- ਗੰਨਾ ਬੀਜਣ ਵਾਲੇ ਕਿਸਾਨ ਬੇਲਰਾਂ ਨਾਲ ਪਰਾਲੀ ਨੂੰ ਬਾਹਰ ਕੱਢ ਕੇ ਬਿਜਾਈ ਕਰਨ
ਬਟਾਲਾ, 15 ਅਕਤੂਬਰ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਨਾਉਣ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਕਰਮਚਾਰੀਆਂ ਵਲੋਂ ਲਗਾਤਾਰ ਪਿੰਡਾਂ ਵਿਚ ਕਿਸਾਨਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ । ਇਸੇ ਲੜ੍ਹੀ ਤਹਿਤ ਬਲਾਕ ਬਟਾਲਾ ਦੇ ਪਿੰਡ ਪੁਰੀਆਂ ਖੁਰਦ, ਪੁਰੀਆਂ ਕਲਾਂ, ਅੰਮੋ ਨੰਗਲ, ਚਾਹਲ ਕਲਾਂ ਅਤੇ ਬਾਸਰਪੁਰਾ ਆਦਿ ਵਿੱਚ ਨੁੱਕੜ੍ਹ ਮੀਟਿੰਗ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸੰਭਾਲਣ ਨਾਲ ਹੋਣ ਵਾਲੇ ਫਾਇਦੀਆਂ ਬਾਰੇ ਵਿੰਗੀਫਾਈ ਅਤੇ ਪੰਜਾਬ ਫੋਕ ਆਰਟ ਸੈਂਟਰ ਦੇ ਸਹਿਯੋਗ ਨਾਲ ਲਘੂ ਨਾਟਕ "ਮਾਤਾ ਧਰਿਤ ਮਹਤੁ" ਰਾਹੀ ਜਾਗਰੁਕ ਕੀਤਾ ਗਿਆ। ਸਮੂਹ ਪਿੰਡਾਂ ਦੇ ਸਰਪੰਚਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਨਾਂ ਸਾੜਨ ਅਤੇ ਸੁੱਚਾਜੀ ਸੰਭਾਲੀ ਲੈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਬਾਗਬਾਨੀ ਵਿਕਾਸ ਅਫਸਰ ਡਾ.ਹਰਪ੍ਰੀਤ ਸਿੰਘ ਮੱਟੂ, ਰਵਿੰਦਰ ਕੌਰ, ਰਮੇਸ਼ ਕੁਮਾਰ ਖੇਤੀਬਾੜੀ ਵਿਸਥਾਰ ਦੇ ਪ੍ਰਬੰਧਾਂ ਹੇਠ ਜਾਗਰੂਕਤਾ ਪ੍ਰੋਗਰਾਮ ਮੌਕੇ ਡਾ. ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫਸਰ ਕਮ ਨੋਡਲ ਅਫ਼ਸਰ ( ਸਟੱਬਲ ਬਰਨਿੰਗ ) ਤਹਿਸੀਲ ਬਟਾਲਾ ਅਤੇ ਡੇਰਾ ਬਾਬਾ ਨਾਨਕ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਇੰਜੀ. ਸੁਖਮਨੀ ਸਿੰਘ ਉਪ ਮੰਡਲ ਅਫ਼ਸਰ ਪੀ ਪੀ ਸੀ ਬੀ,ਗੁਰਦੀਪ ਸਿੰਘ ਵੇਟਰਨਰੀ ਇੰਸਪੈਕਟਰ, ਨੰਬਰਦਾਰ ਬਲਕਾਰ ਸਿੰਘ,ਸਤਨਾਮ ਸਿੰਘ ਹਾਜ਼ਰ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਇਸ ਵਾਰ ਕਈ ਉਪਰਾਲੇ ਕੀਤੇ ਜਾ ਰਹੇ ਹਨ,ਜਿਨ੍ਹਾਂ ਵਿੱਚ ਮੋਬਾਈਲ ਵੈਨ, ਜਾਗਰੂਕਤਾ ਕੈੰਪ ਤੋਂ ਇਲਾਵਾ ਜਾਗੋ ਕੱਢਣੀ, ਨੁਕੜ੍ਹ ਮੀਟਿੰਗਾਂ, ਨਿੱਜੀ ਸੰਪਰਕ ਤੋਂ ਇਲਾਵਾ ਸ਼ੋਸਲ ਮੀਡੀਆ ਦੀ ਵਰਤੋਂ ਆਦਿ ਸ਼ਾਮਿਲ ਹਨ lਉਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜ਼ਿਲਾ ਪੱਧਰ ਤੇ ਕੰਟਰੋਲ ਨੰਬਰ ਸਥਾਪਤ ਕੀਤਾ ਗਿਆ ਹੈ ਤਾਂ ਜੋ ਜੇਕਰ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਜਾਂ ਕਿਤੇ ਪਰਾਲੀ ਨੂੰ ਅੱਗ ਲੱਗਦੀ ਦਿਖਾਈ ਦਿੰਦੀ ਹੈ ਤਾਂ 24 ਘੰਟੇ ਕਿਸੇ ਸਮੇਂ ਟੋਲ ਫਰੀ ਨੰਬਰ 1800-180-1852 ਤੇ ਸੰਪਰਕ ਕਰ ਸਕਦਾ ਹੈ।