ਬਟਾਲਾ, 20 ਜੂਨ 2024 : ਸੀਨੀਅਰ ਮੈਡੀਕਲ਼ ਅਫ਼ਸਰ ਡਾ. ਲਲਿਤ ਮੋਹਨ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਭੈਣੀ ਮੀਆ - ਖਾਂ ਵਿਖ਼ੇ ਐਂਟੀ ਮਲੇਰੀਆ ਮੰਥ ਜੂਨ - 2024 ਜਾਗਰੂਕਤਾ ਕੈਂਪ ਲਗਾਇਆ ਗਿਆ। ਮਲੇਰੀਆ ਜਾਗਰੂਕਤਾ ਕੈਂਪ ਵਿੱਚ ਮਹਿੰਦਰਪਾਲ ਹੈਲਥ ਇੰਸਪੈਕਟਰ ਨੇ ਵੱਖ - ਵੱਖ ਪਿੰਡਾਂ ਤੋ ਆਏ ਹੋਏ ਲੋਕਾਂ ਨੂੰ ਮਲੇਰੀਆ ਬੁਖਾਰ ਬਾਰੇ ਵਿਸਥਾਰ-ਪੂਰਕ ਜਾਣਕਾਰੀ ਦਿੱਤੀ ਕਿ ਮਲੇਰੀਆ ਬੁਖਾਰ ਇੱਕ ਐਨਾਫਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ l ਇਹ ਮੱਛਰ ਸਾਫ਼ ਖੜ੍ਹੇ ਪਾਣੀ ਉਪਰ ਰਹਿੰਦਾ ਹੈ ਤੇ ਇਸ ਪਾਣੀ ਵਿੱਚ ਆਪਣੀ ਪੈਦਾਵਾਰ ਵਧਾਉਂਦਾ ਹੈ I ਇਹ ਮੱਛਰ ਰਾਤ ਸਮੇਂ ਕੱਟਦੇ ਹਨ l ਮਲੇਰੀਆ ਬੁਖਾਰ ਦੇ ਲੱਛਣ : ਠੰਢ ਤੇ ਕਾਂਬੇ ਨਾਲ ਤੇਜ਼ ਬੁਖਾਰ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਸਰੀਰ ਨੂੰ ਪਸੀਨਾ ਤੇ ਤਰੇਲੀਆਂ ਆਉਣਾ ਆਦਿ ਹੁੰਦੇ ਹਨ, ਅਜਿਹੇ ਲੱਛਣ ਕਿਸੇ ਵਿਅਕਤੀ ਨੂੰ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਜਾ ਪਿੰਡਾਂ ਵਿੱਚ ਆਏ ਸਿਹਤ ਕਰਮਚਾਰੀ ਕੋਲ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ । ਜੇਕਰ ਜਾਂਚ ਕਰਨ ਉਪਰੰਤ ਮਲੇਰੀਆ ਬੁਖ਼ਾਰ ਨਿੱਕਲੇ ਤਾਂ ਇਸ ਦੀ ਦਵਾਈ ਸਾਰੇ ਹੈਲਥ ਸੈਂਟਰ ਤੋਂ ਮੁਫ਼ਤ ਦਿੱਤੀ ਜਾਂਦੀ ਹੈ I ਉਨ੍ਹਾਂ ਅੱਗੇ ਮਲੇਰੀਆ ਮੱਛਰ ਤੋਂ ਬਚਾਓ ਦੇ ਤਰੀਕੇ ਦੱਸੇ। ਘਰਾਂ ਦੇ ਵਿੱਚ ਰੱਖੇ ਕੂਲਰਾਂ ਦੇ ਪਾਣੀ, ਫਰਿਜ਼ਾ ਦੀਆਂ ਵੇਸਟ ਪਾਣੀ ਦੀਆਂ ਟਰੇਆਂ ਵਿੱਚ ਪਏ ਪਾਣੀ, ਟੁੱਟੇ -ਭੱਜੇ ਬਰਤਨਾਂ ਵਿੱਚ ਬਰਸਾਤਾਂ ਦੇ ਪਏ ਪਾਣੀ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ ਤੇ ਹੋਰ ਬਰਸਾਤਾਂ ਦੇ ਵਧੂ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈਸ ਇਸ ਲਈ ਇਹ ਸਾਰੇ ਪਏ ਪਾਣੀ ਨੂੰ ਹਫ਼ਤੇ ਦੇ ਹਰ ਸ਼ੁੱਕਰਵਾਰ ਡ੍ਰਾਈ -ਡੇ ਮਨਾਉਣ ਤੇ ਕੱਢ ਦੇਣਾ ਤੇ ਚੰਗੀ ਤਰਾਂ ਸਾਫ਼ ਕਰਕੇ ਸਕਾਉਣਾ ਚਾਹੀਦਾ ਹੈ ਤੇ ਖੜੇ ਪਾਣੀ ਉਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾਂ, ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਬਲਾਕ ਨੋਡਲ ਅਫ਼ਸਰ ਡਾ. ਅਮਰਿੰਦਰ ਸਿੰਘ ਮੈਡੀਕਲ਼ ਅਫ਼ਸਰ, ਦਲੀਪ ਰਾਜ ਹੈਲਥ ਇਸਪੈਕਟਰ, ਜੋਗਾ ਸਿੰਘ, ਪ੍ਰਤਾਪ ਸਿੰਘ, ਰਾਜਬੀਰ ਸਿੰਘ, ਸਤਨਾਮ ਸਿੰਘ, ਸਿਹਤ ਕਰਮਚਾਰੀ, ਆਸ਼ਾ ਵਰਕਰ ਤੇ ਹੋਰ ਵਿਅਕਤੀ ਹਾਜ਼ਰ ਸਨ l