ਇਸਦੇ ਫ਼ੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ, ਲੋਕ ਅਦਾਲਤ ਵਿੱਚ ਫ਼ੈਸਲਾ ਹੋਣ ਨਾਲ ਧਿਰਾਂ ਵਿੱਚ ਦੁਸ਼ਮਣੀ ਘਟਦੀ ਹੈ ਅਤੇ ਧਿਰਾਂ ਵਿੱਚ ਭਾਈਚਾਰਾ ਵੱਧਦਾ ਹੈ, ਲੋਕ ਅਦਾਲਤ ਵਿੱਚ ਫ਼ੈਸਲੇ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸ ਤੋਂ ਇਲਾਵਾਂ ਕੋਰਟ ਕੰਮਪਲੈਕਸ ਤਰਨ ਤਾਰਨ, ਸਬ ਡੀਵੀਜ਼ਨ ਪੱਟੀ ਅਤੇ ਸਬ ਡੀਵੀਜ਼ਨ ਖਡੂਰ ਸਾਹਿਬ ਵਿਖੇ ਮੀਡੀਏਸ਼ਨ ਸੈਂਟਰ ਬਣਾਏ ਗਏ ਹਨ ਜਿਸ ਵਿੱਚ ਧਿਰਾਂ ਝਗੜੇ ਦਾ ਸਮਝੌਤਾ ਆਪਸੀ ਰਜ਼ਾਮੰਦੀ ਨਾਲ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾਂ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਪਰਮਾਨੈਂਟ ਲੋਕ ਅਦਾਲਤ ਸਥਾਪਿਤ ਕੀਤੀ ਗਈ ਜਿਸ ਵਿੱਚ ਧਿਰਾ ਦਾ ਆਪਸੀ ਰਜ਼ਾਮੰਦੀ ਨਾਲ ਫੈਸਲਾ ਕਰਵਾਇਆ ਜਾਂਦਾ ਹੈ ਅਤੇ ਸਮੇ ਦੀ ਬਹੁਤ ਬਚਤ ਹੁੰਦੀ ਹੈ।