- ਵਣ ਵਿਭਾਗ ਵੱਲੋਂ ਮਨਾਏ ਗਏ ਵਣ ਮਹਾਂਉਤਸਵ ਦੋਰਾਨ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ ਸਿਰਕਤ
- ਵਣ ਮਹਾਂਉਤਸਵ ਦੋਰਾਨ ਬੱਚਿਆਂ ਨਾਲ ਕੈਬਨਿਟ ਮੰਤਰੀ ਪੰਜਾਬ ਨੇ ਜਾਗਰੁਕਤਾ ਰੈਲੀ ਵਿੱਚ ਸਾਮਲ ਹੋ ਕੇ ਲੋਕਾਂ ਨੂੰ ਕੀਤਾ ਜਾਗਰੁਕ
- ਜਿਆਦਾ ਤੋਂ ਜਿਆਦਾ ਪੌਦੇ ਲਗਾਈਏ ਤਾਂ ਜੋ ਆਣ ਵਾਲੀ ਪੀੜੀ ਨੂੰੰ ਮਿਲ ਸਕੇ ਹਰਿਆ ਭਰਿਆ ਪੰਜਾਬ : ਕੈਬਨਿਟ ਮੰਤਰੀ ਕਟਾਰੂਚੱਕ
ਪਠਾਨਕੋਟ 22 ਜੁਲਾਈ : ਸਮੂਚੇ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਵਿੱਚ 20 ਜੁਲਾਈ ਤੋਂ 30 ਜੁਲਾਈ ਤੱਕ ਵਣ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੌਦੇ ਲਗਾਉਂਣ ਦੇ ਲਈ ਜਾਗਰੁਕ ਕੀਤਾ ਜਾ ਰਿਹਾ ਹੈ, ਹਰੇਕ ਲੋਕਾਂ ਨੂੰ ਅਪੀਲ ਹੈ ਕਿ ਇੱਕ ਇੱਕ ਬੂਟਾ ਜਰੂਰ ਲਗਾਈਏ ਤਾਂ ਜੋ ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਕੀਤਾ ਜਾ ਸਕੇ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਵਣ ਵਿਭਾਗ ਦੇ ਦਫਤਰ ਪਠਾਨਕੋਟ ਵਿਖੇ ਮਨਾਏ ਗਏ ਵਣ ਮਹਾਂ ਉਤਸਵ ਸਮਾਰੋਹ ਦੇ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਡਾ. ਸੰਜੀਵ ਤਿਵਾੜੀ ਕਨਜਰਵੇਟਰ ਫੋਰੇਸਟ, ਧਰਮਵੀਰ ਦੇੜੂ ਵਣ ਮੰਡਲ ਅਫਸਰ, ਵਾਈਲਡ ਲਾਈਫ ਤੋਂ ਪਰਮਜੀਤ ਸਿੰਘ, ਸਤੀਸ ਮਹਿੰਦਰੂ, ਡਾ. ਕਿ੍ਰਸਨ ਕੁਮਾਰ , ਡਾ. ਕੇ.ਡੀ. ਸਿੰਘ, ਐਡਵੋਕੇਟ ਰਮੇਸ ਕੁਮਾਰ, ਸੋਰਭ ਬਹਿਲ, ਮੁਕੇਸ ਵਰਮਾ ਰੇਂਜ ਅਫਸਰ ਧਾਰ ਆਦਿ ਹਾਜਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਇੱਕ ਤੰਦਰੁਸਤ ਜੀਵਨ ਦੇ ਲਈ ਧਰਤੀ ਤੇ 33 ਪ੍ਰਤੀਸਤ ਜੰਗਲਾਂ ਦਾ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਪੰਜਾਬ ਵਿੱਚ ਅਸੀਂ ਰੁੱਖ ਲਗਾਉਂਣ ਚੋਂ ਬਹੁਤ ਪਿੱਛੇ ਹਾਂ। ਇਸ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਵਿੱਚ ਪਿਛਲੇ ਦਿਨ੍ਹਾਂ ਦੋਰਾਨ ਇੱਕ ਮੀਟਿੰਗ ਕਰਕੇ ਇਹ ਫੈਂਸਲਾ ਲਿਆ ਗਿਆ ਕਿ ਪੰਜਾਬ ਅੰਦਰ 2030 ਤੱਕ 7.5 ਪ੍ਰਤੀਸਤ ਜੰਗਲ ਤਿਆਰ ਕਰਨਾ ਹੈ, ਜਿਸ ਨੂੰ ਦੇਖਦਿਆਂ ਵਣ ਵਿਭਾਗ ਵੱਲੋਂ ਸਵਾ ਕਰੋੜ ਪੋਦੇ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਅਤੇ ਇੱਕ ਕਰੋੜ ਪੋਦੇ ਪੰਚਾਇਤੀ ਰਾਜ ਵੱਲੋਂ ਲਗਾਏ ਜਾਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਕਰੀਬ 2.50 ਕਰੋੜ ਪੋਦੇ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵਾਤਾਵਰਣ ਨੂੰ ਸੁੱਧ ਕਰਨਾ ਹੈ ਤਾਂ ਸਾਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਣੇ ਹੀ ਪੈਣਗੇ। ਇਸ ਦੇ ਲਈ ਵਣ ਵਿਭਾਗ ਫ੍ਰੀ ਵਿੱਚ ਪੋਦੇ ਉਪਲੱਬਦ ਕਰਵਾਏਗਾ। ਲੋਕਾਂ ਨੂੰ ਪੋਦੇ ਆਸਾਨੀ ਨਾਲ ਮਿਲ ਸਕਣ ਇਸ ਦੇ ਲਈ ਮਲਿਕਪੁਰ ਵਿਖੇ ਸਥਿਤ ਐਸ.ਕੇ.ਆਰ. ਹਸਪਤਾਲ ਵਿਖੇ ਲੋਕਾਂ ਦੀ ਸਹਾਇਤਾ ਲਈ ਪੋਦਿਆਂ ਦਾ ਸਟਾਲ ਲਗਾਇਆ ਗਿਆ ਹੈ ਅਤੇ ਇੱਥੋ ਲੋਕ ਫ੍ਰੀ ਵਿੱਚ ਪੋਦੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੀਆਂ ਧਾਰਮਿਕ ਸੰਸਥਾਵਾਂ , ਸਮਾਜ ਸੇਵਾ ਸੰਸਥਾਵਾਂ , ਵਪਾਰ ਮੰਡਲ ਆਦਿ ਸੰਸਥਾਵਾਂ ਵੱਲੋਂ ਵੀ ਭਰੋਸਾ ਦਵਾਇਆ ਗਿਆ ਹੈ ਕਿ ਪੋਦੇ ਲਗਾਉਂਣ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਰਹੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਜਿਆਦਾਤਰ ਹਸਪਤਾਲਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਕੋਸਿਸ ਰਹੇਗੀ ਕਿ ਜੋ ਵੀ ਮਰੀਜ ਉਨ੍ਹਾਂ ਦੇ ਹਸਪਤਾਲਾਂ ਤੋਂ ਠੀਕ ਹੁੰਦਾ ਹੈ ਉਨ੍ਹਾਂ ਮਰੀਜਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੇ ਪੌਦੇ ਭੇਂਟ ਕਰਕੇ ਸਨਮਾਨਤ ਕੀਤਾ ਜਾਵੈਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਤੀ ਅਪਣੀ ਜਿਮ੍ਹੈਦਾਰੀ ਸਮਝਦਿਆਂ ਸਾਡਾ ਇਹ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਅਪਣੇ ਜੀਵਨ ਵਿੱਚ ਜਿਵੈ ਹੋਰ ਕਾਰਜ ਪੂਰੀ ਇਮਾਨਦਾਰੀ ਨਾਲ ਕਰਦੇ ਹਨ ਉਸੇ ਹੀ ਤਰ੍ਹਾਂ ਜਿਆਦਾ ਤੋਂ ਜਿਆਦਾ ਪੋਦੇ ਲਗਾਏ ਜਾਣ ਅਤੇ ਉਨ੍ਹਾਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੈ। ਉਨ੍ਹਾਂ ਕਿਹਾ ਕਿ ਸਾਡਾ ਇਹ ਉਪਰਾਲਾ ਹੈ ਕਿ ਆਉਂਣ ਵਾਲੀ ਪੀੜੀ ਨੂੰ ਹਰਿਆ ਭਰਿਆ ਪੰਜਾਬ ਭੇਂਟ ਕੀਤਾ ਜਾਵੈ ਤਾਂ ਜੋ ਉਨ੍ਹਾਂ ਦਾ ਜੀਵਨ ਸੁਰੱਖਿਅਤ ਰਹਿ ਸਕੇ ਅਤੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਦੀ ਜਿਮ੍ਹੇਦਾਰੀ ਹਰ ਇੱਕ ਨਾਗਰਿਕ ਸਮਝੇਗਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਚੇਅਰਮੈਨ ਠਾਕੁਰ ਮਨੋਹਰ ਸਿੰਘ, ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਕੋਆਰਡੀਨੇਟਰ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਨਰੇਸ ਸੈਣੀ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ,ਤਰਸੇਮ ਤਾਰਾਗੜ੍ਹ ਆਦਿ ਹਾਜਰ ਸਨ। ਜਿਕਰਯੋਗ ਹੈ ਕਿ ਅੱਜ ਵਣ ਵਿਭਾਗ ਪਠਾਨਕੋਟ ਵੱਲੋਂ ਜਿਲ੍ਹਾ ਪੱਧਰੀ ਵਣ ਮਹਾਉਤਸਵ ਮਨਾਇਆ ਗਿਆ। ਜਿਸ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵਿਸੇਸ ਤੋਰ ਤੇ ਹਾਜਰ ਹੋਏ। ਸਭ ਤੋਂ ਪਹਿਲਾ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਇੱਕ ਜਾਗਰੁਕਤਾ ਰੈਲੀ ਕੱਢੀ ਗਈ ਜੋ ਵਣ ਵਿਭਾਗ ਦਫਤਰ ਤੋਂ ਸੁਰੂ ਕੀਤੀ ਗਈ ਜੋ ਲਾਈਟਾਂ ਵਾਲਾ ਚੋਕ, ਬਾਲਮੀਕੀ ਚੋਕ, ਗਾਂਧੀ ਚੋਕ, ਤੋਂ ਹੁੰਦੇ ਹੋਏ ਵਣ ਵਿਭਾਗ ਦੇ ਦਫਤਰ ਵਿਖੇ ਹੀ ਸਮਾਪਤ ਕੀਤੀ ਗਈ। ਜਾਗਰੁਕਤਾ ਰੈਲੀ ਦੋਰਾਨ ਕੈਬਨਿਟ ਮੰਤਰੀ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਅਤੇ ਆਮ ਜਨਤਾ ਨੂੰ ਪੋਦੇ ਵੀ ਵੰਡੇ ਗਏ, ਇਸ ਤੋਂ ਇਲਾਵਾ ਲੋਕਾਂ ਨੂੰ ਪਾੱਲੀਥਿਨ ਦੀ ਵਰਤੋਂ ਨਾ ਕਰਨ ਲਈ ਵੀ ਜਾਗਰੁਕ ਕੀਤਾ ਗਿਆ ਅਤੇ ਗਾਂਧੀ ਚੋਕ ਮਾਰਕਿਟ ਵਿੱਚ ਦੁਕਾਰਨਦਾਰਾਂ ਨੂੰ ਕਪੜੇ ਨਾਲ ਤਿਆਰ ਝੋਲੇ ਵੀ ਵੰਡੇ ਗਏ।