ਪਠਾਨਕੋਟ, 05 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਅਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ 2022 ਸ਼ੁਰੂ ਕੀਤੀਆਂ ਗਈਆ ਸਨ, ਜਿਸ ਦੇ ਤਹਿਤ ਇਸ ਸਾਲ ਵੀ ਮੁੜ “ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ -2” ਦੀ ਸੁਰੂਆਤ ਮਾਣਯੋਗ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੁਆਰਾ 29 ਅਗਸਤ ਨੂੰ ਬਠਿੰਡਾ ਵਿਖੇ ਰਸਮੀ ਉਦਘਾਟਨ ਕੀਤੀ ਗਿਆ। ਜਿਲਾ ਪਠਾਨਕੋਟ ਦੇ ਬਲਾਕ ਸੁਜਾਨਪੁਰ ਵਿੱਚ ਮੇਜਰ ਡਾਕਟਰ ਸੁਮਿਤ ਮੁਧ ਚੀਫ ਮਨਿਸਟਰ ਫ਼ੀਲਡ ਅਫਸਰ -ਕਮ- ਸਹਾਇਕ ਕਮਿਸ਼ਨਰ ਜਰਨਲ ਵਿਸ਼ੇਸ਼ ਮਹਿਮਾਨ ਤੌਰ ਤੇ ਸਾਮਿਲ ਹੋਏ।ਡਾਕਟਰ ਸੁਮਿਤ ਮੁਧ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਖੇਡਾ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਕਿਹਾ ਉਹਨਾਂ ਦੱਸਿਆ ਕਿ ਖੇਡਾ ਸਿਰਫ ਜਿੱਤ ਲਈ ਹੀ ਨਹੀ ਖੇਡੀਆਂ ਜਾਂਦੀਆਂ, ਖੇਡਾਂ ਸਾਡੇ ਜੀਵਨ ਵਿੱਚ ਸਰਵ ਪੱਖੀ ਵਿਕਾਸ ਲਈ ਵੀ ਮਹੱਤਵਪੂਰਨ ਹਨ। ਸ੍ਰੀ ਤੇਜਦੀਪ ਸਿੰਘ ਸੈਣੀ ਐੱਸ ਡੀ ਐਮ ਸਾਹਿਬ ਜੀ ਨੇ ਮੁੱਖ ਮਹਿਮਾਨ ਜੀ ਨੂੰ ਜੀ ਆਇਆਂ ਕਿਹਾ। ਇਸ ਮੌਕੇ ਜਗਜੀਵਨ ਸਿੰਘ ਜਿਲਾ ਖੇਡ ਅਫ਼ਸਰ ਪਠਾਨਕੋਟ , ਜਿਲਾ ਸਿੱਖਿਆ ਵਿਭਾਗ ਵੱਲੋਂਸਰੀ ਅਰੁਨ ਕੁਮਾਰ ਖੇਡ ਕੋਆਰਡੀਨੇਟਰ ਪਠਾਨਕੋਟ, ਖੇਡ ਪ੍ਰੇਮੀ, ਸਿੱਖਿਆ ਵਿਭਾਗ ਦੇ ਅਧਿਆਪਕ ਸਾਹਿਬਾਨ ਹਾਜਿਰ ਸਨ।