ਅੰਮ੍ਰਿਤਸਰ, 31 ਦਸੰਬਰ : ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਨੇ ਦੁਨਿਆਵੀ ਚਲੰਤ ਮਾਮਲਿਆਂ ਨਾਲ ਸਬੰਧਤ ਕੈਲੰਡਰ ਅਨੁਸਾਰ ਸਾਲ 2022 ਦੀ ਸੰਪੂਰਨਤਾ ਦੀ ਸੰਧਿਆਂ ਤੇ ਸਮੱਚੀ ਲੋਕਾਈ ਨੂੰ ਨਵੇਂ ਸਾਲ 2023 ਦੀ ਆਮਦ ਤੇ ਵਧਾਈ ਦੇਂਦਿਆਂ ਅਕਾਲ ਪੁਰਖ ਦੇ ਚਰਨਾਂ ‘ਚ ਅਰਜੋਈ ਬੇਨਤੀ ਕੀਤੀ ਹੈ ਕਿ ਇਹ ਸਾਲ ਸਭ ਲਈ ਖੁਸ਼ਹਾਲੀ, ਤਰੱਕੀ, ਸੁਖਸਾਂਤੀ ਤੇ ਚੜਦੀਕਲਾ ਵਾਲਾ ਹੋਵੇ। ੳਨ੍ਹਾਂ ਸਭਨਾਂ ਦੇ ਸੁਖੀ ਜੀਵਨ ਤੇ ਦੇਹ ਅਰੋਗਤਾ ਦੀ ਕਾਮਨਾ ਕੀਤੀ ਹੈ। ਉਨ੍ਹਾਂ ਇਹ ਵੀ ਬੇਨਤੀ ਕੀਤੀ ਇਸ ਸਾਲ ਦੇ ਮਨਾਏ ਜਾਂਦੇ ਸਮਾਗਮਾਂ ਨੂੰ ਹੁਲੜਬਾਜੀ, ਅਨੈਤਿਕਤਾ ਤੋਂ ਬਚਦਿਆਂ ਚੰਗੀਆਂ ਸੇਹਤਮੰਦ ਅਗਵਾਈ ਦੇਣ ਵਾਲੀਆਂ ਯਾਦਾਂ ਨਾਲ ਮਨਾਇਆ ਜਾਵੇ।