ਅਮਰੀਕਾ ਤੋਂ ਡਿਪੋਰਟ ਹੋਏ ਆਏ ਲੋਕਾਂ ਲਈ ਹਰਿਆਣਾ ਸਰਕਾਰ ਵੱਲੋਂ ਕੈਦੀਆਂ ਵੱਲੀਆਂ ਗੱਡੀਆਂ ਭੇਜਣਾ ਸ਼ਰਮਨਾਕ : ਕੈਬਨਿਟ ਮੰਤਰੀ ਧਾਲੀਵਾਲ

ਅੰਮ੍ਰਿਤਸਰ, 16 ਫਰਵਰੀ 2025 : ਬੀਤੀ ਦੇਰ ਰਾਤ ਅਮਰੀਕਾ ਵੱਲੋਂ ਡਿਪੋਰਟ ਕੀਤੇ ਵਿਅਕਤੀ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਲ ਏਅਰ ਪੋਰਟ ਤੇ ਅਮਰੀਕੀ ਜਹਾਜ਼ ਪੁੱਜਿਆ, ਇਸ ਮੌਕੇ ਉਨ੍ਹਾਂ ਨੂੰ ਮਿਲਣ ਲਈ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕਰਕੇ ਹਰਿਆਣਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਵੀਡੀਓ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਹੜੇ ਲੋਕ ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕਰਨਾ ਹੈ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ, ਜਦੋਂ ਕਿ ਹਰਿਆਣਾ ਸਰਕਾਰ ਨੇ ਫਿਰ ਦੁਬਾਰਾ ਡਿਪੋਰਟ ਹੋਏ ਲੋਕਾਂ ਨੂੰ ਲਿਜਾਣ ਲਈ ਕੈਦੀਆਂ ਨੂੰ ਲਿਜਾਣ ਵਾਲੀਆਂ ਬੱਸਾਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਕਿ ਕੈਦੀਆਂ ਵਾਲੀਆਂ ਬੱਸਾਂ ਭੇਜਣ ਕਾਰਨ ਜਿੱਥੇ ਪਹਿਲਾਂ ਵੀ ਇਸ ਗੱਲ ਦਾ ਵਿਰੋਧ ਹੋਇਆ ਸੀ ਅਤੇ ਹiੁਰਣਾ ਦੀ ਨਿਖੇਧੀ ਵੀ ਹੋਈ ਸੀ। ਉਨ੍ਹਾਂ ਕਿਹਾ ਕਿ ਬੀਜੇਪੀ ਸੀਨੀਅਰ ਆਗੂ ਹਰਿਆਣਾ ਟਰਾਂਸਪੋਰਟ ਵਿਭਾਗ ਦੇ ਮੰਤਰੀ ਅਨਿੱਲ ਵਿੱਜ ਹਨ, ਉਨ੍ਹਾਂ ਕਿਹਾ ਕਿ ਉਹ ਕੋਈ ਹੋਰ ਗੱਡੀਆਂ ਭੇਜ ਦਿੰਦੇ, ਨਾ ਤਾਂ ਮੌਕੇ ਤੇ ਕੋਈ ਹਰਿਆਣਾ ਦਾ ਮੰਤਰੀ, ਵਿਧਾਇਕ ਜਾਂ ਸੀਨੀਅਰ ਆਗੂ ਆਇਆ ਹੈ ਅਤੇ ਸਗੋਂ ਡਿਪੋਰਟ ਲੋਕਾਂ ਨੂੰ ਲਿਜਾਣ ਲਈ ਕੈਦੀਆਂ ਵਾਲੀਆਂ ਗੱਡੀਆਂ ਜਰੂਰ ਭੇਜ ਦਿੱਤੀਆਂ ਹਨ। ਇਸ ਲਈ ਉਹ ਬੀਜੇਪੀ ਦੀ ਹਰਿਆਣਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਿਹੜੇ ਲੋਕ ਆ ਰਹੇ ਹਨ ਉਹ ਕੋਈ ਅਪਰਾਧੀ ਨਹੀਂ ਹਨ ਨਾ ਕੋਈ ਅੱਤਵਾਦੀ ਹਨ। ਇੰਨ੍ਹਾਂ ਲੋਕਾਂ ਲਈ ਅਜਿਹੀਆਂ ਗੱਡੀਆਂ ਭੇਜਣਾ ਗਲਤ ਹੈ, ਬਾਹਰੋਂ ਆ ਰਹੇ ਸਾਡੇ ਹੀ ਭਰਾ ਹਨ।

https://www.facebook.com/kuldipdhaliwalaap/videos/1178859003814875