ਤਰਨ ਤਾਰਨ 6 ਸਤੰਬਰ : ਪੰਜਾਬ ਸਰਕਾਰ ਵੱਲੋ ਚਲਾਈ ਗਈ ਏ.ਡੀ.ਆਈ.ਪੀ. ਸਕੀਮ ਤਹਿਤ ਹਰ ਉਮਰ ਅਤੇ ਹਰ ਵਰਗ ਦੇ ਲਾਭਪਾਤਰੀਆਂ ਨੂੰ ਮੁਫਤ ਵਿੱਚ ਕੰਨਾ ਦੀਆ ਮਸ਼ੀਨਾ ਦੇਣ ਲਈ ਹਰ ਜਿਲ੍ਹੇ ਵਿੱਚ ਲਾਭਪਾਤਰੀਆ ਦਾ ਡਾਟਾ ਆਨਲਾਈਨ ਐਟਰ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਕੰਨਾਂ ਤੋਂ ਨਾ ਸੁਣਨ ਵਾਲੇ ਲਾਭਪਾਤਰੀ ਕਈ ਵਾਰ ਮਸ਼ੀਨਾਂ ਮਹਿੰਗੀਆਂ ਹੋਣ ਕਾਰਨ ਮਸ਼ੀਨਾਂ ਨਹੀ ਖਰੀਦ ਸਕਦੇ, ਇਸ ਕਾਰਨ ਉਨਾਂ ਨੂੰ ਜੀਵਨ ਵਿੱਚ ਬਹੁਤ ਸਾਰੀਆਂ ਮੁ਼ਸਕਿਲਾਂ ਦਾ ਸਾਹਮਣੇ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਇਹ ਸਕੀਮ ਅਹਿਜੇ ਲਾਭਪਾਤਰੀਆਂ ਲਈ ਵਰਦਾਨ ਸਾਬਤ ਹੋਵੇਗੀ । ਉਨਾਂ ਆਮ ਲੋਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੰਨਾਂ ਦੀਆਂ ਮੁਫਤ ਮਸ਼ੀਨਾਂ ਲੈਣ ਵਾਲੇ ਲਾਭਪਾਤਰੀਆ ਆਪਣਾ ਡਾਟਾ ਆਨਲਾਈਨ ਐਂਟਰ ਕਰਵਾਉਣ ਲਈ ਜਿਲ੍ਹਾ ਹਸਪਤਾਲ ਤਰਨ ਤਾਰਨ ਦੇ ਈ.ਐਨ.ਟੀ. ਸਪੈਸ਼ਲਿਸਟ ਡਾ. ਸਰਬਜੀਤ ਸਿੰਘ ਕਮਰਾ ਨੰਬਰ 10 ਵਿੱਚ ਅਤੇ ਡੀ.ਈ.ਆਈ.ਸੀ. ਸੈਂਟਰ ਵਿੱਚ Speech therapist & Audiologist ਸ੍ਰੀ ਤਰੁਣ ਨਾਲ ਤਾਲਮੇਲ ਕਰਕੇ ਸ੍ਰੀ ਅੰਮ੍ਰਿਤਪਾਲ ਸਿੰਘ ਅਤੇ ਸ੍ਰੀਮਤੀ ਮਨਜੀਤ ਰਾਣੀ ਦੁਆਰਾ ਕੰਮ ਕਾਜ ਵਾਲੇ ਸਮੇਂ ਦੋਰਾਨ ਸੰਪਰਕ ਕੀਤਾ ਜਾਵੇ ।ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੋਰ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਸਮੂਹ ਪਿੰਡਾ ਦੇ ਸਰਪੰਚ ਅਤੇ ਪੰਚ ਸਹਿਬਾਨ/ ਸ਼ਹਿਰੀ ਵਾਰਡਾ ਦੇ ਐਮ.ਸੀ. ਸਹਿਬਾਨ/ਜਿਲ੍ਹੇ ਦੀਆਂ ਸਮੂਹ ਆਸ਼ਾ ਵਰਕਰ/ ਆਗਣਵਾੜੀ ਵਰਕਰ/ਅਧਿਆਪਕ ਸਹਿਬਾਨ/ਸਿਹਤ ਵਿਭਾਗ ਦੇ ਅਧਿਕਾਰੀਆ ਅਤੇ ਕਰਮਚਾਰੀਆ ਜੀ ਨੇ ਸੀਨੀਅਰ ਮੈਡੀਕਲ ਅਫਸਰ/ਮੈਡੀਕਲ ਅਫਸਰ, ਆਮ ਆਦਮੀ ਕਲੀਨਿਕ ਦਾ ਸਟਾਫ/ਸੀ.ਐਚ.ਓ./ਫੀਲਡ ਸਟਾਫ ਜਿਵੇ ਮਲਟੀ ਪਰਪਜ ਹੈਲਥ ਵਰਕਰ ਅਤੇ ਏ.ਐਨ.ਐਮ ਆਦਿ ਨੂੰ ਇਸ ਸਦੇਸ਼ ਰਾਹੀ ਅਪੀਲ ਕੀਤੀ ਜਾਦੀ ਹੈ ਕਿ ਆਪਣੇ ਏਰੀਆ ਵਿੱਚ ਕੰਨਾਂ ਦੀ ਮਸ਼ੀਨਾ ਦੇ ਲਾਭਪਾਤਰੀਆਂ ਦੀ ਪਹਿਚਾਣ ਕਰਕੇ ਲਾਭਪਾਤਰੀਆਂ ਨੂੰ ਜਲਦੀ ਤੋ ਜਲਦੀ ਮੁਫਤ ਮਸ਼ੀਨ ਵਾਸਤੇ ਆਨਲਾਈਨ ਅਪਲਾਈ ਕਰਵਾਉਣ ਲਈ ਭੇਜਣ ।ਇਸ ਸਕੀਮ ਲਈ ਆਨਲਾਈਨ ਅਪਲਾਈ ਕਰਨ ਲਈ ਲਾਭਪਾਤਰੀਆ ਕੋਲ ਫੋਟੋ ਆਧਾਰ ਕਾਰਡ , ਜਾਤੀ ਸਰਟੀਫਿਕੇਟ , ਮਹੀਨੇ ਦੀ 30 ਹਜਾਰ ਤੋ ਘੱਟ ਆਮਦਨ ਦਾ ਸਰਟੀਫਿਕੇਟ , ਅੰਗਹੀਣ ਸਰਟੀਫਿਕੇਟ, ਅਤੇ ਕੰਨਾਂ ਦੀ ਰਿਪੋਰਟ ਲੋੜੀਦੇ ਦਸਤਾਵੇਜ਼ ਹੋਣੇ ਬਹੁਤ ਜਰੂਰੀ ਹਨ । ਸਦੇਸ਼ ਪੜਨ ਵਲਿਆਂ ਨੁੰ ਬੇਨਤੀ ਹੈ ਕਿ ਇਸ ਸਦੇਸ਼ ਨੂੰ ਸ਼ੋਸ਼ਲ ਮੀਡੀਆ ਤੇ ਵੱਧ ਤੋ ਵੱਧ ਸਾਝਾਂ ਕੀਤਾ ਜਾਵੇ ਤਾ ਜ਼ੋ ਲੋੜਵੰਦਾ ਤੱਕ ਇਹ ਸਦੇਸ਼ ਪਹੁੰਚ ਸਕੇ।