- ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੋਟਰ ਰਜਿਸਟਰੇਸ਼ਨ ਕਰਨ ਦੇ ਨਾਲ ਜ਼ਿਲ੍ਹੇ ਦੇ ਸਮੂਹ ਕੋਚਿੰਗ/ਆਈਲੈਟਸ ਸੈਂਟਰਾਂ ਵਿੱਚ ਕੋਚਿੰਗ ਲੈ ਰਹੇ ਯੁਵਕਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਦੇ ਮਹੱਤਵ ਤੋਂ ਜਾਣੂੰ ਕਰਵਾਇਆ ਜਾਵੇ
ਬਟਾਲਾ, 8 ਸਤੰਬਰ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਗੁਰਦਾਸਪੁਰ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ-2024 ਵਿੱਚ ਭਾਗੀਦਾਰੀ ਵਧਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ 18-19 ਸਾਲ ਦੇ ਨੌਜਵਾਨਾਂ ਦੀਆ ਵੋਟਾਂ ਬਣਾਉਣ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਟੀਚਾ ਵੋਟਰ ਰਜਿਸਟਰੇਸ਼ਨ ਨੂੰ 100% ਪੁਰਾ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਚੰਦਰ, ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18-19 ਸਾਲ ਦੇ ਨੌਜਵਾਨਾਂ ਦੀਆ ਵੋਟਾਂ ਬਣਾਉਣ ਲਈ 100 ਵੋਟਰ ਰਜਿਸਟਰੇਸ਼ਨ ਦੇ ਮੰਤਵ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਗੁਰਦਾਸਪੁਰ–ਕਮ-ਨੋਡਲ ਅਫਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੋਟਰ ਰਜਿਸਟਰੇਸ਼ਨ ਲਈ ਬਣਾਈ ਗਈ ਗੂਗਲ ਸ਼ੀਟ ਨੂੰ ਸਕੂਲਾਂ ਵੱਲੋਂ ਭਰਿਆ ਰੈਲੂਗਲ ਭਰਿਆ ਜਾਵੇ। ਇਸ ਸਬੰਧੀ ਸਮੂਹ ਪ੍ਰਿੰਸੀਪਲਾਂ/ਮੁੱਖੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਸਮੂਹ 18 ਸਾਲ ਤੋਂ ਵਧੇਰੇ ਉਮਰ ਦੇ ਵਿਆਦੀਆਰਥੀਆਂ ਪਾਸੋ ਫਾਰਮ ਨੰ -6 ਆਨ-ਲਾਈਨ ਕਰਵਾ ਕੇ ਡਾਟਾਬੇਸ ਤਿਆਰ ਕੀਤਾ ਜਾਵੇ। ਆਨਲਾਈਨ ਵੋਟਰ ਰਜਿਸ਼ਟੇ੍ਰਸਨ ਕਰਨ ਲਈ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nsvp.in ਜਾਂ voterportal.eci.gov.in ਤੇ ਫਾਰਮ ਭਰਵਾਏ ਜਾਣ। ਉਨ੍ਹਾਂ ਅੱਗੇ ਕਿਹਾ ਕਿ ਇਸ ਦੀ ਪ੍ਰਗਤੀ ਰਿਪੋਰਟ ਰੈਗੂਲਰ ਗੂਗਲ ਸ਼ੀਟ ਤੇ ਅਪਡੇਟ ਕੀਤੀ ਜਾਵੇ। ਸਕੂਲ ਮੁੱਖੀ ਤਸਦੀਕ ਕਰੇਗਾ ਕਿ ਉਸ ਦੇ ਸਕੂਲ ਵਿੱਚ ਕੋਈ ਵੀ 18 ਸਾਲ ਤੋ ਵਧੇਰੇ ਉਮਰ ਦਾ ਵਿਦਿਆਰਥੀ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਹੀ ਹੈ ਅਤੇ ਇਸ ਸਬੰਧੀ ਹਰੇਕ ਸਕੂਲ ਦੇ ਮੁੱਖੀ ਪਾਸੋਂ ਸਰਟੀਫਿਕੇਟ ਲਿਆ ਜਾਵੇਗਾ। ਇਸ ਦੇ ਨਾਲ ਹੀ ਨਉੁਨਾਂ ਜ਼ਿਲ੍ਹੇ ਦੇ ਸਮੂਹ ਕੋਚਿੰਗ/ ਆਈਲੈਟਸ ਸੈਂਟਰਾਂ ਦੇ ਮੁਖੀਆਂ ਨਾਲ ਮੀਟਿੰਗ ਕਰ ਦੀ ਹਦਾਇਤ ਕਰਦਿਆਂ ਕਿਹਾ ਕਿ ਕੋਚਿੰਗ ਲੈ ਰਹੇ ਯੁਵਕਾਂ ਨੂੰ ਜਮਾਤਾਂ ਵਿੱਚ ਵੋਟ ਬਣਾਉਣ ਅਤੇ ਵੋਟ ਪਾਉਣ ਦੇ ਮਹੱਤਵ ਤੋਂ ਜਾਣੂੰ ਕਰਵਾਇਆ ਜਾਵੇ ਅਤੇ ਵੋਟਰ ਰਜਿਸ਼ਟਰੇਸ਼ਨ ਕਨ ਲਈ ਆਨ ਲਾਈਨ ਫਾਰਮ ਭਰਵਾਏ ਜਾਣ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਕਾਲਜਾਂ/ਯੂਨੀਵਰਸਿਟੀਆਂ/ਸੰਸਥਾਵਾਂ ਦੇ ਮੁਖੀਆਂ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਦੀ ਵੋਟਰ ਰਜਿਸ਼ਟਰੇਸ਼ਨ ਲਈ ਸਪੈਸ਼ਲ ਕੈਂਪ ਲਗਾਉਣ ਲਈ ਪ੍ਰੋਗਰਾਮ ਉਲੀਕਿਆ ਜਾਵੇ। ਦੱਸਣਯੋਗ ਹੈ ਕਿ ਜ਼ਿਲ੍ਹਾ ਚੋਣ ਦਫਤਰ ਗੁਰਦਾਸਪੁਰ ਵਿਖੇ ਵੋਟਰ ਹੈਲਪ ਲਾਈਨ ਨੰਬਰ 1950 ਸਥਾਪਤ ਕੀਤਾ ਗਿਆ ਹੈ। ਚੋਣਾਂ ਜਾਂ ਵੋਟਰ ਸੂਚੀ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ, ਸ਼ਿਕਾਇਤ ਜਾਂ ਸੁਝਾਅ ਉਕਤ ਨੰਬਰ ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨੋਟ ਕਰਵਾਇਆ ਜਾ ਸਕਦਾ ਹੈ।