ਗਲਤੀ ਨਾਲ ਦਰਜ ਹੋਏ ਇਸ ਮਾਮਲੇ 'ਚੋਂ ਬੱਚੇ ਦਾ ਨਾਂ ਕੱਢ ਦਿੱਤਾ ਜਾਵੇਗਾ : ਡੀ.ਐਸ.ਪੀ. ਮਜੀਠਾ

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਇੱਕ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਵਿਚ ਥਾਣਾ ਕੱਥੂਨੰਗਲ ਦੀ ਪੁਲਿਸ ਵੱਲੋਂ ਚਾਰ ਸਾਲ ਦੇ ਬੱਚੇ ਉੱਤੇ ਮੁਕੱਦਮਾ ਦਰਜ ਕੀਤਾ ਹੈ। ਉੱਥੇ ਹੀ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਕਤ ਫੋਟੋਆਂ ਕਾਫੀ ਪੁਰਾਣੀਆਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਹ ਫੋਟੋਆਂ 6-7 ਸਾਲ ਪਹਿਲਾਂ ਫੇਸਬੁੱਕ 'ਤੇ ਪਾਈਆਂ ਗਈਆਂ ਸਨ। ਜਿਸ ਦਾ ਪੁਲੀਸ ਵੱਲੋਂ ਹੁਣ ਆ ਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੰਨ ਕਲਚਰ ਨੂੰ ਲੈ ਕੇ ਜੋ ਫੋਟੋਆਂ ਹਥਿਆਰ ਦੇ ਨਾਲ ਵਾਇਰਲ ਹੋ ਰਹੀਆਂ ਹਨ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡਾ ਬੇਟਾ ਚਾਰ ਸਾਲ ਦਾ ਸੀ ਉਸ ਸਮੇਂ ਇਹ ਫੋਟੋਆਂ ਫੇਸਬੁੱਕ 'ਤੇ ਆਪਣੇ ਪਰਿਵਾਰ ਸਮੇਤ ਬੈਠ ਕੇ ਖਿੱਚਿਆ ਗਇਆ ਸੀ ਜਿਸਦਾ ਪੁਲਿਸ ਵੱਲੋਂ ਕਿੱਸੇ ਸਾਜਿਸ਼ ਦੇ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਦੀ ਇਸ ਕਾਰਵਾਈ ਨੂੰ ਪਰਿਵਾਰ ਨੇ ਸਰਾਰਸਰ ਗਲਤ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 10 ਸਾਲ ਦੇ ਬੱਚੇ 'ਤੇ ਗਲਤ ਪਰਚਾ ਦਰਜ ਕੀਤਾ ਗਿਆ ਹੈ ਜਿਸ ਦਾ ਨਾਂ ਇਸ ਪਰਚੇ ਵਿਚੋਂ ਕੱਢ ਦਿੱਤਾ ਜਾਵੇਗਾ। ਡੀ.ਐਸ.ਪੀ. ਮਜੀਠਾ ਨੇ ਕਿਹਾ ਕਿ ਇਹ  ਗਲਤੀ ਨਾਲ ਮਾਮਲਾ ਦਰਜ ਹੋਇਆ ਹੈ। ਉੱਥੇ ਹੀ ਇਕ ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕਾਂ ਵੱਲੋਂ ਆਪਣੀਆਂ ਫੋਟੋਆਂ ਹਥਿਆਰਾਂ ਦੇ ਨਾਲ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਪਾਈਆਂ ਹਨ ਉਨ੍ਹਾਂ ਨੂੰ ਡਿਲੀਟ ਕਰ ਦਿਤਾ ਜਾਵੇ ਨ੍ਹਣ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ।