ਅੰਮ੍ਰਿਤਸਰ, 31 ਅਗਸਤ : ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਐਂਡ ਟੈਕਸਟਾਈਲ ਟੈਕਨਾਲੋਜੀ ਵਿਭਾਗ ਨੂੰ 7 ਕਰੋੜ 5 ਲੱਖ ਇਕ ਵੱਡੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਦਾ ਮੱੁਖ ਉਦੇਸ਼ਾਂ ਵਿਚ ਤਕਨੀਕੀ ਟੈਕਸਟਾਈਲ ਦਾ ਪ੍ਰਸਾਰ, ਤਕਨੀਕੀ ਤੌਰ 'ਤੇ ਸਿੱਖਿਅਤ ਅਤੇ ਸਿਖਲਾਈ ਪ੍ਰਾਪਤ ਇੰਜਨੀਅਰਾਂ, ਪੇਸ਼ੇਵਰਾਂ ਅਤੇ ਤਕਨੀਕੀ ਟੈਕਸਟਾਈਲ ਲਈ ਉੱਚ ਹੁਨਰਮੰਦ ਮਨੁੱਖੀ ਸ਼ਕਤੀ ਦੇ ਉਤਪਾਦਨ ਨੂੰ ਅੱਗੇ ਵਧਾਉਣਾ ਸ਼ਾਮਿਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ, ਅਣਥੱਕ ਮਿਹਨਤ ਅਤੇ ਯੂਨੀਵਰਸਿਟੀ ਅਧਿਆਪਕਾਂ ਸਟਾਫ ਦੀ ਚੰਗੀ ਕਾਰਗੁਜ਼ਾਰੀ ਸਦਕਾ ਯੂਨੀਵਰਸਿਟੀ ਨੂੰ ਪ੍ਰਾਪਤ ਹੋਏ ਇਸ ਮਾਣ 'ਤੇ ਪ੍ਰੋ. ਸਰਬਜੋਤ ਸਿੰਘ ਬਹਿਲ, ਡੀਨ ਅਕਾਦਮਿਕ ਮਾਮਲੇ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਟੈਕਸਟਾਈਲ ਮੰਤਰਾਲੇ ਵੱਲੋਂ ਯੂਨੀਵਰਸਿਟੀ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟ ਕਰਦਿਆਂ ਇਸ ਦਾ ਐਲਾਨ ਕੀਤਾ ਹੈ। ਇਸ ਗ੍ਰਾਂਟ ਦੀ ਪ੍ਰਾਪਤੀ ਵਿਭਾਗ ਲਈ ਬਹੁਤ ਮਹੱਤਤਾ ਰੱਖਦੀ ਹੈ। ਇਹ ਗ੍ਰਾਂਟ ਸਾਨੂੰ ਆਧੁਨਿਕ ਮਸ਼ੀਨਾਂ ਅਤੇ ਯੰਤਰਾਂ ਨੂੰ ਜੋੜ ਕੇ ਪ੍ਰਯੋਗਸ਼ਾਲਾ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਯੋਗ ਬਣਾਏਗੀ ਜੋ ਤਕਨੀਕੀ ਟੈਕਸਟਾਈਲ ਦੇ ਖੇਤਰ ਵਿੱਚ ਸਥਾਈ ਪ੍ਰਭਾਵ ਪਾਵੇਗੀ। ਡਾ. ਵਰਿੰਦਰ ਕੌਰ, ਮੁਖੀ, ਐਪਰਲ ਐਂਡ ਟੈਕਸਟਾਈਲ ਤਕਨਾਲੋਜੀ ਵਿਭਾਗ ਨੇ ਕਿਹਾ ਐਨਟੀਟੀਐਮ ਦੇ ਵਿਜ਼ਨ ਦੇ ਤਹਿਤ, ਵਿਭਾਗ ਨੇ ਤਕਨੀਕੀ ਟੈਕਸਟਾਈਲ 'ਤੇ ਕੇਂਦ੍ਰਿਤ ਨਵੇਂ ਵਿਿਸ਼ਆਂ ਨੂੰ ਸ਼ਾਮਲ ਕਰਨ ਦੇ ਨਾਲ ਮੌਜੂਦਾ ਪਾਠਕ੍ਰਮ ਨੂੰ ਪਹਿਲਾਂ ਹੀ ਹਦਾਇਤਾਂ ਅਨੁਸਾਰ ਅਪਗ੍ਰੇਡ ਕੀਤਾ ਹੈ। ਤਕਨੀਕੀ ਟੈਕਸਟਾਈਲ 'ਤੇ ਧਿਆਨ ਕੇਂਦ੍ਰਤ ਕਰਨ ਦੇ ਨਾਲ, ਇਹ ਗ੍ਰਾਂਟ ਤਕਨੀਕੀ ਟੈਕਸਟਾਈਲ ਲਈ ਉੱਚ ਹੁਨਰਮੰਦ ਮਨੁੱਖੀ ਸ਼ਕਤੀ ਪੈਦਾ ਕਰੇਗੀ। ਇਹ ਗ੍ਰਾਂਟ ਨਾ ਸਿਰਫ਼ ਵਿਭਾਗ ਦੇ ਪ੍ਰੋਫਾਈਲ ਨੂੰ ਵਧਾਏਗੀ ਬਲਕਿ ਅੰਮ੍ਰਿਤਸਰ ਦੇ ਸਥਾਨਕ ਟੈਕਸਟਾਈਲ ਉਦਯੋਗ ਦੇ ਨਾਲ-ਨਾਲ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਭਾਰਤ ਦੇ ਉੱਤਰੀ ਖੇਤਰ ਦੇ ਨੇੜਲੇ ਰਾਜਾਂ 'ਤੇ ਲੰਬੇ ਸਮੇਂ ਤੱਕ ਪ੍ਰਭਾਵ ਪਾਉਣ ਵਿੱਚ ਵੀ ਯੋਗਦਾਨ ਪਾਵੇਗੀ ਜੋ ਤਕਨੀਕੀ ਟੈਕਸਟਾਈਲ ਵਿੱਚ ਸ਼ਾਮਲ ਹਨ ਜਾਂ ਇਸ ਵਿੱਚ ਅੱਗੇ ਵਧਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਵਿਚ ਅੱਗੇ ਵਧਣ ਲਈ ਪੰਜਾਬ ਰਾਜ ਵਿਿਗਆਨ ਅਤੇ ਤਕਨਾਲੋਜੀ ਕੌਂਸਲ ਨਾਲ ਕਾਰਜਸ਼ੀਲਤਤਾ ਰਹੇਗੀ। ਪੰਜਾਬ ਵਿੱਚ ਟੈਕਨੀਕਲ ਟੈਕਸਟਾਈਲ ਸੈਕਟਰ ਨੂੰ ਮਜ਼ਬੂਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੀਐਸਸੀਐਸਟੀ ਮਿਲ ਕੇ ਕੰਮ ਕਰਨਗੇ।